FacebookTwitterg+Mail

ਪਾਕਿਸਤਾਨੀ ਕਲਾਕਾਰਾਂ ਦੀ 'ਜ਼ਿੰਦਗੀ' 'ਤੇ ਉੜੀ ਹਮਲੇ ਦਾ ਅਸਰ, ਲੱਗਾ ਬੈਨ

pakistani shows banned on zindagi channel
24 September, 2016 04:58:43 PM
ਨਵੀਂ ਦਿੱਲੀ— ਉੜੀ 'ਚ ਫੌਜੀਆਂ ਦੇ ਕੈਂਪ 'ਤੇ ਹੋਏ ਅੱਤਵਾਦੀ ਹਮਲੇ ਕਾਰਨ ਭਾਰਤ ਤੇ ਪਾਕਿਸਤਾਨ ਵਿਚਾਲੇ ਪੈਦਾ ਹੋਏ ਤਣਾਅ ਦਾ ਸਿੱਧਾ-ਸਿੱਧਾ ਅਸਰ ਪਾਕਿਸਤਾਨੀ ਕਲਾਕਾਰਾਂ 'ਤੇ ਪੈਂਦਾ ਦਿਖਾਈ ਦੇ ਰਿਹਾ ਹੈ। ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜ਼ਿਜ਼ ਲਿਮਟਿਡ ਦੇ ਪ੍ਰਧਾਨ ਡਾ. ਸੁਭਾਸ਼ ਚੰਦਰਾ ਨੇ ਕਿਹਾ ਹੈ ਕਿ ਜ਼ੀ ਆਪਣੇ 'ਜ਼ਿੰਦਗੀ' ਚੈਨਲ 'ਤੇ ਆਉਣ ਵਾਲੇ ਪਾਕਿਸਤਾਨੀ ਪ੍ਰੋਗਰਾਮਾਂ 'ਤੇ ਰੋਕ ਲਗਾ ਰਿਹਾ ਹੈ।
ਉਨ੍ਹਾਂ ਨੇ ਇਸ ਸਬੰਧ 'ਚ ਟਵੀਟ ਕਰਦੇ ਹੋਏ ਕਿਹਾ, 'ਸੰਯੁਕਤ ਰਾਸ਼ਟਰ 'ਚ ਮਿਆਂ ਸ਼ਰੀਫ ਦਾ ਘਟੀਆ ਰਵੱਈਆ। ਜ਼ੀ ਆਪਣੇ ਚੈਨਲ 'ਜ਼ਿਦੰਗੀ 'ਤੇ ਆਉਣ ਵਾਲੇ ਪਾਕਿਸਤਾਨੀ ਪ੍ਰੋਗਰਾਮਾਂ ਨੂੰ ਬੰਦ ਕਰ ਰਿਹਾ ਹੈ। ਨਾਲ ਹੀ ਉਥੋਂ ਦੇ ਕਲਾਕਾਰਾਂ ਨੂੰ ਵੀ ਇਥੋਂ ਚਲੇ ਜਾਣ ਦੇ ਹੱਕ 'ਚ ਹੈ।
ਇਸ ਤੋਂ ਪਹਿਲਾਂ ਰਾਜ ਠਾਕਰੇ ਵਲੋਂ ਦੇਸ਼ ਛੱਡਣ 'ਤੇ ਪਾਕਿਸਤਾਨੀ ਕਲਾਕਾਰਾਂ ਨੂੰ ਦਿੱਤੀ ਗਈ ਧਮਕੀ ਤੋਂ ਬਾਅਦ ਬਾਲੀਵੁੱਡ ਗਾਇਕ ਅਭਿਜੀਤ ਨੇ ਹੈਰਾਨੀਜਨਕ ਭਾਸ਼ਾ ਦੀ ਵਰਤੋਂ ਕਰਦੇ ਹੋਏ ਪਾਕਿ ਕਲਾਕਾਰਾਂ ਦੇ ਨਾਲ-ਨਾਲ ਕਰਨ ਜੌਹਰ ਤੇ ਮਹੇਸ਼ ਭੱਟ ਵਰਗੇ ਨਿਰਮਾਤਾਵਾਂ ਨੂੰ ਵੀ ਆਪਣੇ ਨਿਸ਼ਾਨੇ 'ਤੇ ਲਿਆ। ਉਨ੍ਹਾਂ ਨੇ ਇਨ੍ਹਾਂ ਦੋਵਾਂ ਫਿਲਮਕਾਰਾਂ ਲਈ ਦਲਾਲ ਸ਼ਬਦ ਦੀ ਵਰਤੋਂ ਕੀਤੀ ਤੇ ਵੀਜ਼ਾ ਦੇਣ ਦੇ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ 'ਤੇ ਵੀ ਉਂਗਲੀ ਚੁੱਕੀ।

Tags: ਉੜੀ ਹਮਲੇ Uri Attack ਪਾਕਿਸਤਾਨੀ ਕਲਾਕਾਰ Pakistani Artist