FacebookTwitterg+Mail

ਬ੍ਰਿਟੇਨ 'ਚ 'ਪਦਮਾਵਤੀ' ਨੂੰ ਰਿਲੀਜ਼ ਕਰਨ 'ਤੇ ਮੁੜ ਵਿਚਾਰ

padmavati
27 November, 2017 09:32:41 AM

ਨਵੀਂ ਦਿੱਲੀ(ਬਿਊਰੋ)— ਵਿਰੋਧੀ ਮੁਜ਼ਾਹਰੇ ਕਾਰਨ ਸਿਨੇਮਾਘਰਾਂ 'ਚ ਨਾ ਦਿਖਾਈ ਜਾਣ ਵਾਲੀ ਫਿਲਮ 'ਪਦਮਾਵਤੀ' ਨੂੰ ਨਿਸ਼ਚਿਤ ਮਿਤੀ 1 ਦਸੰਬਰ ਨੂੰ ਬ੍ਰਿਟੇਨ 'ਚ ਦਿਖਾਏ ਜਾਣ ਦੇ ਫੈਸਲੇ 'ਤੇ ਮੁੜ ਵਿਚਾਰ ਕੀਤਾ ਜਾ ਰਿਹਾ ਹੈ। ਅਖਬਾਰ 'ਗਾਰਡੀਅਨ' ਦੀ ਰਿਪੋਰਟ ਅਨੁਸਾਰ ਇਸ ਫਿਲਮ ਨੂੰ ਪ੍ਰਦਰਸ਼ਿਤ ਕਰਨ ਲਈ ਬ੍ਰਿਟਿਸ਼ ਬ੍ਰਾਡਕਾਸਟਿੰਗ ਫਿਲਮ ਕਾਰਪੋਰੇਸ਼ਨ (ਬੀ. ਬੀ. ਐੱਫ. ਸੀ.) ਤੋਂ ਮਿਲੀ ਹਰੀ ਝੰਡੀ ਦਾ ਇਥੋਂ ਦੇ ਰਾਜਪੂਤ ਸਮਾਜ ਦੇ ਵਿਰੋਧ ਕਾਰਨ ਇਸ ਫਿਲਮ ਦੇ ਡਿਸਟ੍ਰੀਬਿਊਟਰ 'ਪੈਰਾਮਾਊਂਟ ਪਿਕਚਰਜ਼' ਪਦਮਾਵਤੀ ਨੂੰ ਪ੍ਰਦਰਸ਼ਿਤ ਕੀਤੇ ਜਾਣ ਦੇ ਫੈਸਲੇ ਦੀ ਸਮੀਖਿਆ ਕਰ ਰਿਹਾ ਹੈ। ਬ੍ਰਿਟੇਨ ਦੇ ਰਾਜਪੂਤ ਸਮਾਜ ਨੇ ਪਦਮਾਵਤੀ ਨੂੰ ਸਿਨੇਮਾਘਰਾਂ 'ਚ ਦਿਖਾਏ ਜਾਣ ਦੇ ਬੀ. ਬੀ. ਐੱਫ. ਸੀ. ਦੇ ਫੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਇਸ ਸਮਾਜ ਨੇ ਕਿਹਾ ਹੈ ਕਿ ਜੇ ਇਸ ਫਿਲਮ ਨੂੰ ਪ੍ਰਦਰਸ਼ਿਤ ਕੀਤਾ ਗਿਆ ਤਾਂ ਸ਼ਾਂਤੀਪੂਰਨ ਮਾਰਚ ਕਰਕੇ ਇਸ ਦਾ ਵਿਰੋਧ ਕੀਤਾ ਜਾਵੇਗਾ। ਭਾਰਤ 'ਚ ਕਰਨੀ ਸੈਨਾ ਦੇ ਵਿਰੋਧ ਕਾਰਨ ਪਦਮਾਵਤੀ ਨੂੰ 1 ਦਸੰਬਰ ਨੂੰ ਰਿਲੀਜ਼ ਨਹੀਂ ਕੀਤਾ ਜਾ ਰਿਹਾ। 
ਅੱਜ ਦੇ ਸਮੇਂ 'ਚ 'ਕਕਓਲਡ' ਨਹੀਂ ਲਿਖ ਸਕਦਾ : ਕਿਰਨ 
ਫਿਲਮ 'ਪਦਮਾਵਤੀ' ਸਬੰਲੇਖਕ ਕਿਰਨ ਧੀ ਜਾਰੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਨਾਗਰਕਰ ਨੇ ਕਿਹਾ ਕਿ ਮੌਜੂਦਾ ਦੌਰ 'ਚ ਸ਼ਾਇਦ ਉਹ 1997 'ਚ ਆਇਆ ਆਪਣਾ ਨਾਵਲ 'ਕਕਓਲਡ' ਨਹੀਂ ਲਿਖ ਸਕਦਾ। ਕਿਤਾਬ ਰਾਜਪੂਤ ਰਾਜਾ ਠਾਕੁਰ ਭੋਜਰਾਜ 'ਤੇ ਆਧਾਰਿਤ ਇਕ ਕਾਲਪਨਿਕ ਕਿਰਦਾਰ ਦੇ ਇਰਦ-ਗਿਰਦ ਘੁੰਮਦੀ ਹੈ। ਇੱਥੇ ਚੱਲ ਰਹੇ 'ਟਾਈਮਜ਼ ਲਿਟਫੈਸਟ' 'ਚ 75 ਸਾਲਾ ਲੇਖਕ ਕਿਰਨ ਨੇ ਕਿਹਾ ਕਿ ਇਹ ਕੁਝ ਵੀ ਅਜਿਹਾ ਲਿਖਣ ਨੂੰ ਲੈ ਕੇ... ਭੈਅਭੀਤ ਹੈ, ਜਿਸ ਨਾਲ ਉਨ੍ਹਾਂ ਲੋਕਾਂ ਨੂੰ ਬੁਰਾ ਲੱਗ ਜਾਵੇ ਜਿਨ੍ਹਾਂ ਨੂੰ ਸਾਹਿਤਕ ਤੇ ਇਤਿਹਾਸ ਦੀ ਸਮਝ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਇਕ ਮਿੰਟ ਲਈ ਵੀ ਬਿਨਾਂ ਡਰੇ ਹੋਣ ਦਾ ਝੂਠਾ ਦਿਖਾਵਾ ਨਹੀਂ ਕਰਨਾ ਚਾਹੁੰਦਾ। ਮੈਂ ਉਨ੍ਹਾਂ ਲੋਕਾਂ ਦਾ ਸ਼ਿਕਾਰ ਨਹੀਂ ਬਣਨਾ ਚਾਹੁੰਦਾ ਜਿਨ੍ਹਾਂ 'ਚ ਸਾਹਿਤ ਜਾਂ ਆਪਣੇ ਅਤੀਤ ਦੇ ਮੁੱਲ ਦੀ ਸਮਝ ਤੱਕ ਨਹੀਂ ਹੈ। ਸਾਹਿਤਕ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਲੇਖਕ ਨੇ ਹਿੰਦੀ ਤੋਂ ਇਲਾਵਾ ਦੂਜੀਆਂ ਭਾਰਤੀ ਭਾਸ਼ਾਵਾਂ ਦਾ ਵੀ ਸਨਮਾਨ ਕਰਨ ਦੀ ਅਪੀਲ ਕੀਤੀ।


Tags: Deepika PadukoneBritainPadmavatiਪਦਮਾਵਤੀ