FacebookTwitterg+Mail

ਜੇ ਅਰੂੰਧਤੀ ਕੋਲ ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ ਹੈ ਤਾਂ ਮੇਰੇ ਕੋਲ ਵੀ : ਪਰੇਸ਼ ਰਾਵਲ

paresh rawal on arundhati roy
04 June, 2017 09:00:17 AM

ਨਵੀਂ ਦਿੱਲੀ— ਮਸ਼ਹੂਰ ਲੇਖਿਕਾ ਅਰੂੰਧਤੀ ਰਾਏ ਖਿਲਾਫ਼ ਕੀਤੇ ਗਏ ਆਪਣੇ ਟਵੀਟ ਲੈ ਕੇ ਪਿਛਲੇ ਦਿਨੀਂ ਚਰਚਾ 'ਚ ਆਏ ਬਾਲੀਵੁੱਡ ਅਦਾਕਾਰ ਅਤੇ ਸੰਸਦ ਮੈਂਬਰ ਪਰੇਸ਼ ਰਾਵਲ ਲੇਖਿਕਾ ਖਿਲਾਫ਼ ਇਕ ਵਾਰ ਮੁੜ ਬੋਲਦੇ ਨਜ਼ਰ ਆਏ। ਪਰੇਸ਼ ਰਾਵਲ ਨੇ ਕਿਹਾ ਕਿ ਉਨ੍ਹਾਂ ਨੂੰ ਅਰੂੰਧਤੀ ਰਾਏ ਖਿਲਾਫ਼ ਕੀਤੇ ਆਪਣੇ ਟਵੀਟ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਪਛਤਾਵਾ ਨਹੀਂ ਹੈ, ਕਿਉਂਕਿ ਉਹ ਉਸ ਭਾਰਤੀ ਫੌਜ ਬਾਰੇ ਗਲਤ ਗੱਲਾਂ ਕਹਿ ਰਹੀ ਹੈ, ਜੋ ਉਸ 'ਤੇ ਕਦੀ ਬਿਆਨਬਾਜ਼ੀ ਨਹੀਂ ਕਰੇਗੀ।
ਪਰੇਸ਼ ਰਾਵਲ ਨੇ ਪਿਛਲੇ ਦਿਨੀਂ ਇਕ ਟਵੀਟ ਕੀਤਾ, ਜੋ ਕਸ਼ਮੀਰ 'ਚ ਆਰਮੀ ਜੀਪ ਨਾਲ ਇਕ ਨੌਜਵਾਨ ਨੂੰ ਬੰਨ੍ਹ ਕੇ ਘੁਮਾਉਣ ਵਾਲੇ ਮਾਮਲੇ ਨਾਲ ਜੁੜਿਆ ਸੀ। ਪਰੇਸ਼ ਨੇ ਕਸ਼ਮੀਰ ਵਿਚ ਉਸ ਘਟਨਾ ਦੇ ਸੰਦਰਭ 'ਚ ਇਹ ਗੱਲ ਕਹੀ ਸੀ, ਜਿਥੇ ਸੁਰੱਖਿਆ ਫੋਰਸਾਂ ਨੇ ਪਥਰਾਅ ਕਰਨ ਵਾਲਿਆਂ ਖਿਲਾਫ਼ ਸੁਰੱਖਿਆ ਦੇ ਰੂਪ ਵਿਚ ਇਕ ਪ੍ਰਦਰਸ਼ਨਕਾਰੀ ਦੀ ਵਰਤੋਂ ਕੀਤੀ ਸੀ। ਉਨ੍ਹਾਂ ਆਪਣੇ ਟਵੀਟ 'ਚ ਲਿਖਿਆ ਕਿ ਪੱਥਰਬਾਜ਼ ਨੂੰ ਜੀਪ ਨਾਲ ਬੰਨ੍ਹਣ ਤੋਂ ਬਿਹਤਰ ਹੈ ਕਿ ਅਰੂੰਧਤੀ ਰਾਏ ਨੂੰ ਬੰਨ੍ਹੋ। ਇਸ ਤੋਂ ਬਾਅਦ ਉਨ੍ਹਾਂ ਦੇ ਇਸ ਟਵੀਟ ਨੂੰ ਹਿੰਸਾਤਮਕ ਦੱਸਦੇ ਹੋਏ ਲੋਕਾਂ ਨੇ ਉਨ੍ਹਾਂ ਦੀ ਕਾਫੀ ਆਲੋਚਨਾ ਕੀਤੀ। 67 ਸਾਲਾ ਐਕਟਰ ਨੇ ਉਦੋਂ ਟਵੀਟ ਕੀਤਾ ਸੀ ਜਦੋਂ ਪਾਕਿਸਤਾਨੀ ਮੀਡੀਆ ਨੇ ਲੇਖਿਕਾ ਦੀ ਇਸ ਟਿੱਪਣੀ ਦਾ ਜ਼ਿਕਰ ਕੀਤਾ ਸੀ, ਜਿਸ 'ਚ ਉਨ੍ਹਾਂ ਕਸ਼ਮੀਰ 'ਚ ਭਾਰਤੀ ਫੌਜ ਦੀ ਕਾਰਵਾਈ ਦੀ ਆਲੋਚਨਾ ਕੀਤੀ ਸੀ। ਬਾਅਦ 'ਚ ਪਾਕਿਸਤਾਨੀ ਮੀਡੀਆ ਦੀ ਇਹ ਖ਼ਬਰ ਫਰਜ਼ੀ ਸਾਬਤ ਹੋਈ ਸੀ। ਭਾਵੇਂ ਪਰੇਸ਼ ਨੇ ਕਿਹਾ ਕਿ ਜੇ ਰਾਏ 'ਤੇ ਖ਼ਬਰ ਫਰਜ਼ੀ ਸੀ ਤਾਂ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਫੌਜ ਦੀ ਜੀਪ ਨਾਲ ਬੰਨ੍ਹਿਆ ਜਾਂਦਾ ਤਾਂ ਪਥਰਾਅ ਕਰਨ ਵਾਲਾ ਕੋਈ ਵੀ ਵਿਅਕਤੀ ਉਸ 'ਤੇ ਹਮਲਾ ਨਾ ਕਰਦਾ ਕਿਉਂਕਿ ਉਹ ਉਨ੍ਹਾਂ ਦੀ ਵਿਚਾਰਧਾਰਾ ਦਾ ਸਮਰਥਨ ਕਰਦੀ ਹੈ।


Tags: politician CelebrityParesh RawalArundhati Roy ਪਰੇਸ਼ ਰਾਵਲ ਅਰੂੰਧਤੀ ਰਾਏ