FacebookTwitterg+Mail

'ਪਦਮਾਵਤੀ' ਹੀ ਨਹੀਂ, ਸਗੋਂ ਇਨ੍ਹਾਂ ਫਿਲਮਾਂ ਨੇ ਵੀ ਕੀਤੇ ਸੀ ਵੱਡੇ-ਵੱਡੇ ਵਿਵਾਦ ਖੜ੍ਹੇ

padmavati
19 November, 2017 11:12:41 AM

ਮੁੰਬਈ((ਬਿਊਰੋ)— ਬਾਲੀਵੁੱਡ ਦੀ ਹਾਲ ਹੀ 'ਚ ਬਣੀ ਫਿਲਮ 'ਪਦਮਾਵਤੀ' ਦੀ ਰਿਲੀਜ਼ ਦੀ ਮਿਤੀ ਜਿਉਂ-ਜਿਉਂ ਨੇੜੇ ਆ ਰਹੀ ਹੈ, ਤਿਉਂ-ਤਿਉਂ ਫਿਲਮ ਦਾ ਵਿਰੋਧ ਵਧਦਾ ਜਾ ਰਿਹਾ ਹੈ। ਫਿਲਮ 'ਚ ਰਾਣੀ 'ਪਦਮਾਵਤੀ' ਦੇ ਗਲਤ ਚਰਿੱਤਰ ਨੂੰ ਦਿਖਾਏ ਜਾਣ ਨੂੰ ਲੈ ਕੇ ਰਾਜਪੂਤ ਸਮਾਜ ਦੇ ਲੋਕ ਲੱਗਭਗ ਪੂਰੇ ਭਾਰਤ 'ਚ ਇਕੱਠੇ ਹੋ ਕੇ ਇਸ ਦੇ ਵਿਰੋਧ 'ਚ ਉਤਰ ਆਏ ਹਨ। ਰੋਜ਼ਾਨਾ ਫਿਲਮ ਨਿਰਮਾਤਾਵਾਂ ਅਤੇ ਕਲਾਕਾਰਾਂ ਦੇ ਪੁਤਲੇ ਫੂਕੇ ਜਾ ਰਹੇ ਹਨ। ਇਥੋਂ ਤਕ ਕਿ ਫਿਲਮ ਨਿਰਮਾਤਾ ਦਾ ਸਿਰ ਵੱਢਣ ਸਮੇਤ ਤੇਜ਼ਾਬ ਸੁੱਟਣ ਦੀ ਧਮਕੀ ਦਿੱਤੀ ਜਾ ਚੁੱਕੀ ਹੈ। ਬਾਲੀਵੁੱਡ ਵਿਸ਼ਵ ਭਰ 'ਚ ਸਭ ਤੋਂ ਵੱਡਾ ਫਿਲਮ ਉਦਯੋਗ ਹੈ। ਇਥੇ ਹਰ ਸਾਲ ਲੱਗਭਗ ਹਜ਼ਾਰ ਤੋਂ ਵੱਧ ਫਿਲਮਾਂ ਬਣਦੀਆਂ ਹਨ। ਇਨ੍ਹਾਂ ਫਿਲਮਾਂ 'ਚੋਂ ਕੁਝ ਹਿੱਟ ਹੁੰਦੀਆਂ ਹਨ ਤਾਂ ਕੁਝ ਫਲਾਪ, ਕੁਝ ਅਜਿਹੀਆਂ ਵੀ ਹੁੰਦੀਆਂ ਹਨ, ਜੋ ਆਪਣਾ ਕੰਮ ਚਲਾ ਜਾਂਦੀਆਂ ਹਨ। ਇਸ ਸਭ ਦੇ ਬਾਵਜੂਦ ਬਹੁਤ ਸਾਰੀਆਂ ਅਜਿਹੀਆਂ ਵੀ ਫਿਲਮਾਂ ਹਨ, ਜੋ ਬਣਦੀਆਂ ਤਾਂ ਹਨ ਪਰ ਕਿਸੇ ਨਾ ਕਿਸੇ ਕਾਰਨ ਅਸੀਂ ਉਨ੍ਹਾਂ ਨੂੰ ਦੇਖ ਨਹੀਂ ਸਕਦੇ। ਅਜਿਹੀਆਂ ਫਿਲਮਾਂ 'ਤੇ ਸੈਂਸਰ ਬੋਰਡ ਪਾਬੰਦੀ ਲਾ ਦਿੰਦਾ ਹੈ। ਇਨ੍ਹਾਂ ਪਾਬੰਦੀਸ਼ੁਦਾ ਫਿਲਮਾਂ ਦੇ ਪਿੱਛੇ ਕਈ ਕਾਰਨ ਹੁੰਦੇ ਹਨ। ਅਸ਼ਲੀਲ ਭਾਸ਼ਾ, ਅਸ਼ਲੀਲ ਦ੍ਰਿਸ਼ਾਂ ਦੇ ਨਾਲ-ਨਾਲ ਕਈ ਫਿਲਮਾਂ ਧਾਰਮਿਕ ਕਾਰਨਾਂ, ਲਿੰਗ ਵਿਤਕਰੇ ਵਰਗੇ ਹੋਰਨਾਂ ਕਾਰਨਾਂ ਕਰਕੇ ਵੀ ਵਿਵਾਦਾਂ 'ਚ ਘਿਰ ਜਾਦੀਆਂ ਹਨ। ਬਾਲੀਵੁੱਡ ਦੀਆਂ ਅਜਿਹੀਆਂ ਹੀ ਫਿਲਮਾਂ ਬਾਰੇ ਅਸੀਂ ਤੁਹਾਨੂੰ ਦੱਸ ਰਹੇ ਹਾਂ, ਜੋ ਆਪਣੇ ਸਮੇਂ 'ਚ ਸਭ ਤੋਂ ਵੱਧ ਵਾਦ-ਵਿਵਾਦ ਵਾਲੀਆਂ ਰਹੀਆਂ। ਇਨ੍ਹਾਂ 'ਚੋਂ ਕੁਝ ਫਿਲਮਾਂ 'ਤੇ ਅਜੇ ਤਕ ਪਾਬੰਦੀ ਲੱਗੀ ਹੋਈ ਹੈ ਤੇ ਕੁਝ ਕਾਫੀ ਜੱਦੋ-ਜਹਿਦ ਪਿੱਛੋਂ ਰਿਲੀਜ਼ ਹੋ ਗਈਆਂ।
'ਬੈਂਡਿਟ ਕੁਈਨ'
ਵਾਦ-ਵਿਵਾਦ ਵਾਲੀਆਂ ਫਿਲਮਾਂ ਦੀ ਬਾਲੀਵੁੱਡ 'ਚ ਜਦੋਂ ਵੀ ਗੱਲ ਹੋਵੇਗੀ ਤਾਂ ਸਭ ਤੋਂ ਪਹਿਲਾ ਨਾਂ 'ਬੈਂਡਿਟ ਕੁਈਨ' (1994) ਦਾ ਹੀ ਆਏਗਾ। ਫੂਲਨ ਦੇਵੀ ਦੀ ਸੱਚੀ ਘਟਨਾ 'ਤੇ ਆਧਾਰਿਤ ਇਸ ਫਿਲਮ 'ਤੇ ਸ਼ੁਰੂ 'ਚ ਪਾਬੰਦੀ ਲਾ ਦਿੱਤੀ ਗਈ ਸੀ। ਹਿੰਸਾ ਨਾਲ ਭਰਪੂਰ ਅਤੇ ਅਸ਼ਲੀਲ ਭਾਸ਼ਾ ਨੂੰ ਇਸ ਦਾ ਕਾਰਨ ਦੱਸਿਆ ਗਿਆ ਸੀ। ਫੂਲਨ ਦੇਵੀ ਭਾਰਤ ਦਾ ਇਕ ਅਜਿਹਾ ਨਾਂ ਹੈ, ਜਿਸ ਤੋਂ ਬੱਚਾ-ਬੱਚਾ ਜਾਣੂ ਹੈ। ਖਾਸ ਗੱਲ ਇਹ ਹੈ ਕਿ ਸੈਂਸਰ ਬੋਰਡ ਦੇ ਨਾਲ-ਨਾਲ ਇਸ ਫਿਲਮ ਦੇ ਕੰਟੈਂਟ ਦੀ ਸ਼ਿਕਾਇਤ ਖੁਦ ਫੂਲਨ ਦੇਵੀ ਨੇ ਵੀ ਕੀਤੀ ਸੀ।
'ਫਾਇਰ'
1996 'ਚ ਬਣੀ ਦੀਪਾ ਮਹਿਤਾ ਦੀ ਫਿਲਮ 'ਫਾਇਰ' ਨੂੰ ਵਿਵਾਦਾਂ ਪਿੱਛੋਂ ਸੈਂਸਰ ਬੋਰਡ ਨੇ ਬੈਨ ਕਰ ਦਿੱਤਾ। ਇਸ ਫਿਲਮ ਦੀ ਕਹਾਣੀ ਇਕ ਹਿੰਦੂ ਪਰਿਵਾਰ ਦੀਆਂ ਦੋ ਸਿਸਟਰ-ਇਨ-ਲਾਅ ਦੀ ਹੈ। ਇਸ 'ਚ ਦੋਹਾਂ ਨੂੰ ਸਮਲਿੰਗੀ ਦਿਖਾਇਆ ਗਿਆ ਹੈ। ਇਹੀ ਕਾਰਨ ਹੈ ਕਿ ਇਸ ਫਿਲਮ ਦਾ ਸ਼ਿਵ ਸੈਨਾ ਵਰਗੇ ਹਿੰਦੂ ਸੰਗਠਨਾਂ ਨੇ ਵਿਰੋਧ ਕੀਤਾ, ਜਿਸ ਪਿੱਛੋਂ ਸੈਂਸਰ ਬੋਰਡ ਨੇ ਇਸ ਫਿਲਮ 'ਤੇ ਪਾਬੰਦੀ ਲਾ ਦਿੱਤੀ। 
'ਕਾਮਸੂਤਰਾ : ਏ ਟੇਲ ਆਫ ਲਵ'
1996 'ਚ ਮੀਰਾ ਨਾਇਰ ਦੀ ਫਿਲਮ 'ਕਾਮਸੂਤਰਾ : ਏ ਟੇਲ ਆਫ ਲਵ' ਉੱਤੇ ਇਸ ਲਈ ਪਾਬੰਦੀ ਲਾ ਦਿੱਤੀ ਗਈ ਕਿਉਂਕਿ ਇਸ 'ਚ ਜ਼ਿਆਦਾ ਖੁੱਲ੍ਹਾਪਣ ਦਿਖਾਇਆ ਗਿਆ ਸੀ। ਇਸ ਨੂੰ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਸਮਝ ਕੇ ਬੈਨ ਕਰ ਦਿੱਤਾ ਗਿਆ।
'ਦਿ ਪਿੰਕ ਮਿਰਰ'
ਭਾਰਤ ਵਰਗੇ ਦੇਸ਼ 'ਚ ਸਮਲਿੰਗਤਾ ਦਾ ਮੁੱਦਾ ਹਮੇਸ਼ਾ ਤੋਂ ਹੀ ਨਾਜ਼ੁਕ ਰਿਹਾ ਹੈ। ਇਸੇ 'ਤੇ ਆਧਾਰਿਤ ਸਾਲ 2003 'ਚ ਰਿਲੀਜ਼ ਹੋਈ ਫਿਲਮ 'ਦਿ ਪਿੰਕ ਮਿਰਰ' ਉੱਤੇ ਪਾਬੰਦੀ ਲਾ ਦਿੱਤੀ ਗਈ ਸੀ। ਪੱਛਮੀ ਦੇਸ਼ਾਂ ਵਾਂਗ ਹੁਣ ਭਾਰਤ 'ਚ ਵੀ ਸਮਲਿੰਗੀ ਲੋਕ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ ਪਰ ਫਿਲਮ ਜਦੋਂ ਬਣ ਕੇ ਤਿਆਰ ਹੋਈ ਤਾਂ ਅਜਿਹਾ ਦੌਰ ਨਹੀਂ ਸੀ।
'ਵਾਟਰ'
ਫਿਲਮ 'ਵਾਟਰ' ਵਿਚ ਵਿਧਵਾ ਔਰਤਾਂ ਦੀ ਜ਼ਿੰਦਗੀ ਨਾਲ ਜੁੜੀ ਭਿਆਨਕ ਦੁਨੀਆ ਨੂੰ ਦਿਖਾਇਆ ਗਿਆ ਹੈ। ਇਸ ਫਿਲਮ ਨੂੰ ਅਕਾਦਮੀ ਪੁਰਸਕਾਰ 2007 ਲਈ ਨਾਮਜ਼ਦ ਕੀਤਾ ਗਿਆ ਸੀ ਪਰ ਵਿਵਾਦਾਂ 'ਚ ਆਉਣ ਕਾਰਨ ਇਸ 'ਤੇ ਪਾਬੰਦੀ ਲਾ ਦਿੱਤੀ ਗਈ।
'ਲਿਪਸਟਿਕ ਅੰਡਰ ਮਾਈ ਬੁਰਕਾ'
ਫਿਲਮ ਦੀ ਕਹਾਣੀ ਮਹਿਲਾ ਕੇਂਦ੍ਰਿਤ ਤੇ ਉਨ੍ਹਾਂ ਦੀ ਜ਼ਿੰਦਗੀ ਤੋਂ ਪਰ੍ਹੇ ਫੈਂਟੇਸੀ 'ਤੇ ਆਧਾਰਿਤ ਹੋਣ, ਸੈਕਸ ਦੇ ਦ੍ਰਿਸ਼ਾਂ, ਅਪਮਾਨਜਨਕ ਸ਼ਬਦਾਂ ਅਤੇ ਅਸ਼ਲੀਲ ਆਡੀਓ ਦਾ ਹਵਾਲਾ ਦੇ ਕੇ ਸੈਂਸਰ ਬੋਰਡ ਨੇ ਪਹਿਲਾਂ ਇਸ ਫਿਲਮ ਨੂੰ ਸਰਟੀਫਿਕੇਟ ਦੇਣ ਤੋਂ ਨਾਂਹ ਕਰ ਦਿੱਤੀ ਪਰ ਬਾਅਦ 'ਚ ਇਸ ਦੀ ਕੱਟ-ਵੱਢ ਕਰ ਕੇ ਇਸ ਨੂੰ ਏ-ਸਰਟੀਫਿਕੇਟ ਨਾਲ ਪਾਸ ਕਰ ਦਿੱਤਾ ਗਿਆ।

Tags: PadmavatiBandit QueenFireThe Pink MirrorWaterLipstick Under My Burkhaਪਦਮਾਵਤੀਬੈਂਡਿਟ ਕੁਈਨਫਾਇਰਦਿ ਪਿੰਕ ਮਿਰਰ