FacebookTwitterg+Mail

ਫਵਾਦ ਤੋਂ ਬਾਅਦ ਇਸ ਪਾਕਿਸਤਾਨੀ ਗਾਇਕ 'ਤੇ ਪਿਆ ਉੜੀ ਹਮਲੇ ਦਾ ਅਸਰ

pakistani singer rahat fateh ali khan
29 September, 2016 09:30:33 AM
ਮੁੰਬਈ— ਉੜੀ ਹਮਲੇ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ ਲਈ ਤਣਾਅ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ। ਇਸ ਮਾਮਲੇ ਦੀ ਇਕ ਹੋਰ ਖਬਰ ਸਾਹਮਣੇ ਆਈ ਹੈ। ਫਿਲਮ ਨਿਰਮਾਤਾ ਟੀਪੀ ਅਗਰਵਾਲ ਦੀ ਆਉਣ ਵਾਲੀ ਫਿਲਮ 'ਲਾਲੇ ਦੀ ਸ਼ਾਦੀ ਮੇਂ ਲੱਡੂ ਦੀਵਾਨਾ' 'ਚ ਰਾਹਤ ਫਤਿਹ ਅਲੀ ਖਾਨ ਨੇ ਇਕ ਰੋਮਾਂਟਿਕ ਗੀਤ ਗਾਇਆ ਹੈ ਪਰ ਪਾਕਿਸਤਾਨੀ ਕਲਾਕਾਰਾਂ ਨੂੰ ਭਾਰਤ ਤੋਂ ਬਾਹਰ ਭੇਜਣ ਦੀ ਮੰਗ ਕਾਰਨ ਇਹ ਗੀਤ ਹੁਣ ਫਿਲਮ ਤੋਂ ਹਟਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਕਰਨ ਜੌਹਰ ਦੀ ਫਿਲਮ 'ਚ ਅਹਿਮ ਕਿਰਦਾਰ ਨਿਭਾਉਣ ਵਾਲੇ ਪਾਕਿਸਤਾਨੀ ਅਭਿਨੇਤਾ ਫਵਾਦ ਖਾਨ ਵੀ ਭਾਰਤ 'ਚ ਵੱਧਦੇ ਵਿਰੋਧ ਕਾਰਨ ਪਾਕਿਸਤਾਨ ਜਾ ਚੁੱਕੇ ਹਨ ਜਦਕਿ ਬਾਅਦ 'ਚ ਇਹ ਖਬਰ ਆਈ ਸੀ ਕਿ ਉਹ ਕਿਸੇ ਵਿਰੋਧ ਕਾਰਨ ਨਹੀਂ ਸਗੋਂ ਆਪਣੀ ਗਰਭਵਤੀ ਪਤਨੀ ਕਾਰਨ ਪਾਕਿਸਤਾਨ ਗਏ ਹਨ।
ਜ਼ਿਕਰਯੋਗ ਹੈ ਕਿ ਰਾਜ ਠਾਕਰੇ ਦੀ ਪਾਰਟੀ ਮਨਸੇ ਨੇ ਉੜੀ ਹਮਲੇ ਤੋਂ ਬਾਅਦ ਕਿਹਾ ਸੀ ਕਿ ਉਹ ਪਾਕਿਸਤਾਨੀ ਕਲਾਕਾਰਾਂ ਦੀਆਂ ਫਿਲਮਾਂ ਨੂੰ ਭਾਰਤ 'ਚ ਰਿਲੀਜ਼ ਨਹੀਂ ਹੋਣ ਦੇਣਗੇ।

Tags: ਪਾਕਿਸਤਾਨੀਗਾਇਕਰਾਹਤ ਫਤਿਹ ਅਲੀ ਖਾਨpakistanisingerrahat fateh ali khan