FacebookTwitterg+Mail

'ਪੰਖ : ਏ ਡੌਟਰਸ ਟੇਲ' ਔਰਤਾਂ ਦੇ ਸਨਮਾਨ ਲਈ ਸਮਾਜ ਦੀਆਂ ਖੋਲ੍ਹੇਗੀ ਅੱਖਾਂ (ਵੀਡੀਓ)

pankh a daughters tale upcoming movie based on women empowerment
23 August, 2017 03:18:59 PM

ਜਲੰਧਰ— ਹਾਲ ਹੀ 'ਚ 'ਪੰਖ : ਏ ਡੌਟਰਸ ਟੇਲ' ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ। ਫਿਲਮ ਦੇ ਟਰੇਲਰ ਤੋਂ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਫਿਲਮ ਰਾਹੀਂ ਔਰਤਾਂ ਦੇ ਸਨਮਾਨ ਲਈ ਸਮਾਜ ਦੀਆਂ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ ਦੇ ਟਰੇਲਰ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਇਕ ਲੜਕੀ ਆਪਣੇ ਸਨਮਾਨ ਲਈ ਕਾਨੂੰਨੀ ਲੜਾਈ ਲੜਦੀ ਹੈ ਤੇ ਉਸ ਨੂੰ ਦਬਾਉਣ ਲਈ ਵੱਡੇ ਰਾਜਨੀਤਕ ਘਰਾਣੇ ਦੇ ਲੋਕ ਉਸ ਲਈ ਮੁਸ਼ਕਿਲਾਂ ਖੜ੍ਹੀਆਂ ਕਰਦੇ ਹਨ।
ਫਿਲਮ 'ਬੇਟੀ ਬਚਾਓ, ਬੇਟੀ ਪੜ੍ਹਾਓ' ਅੰਦੋਲਨ ਦਾ ਨਾਅਰਾ ਵੀ ਲਗਾਉਂਦੀ ਹੈ। ਅੱਜਕਲ ਭਾਰਤ ਦੇ ਛੋਟੇ ਤੋਂ ਲੈ ਕੇ ਵੱਡੇ ਸ਼ਹਿਰਾਂ 'ਚ ਔਰਤਾਂ ਨਾਲ ਵਾਪਰ ਰਹੀਆਂ ਘਟਨਾਵਾਂ ਨੂੰ ਦੇਖਦਿਆਂ ਇਸ ਫਿਲਮ ਨੂੰ ਬਣਾਉਣ ਦਾ ਯਤਨ ਕੀਤਾ ਗਿਆ ਹੈ। ਫਿਲਮ ਬਹੁਤ ਹੀ ਖੂਬਸੂਰਤ ਸੁਨੇਹੇ ਨਾਲ ਭਰਪੂਰ ਹੈ, ਜਿਹੜੀ ਜਲਦ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਦੱਸਣਯੋਗ ਹੈ ਕਿ 'ਪੰਖ : ਏ ਡੌਟਰਸ ਟੇਲ' ਯਸ਼ ਬਾਬੂ ਐਂਟਰਟੇਨਮੈਂਟ ਵਲੋਂ ਬਣਾਈ ਗਈ ਹੈ। ਫਿਲਮ ਨੂੰ ਰਜਿੰਦਰ ਵਰਮਾ ਨੇ ਪ੍ਰੋਡਿਊਸ ਕੀਤਾ ਹੈ, ਜਦਕਿ ਇਸ ਦਾ ਨਿਰਦੇਸ਼ਨ ਤੇ ਲੇਖਣ ਵੀ ਰਜਿੰਦਰ ਵਰਮਾ ਨੇ ਹੀ ਕੀਤਾ ਹੈ। ਫਿਲਮ ਦਾ ਸਕ੍ਰੀਨਪਲੇਅ ਤੇ ਡਾਇਲਾਗਸ ਕ੍ਰਿਸ਼ਨ ਮਾਨਵ ਨੇ ਲਿਖੇ ਹਨ। ਫਿਲਮ 'ਚ ਡਾ. ਨਿਸ਼ੀਗਾਂਧਾ ਵਧ, ਮੇਹੁਲ ਬੁਚ, ਸੁਧੀਰ ਪਾਂਡੇ, ਵਰਿੰਦਰ ਸਿੰਘ, ਸੁਰਭੀ ਕੱਕੜ, ਰਾਗਿਨੀ ਦੀਕਸ਼ਿਤ, ਸਟੇਫੀ ਪਟੇਲ, ਪੂਜਾ ਦੀਕਸ਼ਿਤ, ਪਾਰੁਲ ਕੌਸ਼ਿਕ, ਸੋਨਮ ਅਰੋੜਾ ਆਦਿ ਕਲਾਕਾਰ ਮੁੱਖ ਭੂਮਿਕਾ ਨਿਭਾਅ ਰਹੇ ਹਨ।


Tags: Pankh A Daughters Tale Women Empowerment Trailer Youtube