FacebookTwitterg+Mail

'ਪਦਮਾਵਤੀ' ਦੀਆਂ ਤਿਆਰੀਆਂ ਜ਼ੋਰਾਂ 'ਤੇ, ਸਤੰਬਰ 'ਚ ਸ਼ੁਰੂ ਹੋਵੇਗੀ ਸ਼ੂਟਿੰਗ

padmavati shooting starts in september
24 August, 2016 07:48:52 PM
ਮੁੰਬਈ— ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੇ ਆਪਣੀ ਆਉਣ ਵਾਲੀ ਫਿਲਮ 'ਪਦਮਾਵਤੀ' ਦੇ ਸੈੱਟ ਨਿਰਮਾਣ ਦਾ ਕੰਮ ਮਹਿਬੂਬ ਸਟੂਡੀਓ 'ਚ ਸ਼ੁਰੂ ਕਰ ਦਿੱਤਾ ਹੈ। ਫਿਲਮ ਦੇ ਮੁੱਖ ਕਲਾਕਾਰਾਂ ਦਾ ਅਧਿਕਾਰਕ ਐਲਾਨ ਅਜੇ ਨਹੀਂ ਕੀਤਾ ਗਿਆ ਹੈ। ਫਿਲਮ ਦੇ ਨਜ਼ਦੀਕੀ ਸੂਤਰਾਂ ਨੇ ਕਿਹਾ, 'ਪਦਮਾਵਤੀ ਦੇ ਸੈੱਟ ਨਿਰਮਾਣ ਦਾ ਕੰਮ ਸ਼ੁਰੂ ਹੋ ਗਿਆ ਹੈ। ਨਿਰਮਾਣ ਕੰਮ ਕੁਝ ਦਿਨ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਤੇ ਇਸ ਦੇ ਦੋ-ਤਿੰਨ ਹਫਤਿਆਂ 'ਚ ਪੂਰੇ ਹੋਣ ਦੀ ਉਮੀਦ ਹੈ। ਸ਼ੂਟਿੰਗ ਅਗਲੇ ਮਹੀਨੇ ਸ਼ੁਰੂ ਹੋਣ ਦੀ ਸੰਭਾਵਨਾ ਹੈ, ਇਸ ਲਈ ਸੈੱਟ ਨੂੰ ਛੇਤੀ ਹੀ ਤਿਆਰ ਕੀਤਾ ਜਾ ਰਿਹਾ ਹੈ।'
ਸੈੱਟ ਕਿਸ ਤਰ੍ਹਾਂ ਦਾ ਬਣਾਇਆ ਜਾ ਰਿਹਾ ਹੈ, ਇਸ ਬਾਰੇ ਉਨ੍ਹਾਂ ਨੇ ਜਾਣਕਾਰੀ ਦੇਣ ਤੋਂ ਮਨ੍ਹਾ ਕਰਦਿਆਂ ਕਿਹਾ, 'ਇਸ ਬਾਰੇ ਕੁਝ ਵੀ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ।' ਸਟੂਡੀਓ ਦੇ ਬਾਹਰ ਭੰਸਾਲੀ ਪ੍ਰੋਡਕਸ਼ਨ ਦੇ ਨਾਂ ਦਾ ਬੋਰਡ ਵੀ ਲੱਗਾ ਹੈ। ਸਟੂਡੀਓ ਦੇ ਕਰਮਚਾਰੀ ਉਥੇ ਲੱਕੜ ਦੀਆਂ ਵੱਡੀਆਂ ਤਖਤੀਆਂ ਲਿਜਾਂਦੇ ਦਿਖੇ, ਜਿਸ ਨੂੰ ਉਹ ਸਿੱਧਾ ਖੜ੍ਹਾ ਕਰਕੇ ਲਗਾ ਰਹੇ ਸਨ। ਰਾਸ਼ਟਰੀ ਪੁਰਸਰਕਾਰ ਜੇਤੂ ਨਿਰਦੇਸ਼ਕ ਆਪਣੀਆਂ ਫਿਲਮਾਂ ਦੇ ਆਲੀਸ਼ਾਨ ਸੈੱਟਾਂ ਲਈ ਪਛਾਣੇ ਜਾਂਦੇ ਹਨ।
ਸੂਤਰਾਂ ਨੇ ਕਿਹਾ, 'ਪਹਿਲਾਂ ਫਿਲਮ ਦੇ ਸੈੱਟ ਫਿਲਮਸਿਟੀ 'ਚ ਲਗਾਇਆ ਜਾਣਾ ਸੀ ਪਰ ਉਹ ਬੁਕ ਸੀ। ਬਾਅਦ 'ਚ ਅਸੀਂ ਉਪਲੱਬਧਤਾ ਦੇ ਆਧਾਰ 'ਤੇ ਫਿਲਮਸਿਟੀ ਜਾ ਸਕਦੇ ਹਾਂ।' 'ਰਾਮਲੀਲਾ' ਤੇ 'ਬਾਜੀਰਾਵ ਮਸਤਾਨੀ' ਦੋਵਾਂ ਫਿਲਮਾਂ ਦੇ ਸੈੱਟ ਵੀ ਉਪ ਨਗਰੀ ਗੋਰੇਗਾਓਂ 'ਚ ਸਥਿਤ ਫਿਲਮਸਿਟੀ 'ਚ ਹੀ ਖੜ੍ਹੇ ਕੀਤੇ ਗਏ ਸਨ।' ਖਬਰਾਂ ਮੁਤਾਬਕ 'ਪਦਮਾਵਤੀ' 'ਚ ਤੀਜੀ ਵਾਰ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੀ ਜੋੜੀ ਨਜ਼ਰ ਆ ਸਕਦੀ ਹੈ। ਉਥੇ ਫਿਲਮ 'ਚ ਸ਼ਾਹਿਦ ਕਪੂਰ ਵੀ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨਜ਼ਰ ਆ ਸਕਦੇ ਹਨ।

Tags: ਪਦਮਾਵਤੀ ਸੰਜੇ ਲੀਲਾ ਭੰਸਾਲੀ ਦੀਪਿਕਾ ਪਾਦੁਕੋਣ Padmavati Sanjay Leela Bhansali Deepika Padukone