FacebookTwitterg+Mail

ਸੈਂਸਰ ਬੋਰਡ ਤੋਂ ਬਰਖਾਸਤ ਕੀਤੇ ਗਏ ਪਹਿਲਾਜ ਨਿਹਲਾਨੀ ਦਾ ਸਮ੍ਰਿਤੀ ਈਰਾਨੀ ਨੂੰ ਲੈ ਕੇ ਵੱਡਾ ਖੁਲਾਸਾ

pahlaj nihalani smriti irani
21 August, 2017 08:33:43 PM

ਮੁੰਬਈ— ਸੈਂਸਰ ਬੋਰਡ ਤੋਂ ਬਰਖਾਸਤ ਕੀਤੇ ਜਾਣ ਤੋਂ ਬਾਅਦ ਪਹਿਲਾਜ ਨਿਹਲਾਨੀ ਮਨਿਸਟਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਤੋਂ ਬਾਅਦ ਇਕ ਹੈਰਾਨ ਕਰਨ ਵਾਲੇ ਖੁਲਾਸੇ ਕਰ ਰਹੇ ਹਨ। ਹਾਲ ਹੀ 'ਚ ਇਕ ਚੈਨਲ ਨੂੰ ਦਿੱਤੇ ਗਏ ਇੰਟਰਵਿਊ 'ਚ ਪਹਿਲਾਜ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਸਰਕਾਰ ਨੇ ਉਨ੍ਹਾਂ ਨੂੰ 'ਉੜਤਾ ਪੰਜਾਬ' ਤੇ 'ਬਜਰੰਗੀ ਭਾਈਜਾਨ' ਵਰਗੀਆਂ ਫਿਲਮਾਂ ਪਾਸ ਨਾ ਕਰਨ ਦੇ ਹੁਕਮ ਦਿੱਤੇ ਸਨ ਪਰ ਹੁਣ ਪਹਿਲਾਜ ਨਿਹਲਾਨੀ ਨੇ ਸਾਫ ਕਿਹਾ ਹੈ ਕਿ ਸੂਚਨਾ ਤੇ ਪ੍ਰਸਾਰਣ ਮੰਤਰੀ ਸਮ੍ਰਿਤੀ ਈਰਾਨੀ ਨੇ ਉਨ੍ਹਾਂ ਨੂੰ ਸੈਂਸਰ ਬੋਰਡ ਦੇ ਪ੍ਰਧਾਨ ਦੇ ਅਹੁਦੇ ਤੋਂ ਬਰਖਾਸਤ ਕਰਵਾਇਆ ਹੈ।
ਪਹਿਲਾਜ ਨਿਹਲਾਨੀ ਨੇ ਸਮ੍ਰਿਤੀ ਈਰਾਨੀ ਬਾਰੇ ਕਿਹਾ, 'ਮੈਨੂੰ ਸੈਂਸਰ ਬੋਰਡ ਤੋਂ ਬਾਹਰ ਕਰਨ ਦੇ ਪਿੱਛੇ ਸਮ੍ਰਿਤੀ ਈਰਾਨੀ ਦਾ ਹੱਥ ਹੈ। ਉਹ ਜਿਥੇ ਵੀ ਹੁੰਦੀ ਹੈ, ਆਪਣੀ ਮੌਜੂਦਗੀ ਦਿਖਾਉਂਦੀ ਹੈ। ਜਿਸ ਵੀ ਮਮਿਸਟਰੀ 'ਚ ਗਈ ਹੈ, ਉਥੇ ਆਪਣੇ ਹਿਸਾਬ ਨਾਲ ਕੰਮ ਕਰਦੀ ਹੈ।' ਪਹਿਲਾਜ ਨੇ ਅੱਗੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ, 'ਦੁਨੀਆ ਨੇ ਸਮ੍ਰਿਤੀ ਈਰਾਨੀ ਦਾ ਕੰਮ ਦੇਖਿਆ ਹੈ।'
ਪਹਿਲਾਜ ਨੇ ਇਕ ਵੱਡਾ ਖੁਲਾਸਾ ਕਰਦਿਆਂ ਕਿਹਾ, 'ਸਮ੍ਰਿਤੀ ਈਰਾਨੀ ਨੇ ਮੈਨੂੰ ਫੋਨ ਕਰਕੇ ਫਿਲਮ 'ਇੰਦੂ ਸਰਕਾਰ' ਨੂੰ ਬਿਨਾਂ ਕਿਸੇ ਕੱਟ ਤੋਂ ਪਾਸ ਕਰਨ ਲਈ ਕਿਹਾ ਪਰ ਮੈਂ ਫਿਲਮ ਨੂੰ ਸੈਂਸਰ ਬੋਰਡ ਦੇ ਨਿਯਮਾਂ ਮੁਤਾਬਕ ਪਾਸ ਕਰ ਦਿੱਤਾ, ਇਹ ਗੱਲ ਸਮ੍ਰਿਤੀ ਈਰਾਨੀ ਨੂੰ ਬੁਰੀ ਲੱਗ ਗਈ।'
ਨਿਹਲਾਨੀ ਨੇ ਕਿਹਾ ਕਿ ਉਨ੍ਹਾਂ ਨੂੰ ਸੈਂਸਰ ਬੋਰਡ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਜਾਣ ਦਾ ਕੋਈ ਦੁੱਖ ਨਹੀਂ ਹੈ। ਪਹਿਲਾਜ ਨੇ ਕਿਹਾ, 'ਸੈਂਸਰ ਬੋਰਡ 'ਚ ਰਹਿੰਦੇ ਹੋਏ 30 ਮਹੀਨੇ ਹੋ ਗਏ ਤੇ ਇਸ ਕਾਰਜਕਾਲ 'ਚ ਮੇਰੇ ਕੰਮ ਨੂੰ ਸੰਸਕਾਰੀ ਦੱਸਿਆ ਗਿਆ ਪਰ ਸਮ੍ਰਿਤੀ ਈਰਾਨੀ ਦੇ ਆਉਂਦਿਆਂ ਹੀ ਸਭ ਬਦਲ ਗਿਆ।' ਨਿਹਲਾਨੀ ਨੇ ਅੱਗੇ ਫਿਲਮ 'ਬੰਦੂਕਬਾਜ਼ ਬਾਬੂਮੋਸ਼ਾਏ' ਦੀ ਮੇਕਰ ਨਾਲ ਸੈਂਸਰ ਬੋਰਡ ਵਲੋਂ ਬਦਸਲੂਕੀ ਕਰਨ ਦੇ ਸਵਾਲ 'ਤੇ ਕਿਹਾ ਕਿ ਮੇਕਰ ਵਲੋਂ ਜਿਹੜੇ ਦੋਸ਼ ਲਗਾਏ ਗਏ ਹਨ, ਉਹ ਬਿਲਕੁਲ ਝੂਠ ਹਨ।


Tags: Pahlaj Nihalani Smriti Irani Censor Board Indu Sarkar