FacebookTwitterg+Mail

ਭਾਰਤ 'ਚ ਬੈਨ ਤੋਂ ਬਾਅਦ ਇਹ ਕਰ ਰਹੇ ਹਨ ਪਾਕਿਸਤਾਨੀ ਸਿਤਾਰੇ (ਦੇਖੋ ਤਸਵੀਰਾਂ)

    1/15
22 May, 2017 03:02:14 PM
ਮੁੰਬਈ— ਹਾਲ ਹੀ 'ਚ ਇਰਫਾਨ ਖਾਨ ਦੀ ਫਿਲਮ 'ਹਿੰਦੀ ਮੀਡੀਅਮ' 'ਚ ਪਾਕਿਸਤਾਨੀ ਅਭਿਨੇਤਰੀ ਸ਼ਬਾ ਕਮਰ ਵੀ ਨਜ਼ਰ ਆਈ ਹੈ। ਫਿਲਮ 'ਚ ਉਸ ਦੀ ਅਦਾਕਾਰੀ ਦੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਹਾਲਾਂਕਿ 2016 'ਚ ਹੋਏ ਉੜੀ ਹਮਲੇ ਤੋਂ ਬਾਅਦ ਬਾਲੀਵੁੱਡ 'ਚ ਪਾਕਿਸਤਾਨੀ ਸਿਤਾਰਿਆਂ 'ਤੇ ਬੈਨ ਲਗਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕਿਸੇ ਵੀ ਪਾਕਿਸਤਾਨੀ ਸਿਤਾਰੇ ਨੂੰ ਬਾਲੀਵੁੱਡ ਫਿਲਮਾਂ 'ਚ ਨਹੀਂ ਲਿਆ ਗਿਆ। ਅਜਿਹੇ 'ਚ ਬਾਲੀਵੁੱਡ 'ਚ ਪੈਰ ਜਮਾ ਚੁੱਕੇ ਫਵਾਦ ਖਾਨ, ਮਾਹਿਰਾ ਖਾਨ ਤੇ ਅਲੀ ਜ਼ਫਰ ਵਰਗੇ ਪਾਕਿਸਤਾਨੀ ਸਿਤਾਰੇ ਇਨ੍ਹੀਂ ਦਿਨੀਂ ਕੀ ਕਰ ਰਹੇ ਹਨ? ਕੀ ਉਹ ਪਾਕਿਸਤਾਨੀ ਫਿਲਮਾਂ ਕਰ ਰਹੇ ਹਨ ਜਾਂ ਫਿਰ ਘਰ ਬੈਠ ਗਏ ਹਨ? ਆਓ ਜਾਣਦੇ ਹਾਂ—
ਮਾਹਿਰਾ ਖਾਨ
ਮਾਹਿਰਾ ਨੇ ਸ਼ਾਹਰੁਖ ਖਾਨ ਦੀ ਫਿਲਮ 'ਰਈਸ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਇਨ੍ਹੀਂ ਦਿਨੀਂ ਉਹ ਪਾਕਿਸਤਾਨੀ ਸ਼ਾਰਟ ਫਿਲਮ 'ਵਰਣ' 'ਚ ਕੰਮ ਕਰ ਰਹੀ ਹੈ। ਇਸ ਦੇ ਨਾਲ ਉਹ 'ਮੌਲਾ ਜੱਟ 2' ਵੀ ਕਰ ਰਹੀ ਹੈ। 'ਮੌਲਾ ਜੱਟ 2' ਸਾਲ 1979 'ਚ ਆਈ ਪਾਕਿਸਤਾਨੀ ਫਿਲਮ 'ਮੌਲਾ ਜੱਟ' ਦੀ ਸੀਕੁਅਲ ਹੈ।
ਫਵਾਦ ਖਾਨ
ਫਵਾਦ ਖਾਨ ਇਨ੍ਹੀਂ ਦਿਨੀਂ ਪਾਕਿਸਤਾਨ ਦੇ ਦਿੱਗਜ ਗਾਇਕ ਆਲਮਗੀਰ ਦੀ ਬਾਇਓਪਿਕ 'ਅਲਬੇਲਾ ਰਾਹੀ' 'ਚ ਕੰਮ ਕਰ ਰਹੇ ਹਨ, ਜਿਸ ਨੂੰ ਸੁਲਤਾਨ ਘਨੀ ਡਾਇਰੈਕਟ ਕਰ ਰਹੇ ਹਨ। ਇਸ ਲਈ ਫਵਾਦ ਖਾਸ ਤਿਆਰੀ ਕਰ ਰਹੇ ਹਨ।
ਮਾਵਰਾ ਹੋਕੇਨ
ਮਾਵਰਾ ਇਨ੍ਹੀਂ ਦਿਨੀਂ ਪਾਕਿਸਤਾਨੀ ਟੀ. ਵੀ. ਸ਼ੋਅ 'ਸ਼ੰਮੀ' 'ਚ ਕੰਮ ਕਰ ਰਹੀ ਹੈ। ਮਾਵਰਾ ਦਾ ਇਹ ਸ਼ੋਅ ਸਮਾਜਿਕ ਮੁੱਦਿਆਂ 'ਤੇ ਆਧਾਰਿਤ ਹੈ।
ਅਲੀ ਜ਼ਫਰ
ਪਾਕਿਸਤਾਨ ਦੇ ਪ੍ਰਸਿੱਧ ਗਾਇਕ ਅਲੀ ਜ਼ਫਰ ਨੇ ਆਪਣਾ ਐਕਟਿੰਗ ਡੈਬਿਊ ਬਾਲੀਵੁੱਡ ਨਾਲ ਕੀਤਾ ਹੈ। ਅਲੀ ਬਤੌਰ ਅਭਿਨੇਤਾ ਬਾਲੀਵੁੱਡ ਦੀਆਂ ਕਈ ਫਿਲਮਾਂ ਦਾ ਹਿੱਸਾ ਰਹੇ ਹਨ। ਹਾਲਾਂਕਿ ਹੁਣ ਉਹ ਪਾਕਿਸਤਾਨੀ ਫਿਲਮ 'ਚ ਆਪਣਾ ਡੈਬਿਊ ਕਰਨ ਜਾ ਰਹੇ ਹਨ। ਫਿਲਮ ਦਾ ਨਾਂ 'ਦੋਸੇ' ਹੈ। ਇਹ ਫਿਲਮ ਉਰਦੂ ਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ।
ਹੁਮੈਮਾ ਮਲਿਕ
ਹੁਮੈਮਾ ਬਾਲੀਵੁੱਡ ਫਿਲਮ 'ਰਾਜਾ ਨਟਵਰਲਾਲ' 'ਚ ਨਜ਼ਰ ਆਈ ਸੀ। ਇਨ੍ਹੀਂ ਦਿਨੀਂ ਉਹ 'ਅਰਥ 2' 'ਚ ਕੰਮ ਕਰ ਰਹੀ ਹੈ। 'ਅਰਥ 2' ਮਹੇਸ਼ ਭੱਟ ਦੀ ਬਾਲੀਵੁੱਡ ਫਿਲਮ 'ਅਰਥ' ਦਾ ਸੀਕੁਅਲ ਹੈ। ਇਸ ਤੋਂ ਇਲਾਵਾ ਹੁਮੈਮਾ ਖਾਨ ਤੇ ਮਾਹਿਰਾ ਖਾਨ ਸਟਾਰਰ ਫਿਲਮ 'ਮੌਲਾ ਜੱਟ 2' 'ਚ ਵੀ ਨਜ਼ਰ ਆਵੇਗੀ।
ਇਮਰਾਨ ਅੱਬਾਸ
ਇਮਰਾਨ ਬਾਲੀਵੁੱਡ ਫਿਲਮਾਂ ਦੇ ਨਾਲ ਪਾਕਿਸਤਾਨੀ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ। ਕੁਝ ਸਮੇਂ ਪਹਿਲਾਂ ਹੀ ਉਹ ਪਾਕਿਸਤਾਨੀ ਕਾਮੇਡੀ ਡਰਾਮਾ ਫਿਲਮ 'ਆਜ਼ਾਦ' 'ਚ ਦਿਖੇ ਸਨ। ਫਿਲਮ 'ਚ ਉਨ੍ਹਾਂ ਦਾ ਕੈਮਿਓ ਸੀ। ਉਥੇ ਛੇਤੀ ਹੀ ਇਮਰਾਨ ਸ਼ਾਰਟ ਫਿਲਮ ਮੁਸਾਫਿਰ 'ਚ ਨਜ਼ਰ ਆਉਣਗੇ।
ਸਾਰਾ ਲੌਰੇਨ
ਸਾਰਾ ਬਾਲੀਵੁੱਡ 'ਚ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਛੇਤੀ ਹੀ ਉਹ ਪਾਕਿਸਤਾਨੀ ਐਕਸ਼ਨ-ਰੋਮਾਂਟਿਕ ਫਿਲਮ 'ਗਿੱਧ' 'ਚ ਨਜ਼ਰ ਆਵੇਗੀ।

Tags: Pakistani Actors Banned ਪਾਕਿਸਤਾਨੀ ਸਿਤਾਰੇ ਬੈਨ