FacebookTwitterg+Mail

ਮਸ਼ਹੂਰ ਖਲਨਾਇਕ ਨੇ ਸਲਮਾਨ ਨੂੰ ਦੱਸਿਆ ਜਾਦੂਗਰ, ਸੁਭਾਅ ਬਾਰੇ ਕਹਿ ਗਏ ਕੁਝ ਅਜਿਹਾ!!

paresh rawal
04 September, 2017 09:33:21 AM

ਮੁੰਬਈ— ਬਾਲੀਵੁੱਡ ਅਭਿਨੇਤਾ ਪਰੇਸ਼ ਰਾਵਲ ਨੇ ਕਿਹਾ ਕਿ ਸਲਮਾਨ ਖਾਨ ਦਾ ਆਪਣਾ ਹੀ ਇਕ ਜਾਦੂ ਹੈ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਸਲਮਾਨ ਹੁਣ ਜ਼ਿਆਦਾ ਸ਼ਾਂਤ ਹੋ ਗਏ ਹਨ। ਸਲਮਾਨ ਨਾਲ 'ਰੈਡੀ', 'ਬਾਗਬਾਨ', 'ਹਰ ਦਿਲ ਜੋ ਪਿਆਰ ਕਰੇਗਾ', 'ਦੁਲਹਨ ਹਮ ਲੇ ਜਾਏਂਗੇ' ਤੇ 'ਅੰਦਾਜ਼ ਅਪਨਾ ਅਪਨਾ' ਜਿਹੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਪਰੇਸ਼ ਰਾਵਲ ਹੁਣ ਅਲੀ ਅੱਬਾਸ ਜ਼ਫਰ ਦੀ ਫਿਲਮ 'ਟਾਈਗਰ ਜ਼ਿੰਦਾ ਹੈ' 'ਚ ਉਨ੍ਹਾਂ ਦੇ ਨਾਲ ਨਜ਼ਰ ਆਉਣਗੇ। ਉਨ੍ਹਾਂ ਸਲਮਾਨ ਦੀ ਐਕਟਿੰਗ ਬਾਰੇ ਕਿਹਾ,''ਹਰ ਐਕਟਰ ਦਾ ਆਪਣਾ ਇਕ ਜਾਦੂ ਹੁੰਦਾ ਹੈ ਤੇ ਸਲਮਾਨ ਵੀ ਉਨ੍ਹਾਂ 'ਚੋਂ ਇਕ ਹਨ। ਉਨ੍ਹਾਂ ਨਾਲ ਕੰਮ ਕਰਨਾ ਆਸਾਨ ਹੈ। ਉਹ ਚੀਜ਼ਾਂ ਨੂੰ ਸਮਝਦੇ ਹਨ ਤੇ ਹਰ ਸਮੇਂ ਮਦਦ ਲਈ ਤਿਆਰ ਰਹਿੰਦੇ ਹਨ। ਮੈਨੂੰ ਲੱਗਦਾ ਹੈ ਕਿ ਹੁਣ ਉਹ ਜ਼ਿਆਦਾ ਸ਼ਾਂਤ ਹੋ ਗਏ ਹਨ।''


Tags: Tiger zinda haiParesh RawalSalman Kha Bollywood celebrity ਪਰੇਸ਼ ਰਾਵਲਸਲਮਾਨ ਖਾਨ