FacebookTwitterg+Mail

'ਪਦਮਾਵਤੀ' ਦੇ ਫੈਨਜ਼ ਲਈ ਵੱਡਾ ਸਰਪ੍ਰਾਈਜ਼, ਰਿਲੀਜ਼ਿੰਗ ਤਾਰੀਖ ਹੋਈ ਲੀਕ

padmavati
10 December, 2017 12:37:00 PM

ਮੁੰਬਈ(ਬਿਊਰੋ)— ਵਿਵਾਦਾਂ ਵਿਚ ਘਿਰੀ ਫਿਲਮ 'ਪਦਮਾਵਤੀ' 'ਤੇ ਕਈ ਰਾਜਾਂ ਵਿਚ ਬੈਨ ਲੱਗਣ ਤੋਂ ਬਾਅਦ ਇਸ ਦੇ ਮੇਕਰਸ ਨੇ ਇਸ ਦੀ ਰਿਲੀਜ਼ਿੰਗ ਨੂੰ ਟਾਲ ਦਿੱਤਾ ਸੀ। ਪਹਿਲਾਂ ਅਜਿਹਾ ਕਿਹਾ ਜਾ ਰਿਹਾ ਸੀ ਕਿ ਇਹ ਫਿਲਮ 12 ਜਨਵਰੀ 2018 ਨੂੰ ਰਿਲੀਜ਼ ਹੋ ਸਕਦੀ ਹੈ ਪਰ ਹਾਲ ਹੀ 'ਚ ਰਿਪੋਰਟਸ ਦੀ ਮੰਨੀਏ ਤਾਂ ਇਹ ਫਿਲਮ ਜਨਵਰੀ ਵਿਚ ਨਹੀਂ ਸਗੋਂ ਫਰਵਰੀ ਵਿਚ ਰਿਲੀਜ਼ ਹੋਵੇਗੀ। ਬਾਕਸ ਆਫਿਸ ਇੰਡੀਆ ਦੀ ਇਕ ਰਿਪੋਰਟ ਮੁਤਾਬਕ, ਵਿਦੇਸ਼ੀ ਡਿਸਟਰੀ ਬਿਊਟਰਸ ਨੇ ਕੈਨੇਡਾ ਅਤੇ ਅਮਰੀਕਾ ਦੇ ਥੀਏਟਰ ਚੈਂਸ ਨੂੰ 9 ਫਰਵਰੀ 2018 ਦਾ ਸ਼ੈਡਿਊਲ ਭੇਜਿਆ ਹੈ। ਇਸ ਦਾ ਮਤਲਬ ਹੈ ਕਿ ਫਿਲਮ ਦੇ ਮੇਕਰਸ 'ਪਦਮਾਵਤੀ' ਨੂੰ 9 ਫਰਵਰੀ ਨੂੰ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ ਫਿਲਮ ਨੂੰ ਲੈ ਕੇ ਅਜੇ ਤੱਕ ਵਿਵਾਦ ਥੰਮਿਆ ਨਹੀਂ ਹੈ ਉਸ ਤੋਂ ਲੱਗਦਾ ਹੈ ਕਿ ਅਜੇ ਵੀ ਇਸ ਫਿਲਮ ਦੀ ਰਿਲੀਜ਼ਿੰਗ ਟਲ ਸਕਦੀ ਹੈ। ਜੇਕਰ ਇਹ ਫਿਲਮ 9 ਫਰਵਰੀ ਨੂੰ ਰਿਲੀਜ਼ ਹੁੰਦੀ ਹੈ ਤਾਂ ਇਸ ਨੂੰ ਮਹਾਸ਼ਿਵਰਾਤਰੀ ਅਤੇ ਵੈਲਨਟਾਇਨਸ ਡੇਅ ਦੇ ਰੂਪ ਵਿਚ ਦੋ ਛੁੱਟੀਆਂ ਵੀ ਮਿਲ ਜਾਣਗੀਆਂ।
ਦੱਸ ਦੇਈਏ ਕਿ ਕੁਝ ਰਾਜਪੂਤ ਸੰਗਠਨ ਅਤੇ ਰਾਜਨੀਤਕ ਪਾਰਟੀਆਂ ਫਿਲਮ ਦਾ ਵਿਰੋਧ ਕਰ ਰਹੀਆਂ ਹਨ। ਕੁਝ ਲੋਕਾਂ ਨੇ ਸੰਜੇ ਲੀਲਾ ਭੰਸਾਲੀ ਦਾ ਸਿਰ ਕਲਮ ਕਰਨ ਅਤੇ ਦੀਪਿਕਾ ਪਾਦੂਕੋਣ ਦਾ ਨੱਕ ਕੱਟਣ ਤੱਕ ਦੀ ਧਮਕੀ ਦੇ ਦਿੱਤੀ ਸੀ। ਫਿਲਮ ਨੂੰ ਮਿਲਣ ਵਾਲੀਆਂ ਧਮਕੀਆਂ 'ਤੇ ਬੰਬੇ ਹਾਈ ਕੋਰਟ ਨੇ ਸਖਤ ਰੁਖ ਅਪਣਾਉਂਦੇ ਹੋਏ ਇਸ ਦੀ ਆਲੋਚਨਾ ਕੀਤੀ ਸੀ।


Tags: PadmavatiSanjay Leela BhansaliDeepika PadukoneShahid KapoorRanveer Singhਸੰਜੇ ਲੀਲਾ ਭੰਸਾਲੀ