FacebookTwitterg+Mail

ਦੀਪਿਕਾ ਪਾਦੂਕੋਣ ਦੀ 'ਪਦਮਾਵਤੀ' ਨੂੰ ਲੱਗੀ ਨਜ਼ਰ, ਟਲੀ ਰਿਲੀਜ਼ਿੰਗ

padmavati
20 November, 2017 08:38:25 AM

ਨਵੀਂ ਦਿੱਲੀ(ਬਿਊਰੋ)— ਚਿਤੌੜ ਦੇ ਸਿਸੌਦੀਆ ਸ਼ਾਸਕਾਂ ਦੀ ਮਹਾਰਾਣੀ ਦੇ ਚਰਿੱਤਰ 'ਤੇ ਕੇਂਦਰਿਤ ਸੰਜੇ ਲੀਲਾ ਭੰਸਾਲੀ ਦੀ ਵਿਵਾਦਿਤ ਫਿਲਮ 'ਪਦਮਾਵਤੀ' ਦੀ ਰਿਲੀਜ਼ ਦੀ ਤਰੀਕ ਟਲ ਗਈ ਹੈ। ਇਸ ਦੀ ਨਵੀਂ ਤਰੀਕ ਦਾ ਐਲਾਨ ਜਲਦੀ ਕੀਤਾ ਜਾਵੇਗਾ। ਫਿਲਮ 'ਚ ਰਾਣੀ ਪਦਮਾਵਤੀ ਨੂੰ ਅਲਾਊਦੀਨ ਖਿਲਜੀ ਦੇ ਸਾਹਮਣੇ ਘੂਮਰ ਨਾਚ ਕਰਦੇ ਦਿਖਾਏ ਜਾਣ ਨੂੰ ਲੈ ਕੇ ਦੇਸ਼ ਭਰ 'ਚ ਰਾਜਦੂਤ ਸਮਾਜ ਦੇ ਵਿਰੋਧ ਦੀ ਜਵਾਲਾ ਭੜਕ ਗਈ ਹੈ ਅਤੇ ਉਨ੍ਹਾਂ ਦੇ ਨਾਲ ਹੀ ਕਈ ਹੋਰ ਪੰਰਪਰਾਵਾਦੀ ਲੋਕ ਇਸ ਤੋਂ ਨਾਰਾਜ਼ ਹਨ। ਫਿਲਮ ਦੇ ਨਿਰਮਾਤਾਵਾਂ ਨੇ ਅੱਜ ਜਾਰੀ ਇਕ ਬਿਆਨ 'ਚ ਇਸ ਸਬੰਧੀ ਐਲਾਨ ਕਰਦਿਆਂ ਕਿਹਾ ਕਿ ਫਿਲਮ ਦੀ ਰਿਲੀਜ਼ ਦੀ ਨਵੀਂ ਤਰੀਕ ਦਾ ਜਲਦੀ ਐਲਾਨ ਕੀਤਾ ਜਾਵੇਗਾ। ਬਿਆਨ 'ਚ ਕਿਹਾ ਗਿਆ ਹੈ ਕਿ ਇਹ ਫਿਲਮ 1 ਦਸੰਬਰ ਨੂੰ ਰਿਲੀਜ਼ ਹੋਣੀ ਸੀ ਪਰ ਨਿਰਮਾਤਾਵਾਂ ਨੇ ਇਸ ਨੂੰ ਸਵੈ-ਇੱਛਾ ਨਾਲ ਟਾਲਣ ਦਾ ਫੈਸਲਾ ਕੀਤਾ ਹੈ। ਦੇਰ ਰਾਤ ਫਿਲਮ ਨੂੰ ਲੈ ਕੇ ਭਾਰਤ ਬੰਦ ਦੀ ਦਿੱਤੀ ਕਾਲ ਨੂੰ ਫਿਲਹਾਲ ਰਾਜਪੂਤ ਕਰਨੀ ਸੈਨਾ ਨੇ ਟਾਲ ਦਿੱਤਾ ਹੈ।


Tags: Sanjay Leela Bhansali Padmavati Deepika Padukone Shahid KapoorRanveer Singh Rajput Karni Senaਸੰਜੇ ਲੀਲਾ ਭੰਸਾਲੀਪਦਮਾਵਤੀਰਾਜਪੂਤ ਕਰਨੀ ਸੈਨਾ