FacebookTwitterg+Mail

ਨਿਊਡ ਸੀਨ ਦੇ ਕੇ ਪਦਮਨੀ ਕੋਲ੍ਹਾਪੁਰੀ ਨੇ ਮਚਾਈ ਸੀ ਖਲਬਲੀ, ਐਡਲਟ ਅਦਾਕਾਰਾ ਦਾ ਮਿਲਿਆ ਸੀ ਤਮਗਾ

padmini kolhapure birthday
01 November, 2017 03:23:23 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪਦਮਨੀ ਕੋਲ੍ਹਾਪੁਰੀ ਅੱਜ ਆਪਣਾ 51ਵਾਂ ਜਨਮਦਿਨ ਮਨਾ ਰਹੀ ਹੈ। ਪਦਮਨੀ ਨੇ ਆਪਣੇ ਕਰੀਅਰ ਦੌਰਾਨ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਪਦਮਨੀ ਬਚਪਨ ਤੋਂ ਹੀ ਗੀਤ ਗਾਉਂਦੀ ਸੀ ਤੇ ਆਪਣਾ ਕਰੀਅਰ ਇਕ ਸਿੰਗਰ ਦੇ ਰੂਪ 'ਚ ਬਣਾਉਣਾ ਚਾਹੁੰਦੀ ਸੀ। ਉਹ ਆਪਣੀ ਭੈਣ ਨਾਲ ਗੀਤ ਗਾਉਂਦੀ ਹੁੰਦੀ ਸੀ। ਉਨ੍ਹਾਂ ਨੇ 'ਯਾਦੋਂ ਕੀ ਬਾਰਾਤ' ਫਿਲਮ 'ਚ ਵੀ ਗਾਇਆ ਸੀ। ਬਲਾਕਬਸਟਰ ਫਿਲਮ 'ਪ੍ਰੇਮ ਰੋਗ' ਨਾਲ ਪਦਮਨੀ ਕਾਫੀ ਮਸ਼ਹੂਰ ਹੋ ਗਈ ਸੀ।
ਅਸਲ 'ਚ ਉਨ੍ਹਾਂ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਕਈ ਅਜਿਹੇ ਰੋਲ ਕੀਤੇ, ਜਿਸ ਨਾਲ ਲੋਕਾਂ ਨੇ ਉਨ੍ਹਾਂ ਨੂੰ ਅਡਲਟ ਅਦਾਕਾਰਾ ਕਹਿਣਾ ਸ਼ੁਰੂ ਕਰ ਦਿੱਤਾ। 1980 'ਚ ਰਿਲੀਜ਼ ਹੋਈ ਫਿਲਮ 'ਗਹਿਰਾਈ' 'ਚ ਪਦਮਨੀ ਨੇ ਇਕ ਨਿਊਡ ਸੀਨ ਦੇ ਕੇ ਸਨਸਨੀ ਮਚਾ ਦਿੱਤੀ ਸੀ। ਇੰਨਾ ਹੀ ਇਸੇ ਸਾਲ ਆਈ ਫਿਲਮ 'ਇਨਸਾਫ ਕਾ ਤਰਾਜ਼ੂ' 'ਚ ਵੀ ਪਦਮਨੀ ਨੇ ਇਕ ਲੰਬਾ ਰੇਪ ਸੀਨ ਦਿੱਤਾ, ਜਿਸ ਤੋਂ ਬਾਅਦ ਲੋਕਾਂ ਨੇ ਪਦਮਨੀ ਕੋਲ੍ਹਾਪੁਰਾ ਨੂੰ ਅਡਲਟ ਅਦਾਕਾਰਾ ਦਾ ਤਮਗਾ ਦੇ ਦਿੱਤਾ। ਇਹ ਦੋਵੇਂ ਹੀ ਫਿਲਮਾਂ ਬਾਕਸ ਆਫਿਸ 'ਤੇ ਹਿੱਟ ਸਿੱਧ ਹੋਈਆਂ। ਇਨ੍ਹਾਂ ਫਿਲਮਾਂ ਦੀ ਸਫਲਤਾ ਨੂੰ ਦੇਖਦੇ ਹੋਏ ਪਦਮਨੀ ਕੋਲ੍ਹਾਪੁਰੀ ਕਾਫੀ ਖੁਸ਼ ਹੋਈ ਪਰ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਕਰ ਕੇ ਜ਼ਿਆਦਾ ਸਮੇਂ ਤੱਕ ਇੰਡਸਟਰੀ 'ਚ ਸਫਲ ਨਹੀਂ ਰਹਿ ਪਾਵੇਗੀ। ਪਦਮਨੀ ਨੂੰ ਲੈ ਕੇ ਲੋਕਾਂ ਦੇ ਮਨ 'ਚ ਧਾਰਨਾ ਬਦਲ ਰਹੀ ਸੀ। ਜਦੋਂ ਇਸ ਗੱਲ ਦਾ ਅਹਿਸਾਸ ਪਦਮਨੀ ਨੂੰ ਹੋਇਆ ਤਾਂ ਉਹ ਇਸ ਤਰ੍ਹਾਂ ਦੇ ਸੀਨ ਕਰਨ ਤੋਂ ਬਚਨ ਲੱਗੀ। ਹਾਲਾਂਕਿ ਨਿਰਦੇਸ਼ਕ ਲਗਾਤਾਰ ਇਸ ਤਰ੍ਹਾਂ ਦੀਆਂ ਫਿਲਮਾਂ ਲੈ ਕੇ ਉਨ੍ਹਾਂ ਦੇ ਕੋਲ ਆਉਂਦੇ ਸਨ ਪਰ ਉਹ ਹਰ ਫਿਲਮ ਨੂੰ ਠੁਕਰਾਉਂਦੀ ਚਲੀ ਗਈ।


Tags: Padmini KolhapureBirthdayNude sceneGehrayeeInsaf Ka Tarazuਪਦਮਨੀ ਕੋਲ੍ਹਾਪੁਰੀ ਜਨਮਦਿਨ