FacebookTwitterg+Mail

ਕਰੋੜਾਂ ਕਮਾਉਣ ਵਾਲੇ ਇਸ ਐਕਟਰ ਦੇ ਘਰ ਅੱਜ ਵੀ ਬਣਦਾ ਹੈ ਮਿੱਟੀ ਦੇ ਚੁੱਲ੍ਹੇ 'ਤੇ ਖਾਣਾ

pankaj tripathi
13 January, 2018 12:58:57 PM

ਮੁੰਬਈ(ਬਿਊਰੋ)— ਬਾਲੀਵੁੱਡ ਇੰਡਸਟਰੀ 'ਚ ਅਜਿਹੇ ਸਿਤਾਰੇ ਵੀ ਹਨ, ਜਿਨ੍ਹਾਂ ਨੇ ਕਾਫੀ ਮਿਹਨਤ ਨਾਲ ਇੰਡਸਟਰੀ 'ਚ ਖਾਸ ਮੁਕਾਮ ਹਾਸਲ ਕੀਤਾ। ਆਪਣੇ ਕਿਰਦਾਰਾਂ ਨਾਲ ਪੰਕਜ ਤ੍ਰਿਪਾਠੀ ਨੇ ਲੋਕਾਂ ਦੇ ਦਿਲ ਤੇ ਦਿਮਾਗ 'ਤੇ ਨਾ ਮਿਟਣ ਵਾਲੀ ਛਾਪ ਛੱਡੀ ਹੈ। ਬਾਲੀਵੁੱਡ 'ਚ ਕਈ ਇਸ ਤਰ੍ਹਾਂ ਦੇ ਸਿਤਾਰੇ ਵੀ ਹਨ, ਜੋ ਛੋਟੇ ਸ਼ਹਿਰਾਂ ਤੋਂ ਆਏ ਹਨ।

PunjabKesari

ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੇ ਇਕ ਅਜਿਹੇ ਹੀ ਦਿੱਗਜ਼ ਐਕਟਰ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਫਿਲਮਾਂ ਨਾਲ ਕਰੋੜਾਂ ਰੁਪਏ ਕਮਾਏ ਹਨ ਪਰ ਉਨ੍ਹਾਂ ਦੇ ਘਰ 'ਚ ਅੱਜ ਵੀ ਲੱਕੜੀ ਦਾ ਚੁੱਲ੍ਹਾ ਹੀ ਬਲਦਾ ਹੈ।

PunjabKesari

ਇਹ ਕੋਈ ਹੋਰ ਨਹੀਂ ਸਗੋਂ ਪੰਕਜ ਹੈ। ਜਿਨ੍ਹਾਂ ਨੇ 'ਫੁਕਰੇ', 'ਮਸਾਨ', 'ਰਨ', 'ਓਮਕਾਰਾ', 'ਗੁੰਡੇ', 'ਮੰਜ਼ਿਲ' ਤੇ 'ਗੈਂਗ ਆਫ ਵਾਸੇਪੁਰ' ਵਰਗੀਆਂ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ।

PunjabKesari
ਦੱਸਣਯੋਗ ਹੈ ਕਿ ਪੰਕਜ ਅੱਜ ਭਾਵੇਂ ਇਕ ਬਾਲੀਵੁੱਡ ਸੈਲੀਬ੍ਰਿਟੀ ਬਣ ਚੁੱਕੇ ਹਨ ਪਰ ਉਨ੍ਹਾਂ ਦਾ ਰਹਿਣਾ ਸਹਿਣਾ ਅੱਜ ਵੀ ਇਕ ਦੇਸੀ ਵਿਅਕਤੀ ਵਰਗਾ ਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਘਰ 'ਚ ਅੱਜ ਵੀ ਲੱਕੜੀ ਦੇ ਚੁੱਲ੍ਹੇ 'ਤੇ ਖਾਣਾ ਬਣਾਇਆ ਜਾਂਦਾ ਹੈ।

PunjabKesari

ਪੰਕਜ ਦੀ ਫਿਲਮ 'ਨੀਲ ਬਟੇ ਸਨੰਟਾ' ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ। ਪੰਕਜ ਤ੍ਰਿਪਾਠੀ ਬਿਹਾਰ ਦੇ ਗੋਪਾਲ ਗੰਜ ਦੇ ਬੇਲਸੰਡ 'ਚ ਰਹਿੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਪਿੰਡ 'ਚ ਮਾਤਾ-ਪਿਤਾ ਤੇ ਰਿਸ਼ਤੇਦਾਰ ਰਹਿੰਦੇ ਹਨ।

PunjabKesari

ਪੰਕਜ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਉਨ੍ਹਾਂ ਦੇ ਪਿੰਡ 'ਚ ਅਜੇ ਵੀ ਕੋਈ ਪੱਕੀ ਸੜਕ ਨਹੀਂ ਹੈ। ਇਥੋਂ ਤੱਕ ਕਿ ਪੰਕਜ ਖੁਦ ਬਾਲੀਵੁੱਡ ਦੀ ਦੁਨੀਆ 'ਚ ਕੰਮ ਕਰਦੇ ਹਨ ਪਰ ਉਨ੍ਹਾਂ ਦੇ ਪਿੰਡ 'ਚ 20 ਕਿਲੋ ਮੀਟਰ ਤੱਕ ਸਿਰਫ ਇਕ ਹੀ ਸਿਨੇਮਾਹਾਲ ਹੈ।

PunjabKesari


Tags: Pankaj TripathiMunna MichaelFukrey ReturnsBareilly Ki BarfiAnaarkali of Aarah

Edited By

Sunita

Sunita is News Editor at Jagbani.