FacebookTwitterg+Mail

ਵਿਰਾਟ-ਅਨੁਸ਼ਕਾ ਦੀ ਵਿਆਹ ਤੋਂ ਬਾਅਦ ਪਹਿਲੀ ਹੋਲੀ ਹੋਵੇਗੀ 'ਭਿਆਨਕ', ਜਾਣੋ ਵਜ੍ਹਾ

pari trailer
27 February, 2018 04:54:24 PM

ਮੁੰਬਈ(ਬਿਊਰੋ)— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੱਖਣੀ ਅਫਰੀਕਾ ਦੌਰੇ ਤੋਂ ਵਾਪਸ ਆ ਚੁੱਕੇ ਹਨ ਤੇ ਪਤਨੀ ਅਨੁਸ਼ਕਾ ਸ਼ਰਮਾ ਅੱਜਕਲ ਆਪਣੀ ਆਉਣ ਵਾਲੀ ਫਿਲਮ 'ਪਰੀ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਖਬਰਾਂ ਦੀ ਮੰਨੀਏ ਤਾਂ ਵਿਰਾਟ ਤੇ ਅਨੁਸ਼ਕਾ ਮੁੰਬਈ 'ਚ ਆਪਣੇ ਨਵੇਂ ਘਰ 'ਚ ਕੁਆਲਿਟੀ ਟਾਈਮ ਸਪੈਂਡ ਕਰ ਰਹੇ ਹਨ। ਦਸੰਬਰ 'ਚ ਵਿਆਹ ਤੋਂ ਬਾਅਦ ਤੋਂ ਹੀ ਦੋਹਾਂ ਦਾ ਸ਼ੈਡਿਊਲ ਕਾਫੀ ਬਿਜ਼ੀ ਰਿਹਾ ਹੈ। ਵਿਰਾਟ-ਅਨੁਸ਼ਕਾ ਦੀ ਇਹ ਵਿਆਹ ਤੋਂ ਬਾਅਦ ਪਹਿਲੀ ਹੋਲੀ ਹੋਵੇਗੀ ਪਰ ਇਹ ਕਾਫੀ ਭਿਆਨਕ ਹੋ ਸਕਦੀ ਹੈ। ਅਸਲ 'ਚ ਅਨੁਸ਼ਕਾ ਦੀ ਆਉਣ ਵਾਲੀ ਫਿਲਮ 'ਪਰੀ' ਇਕ ਹਾਰਰ ਫਿਲਮ ਹੈ। ਫਿਲਮ 2 ਮਾਰਚ ਭਾਵ ਕਿ ਹੋਲੀ ਦੇ ਮੌਕੇ 'ਤੇ ਰਿਲੀਜ਼ ਹੋ ਰਹੀ ਹੈ।

ਵਿਰਾਟ ਖੁਦ ਵੀ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਫਿਲਮ ਦਾ ਜਦੋਂ ਟਰੇਲਰ ਰਿਲੀਜ਼ ਹੋਇਆ ਸੀ ਤਾਂ ਵਿਰਾਟ ਨੇ ਇਸ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਸੀ, ''ਮੈਂ ਇਸ ਫਿਲਮ ਦਾ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ।'' ਸਾਫ ਹੈ ਕਿ ਵਿਰਾਟ ਖੁਦ ਵੀ ਇਸ ਫਿਲਮ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਅਜਿਹੇ 'ਚ ਹੋਲੀ ਤੋਂ ਇਕ ਦਿਨ ਪਹਿਲਾਂ ਦੋਵੇਂ ਸਪੈਸ਼ਲ ਸਕ੍ਰੀਨਿੰਗ 'ਚ ਇਹ ਫਿਲਮ ਦੇਖ ਸਕਦੇ ਹਨ। ਖਬਰਾਂ ਦੀ ਮੰਨੀਏ ਤਾਂ ਵਿਰਾਟ-ਅਨੁਸ਼ਕਾ ਨੇ ਮੁੰਬਈ ਦੇ ਵਰਲੀ 'ਚ ਨਵਾਂ ਘਰ ਲਿਆ ਹੈ ਤੇ ਵਿਆਹ ਤੋਂ ਬਾਅਦ ਉਹ ਇਸੇ ਘਰ 'ਚ ਸ਼ਿਫਟ ਹੋ ਗਏ ਹਨ।


Tags: Virat KohliAnushka SharmaPariTrailerHoli

Edited By

Chanda Verma

Chanda Verma is News Editor at Jagbani.