FacebookTwitterg+Mail

ਪਰਿਣੀਤੀ ਦੀ ਇਸ ਵਜ੍ਹਾ ਕਾਰਨ ਟਲੀ ਫਿਲਮ 'ਸੰਦੀਪ ਔਰ ਪਿੰਕੀ ਫਰਾਰ' ਦੀ ਸ਼ੂਟਿੰਗ

parineeti chopra
03 October, 2017 01:42:13 PM

ਮੁੰਬਈ (ਬਿਊਰੋ)— ਯਸ਼ ਰਾਜ ਫਿਲਮਸ ਨੇ ਹਾਲ ਹੀ 'ਚ ਆਪਣੀ ਆਉਣ ਵਾਲੀ ਫਿਲਮ ਨੂੰ ਲੈ ਕੇ ਐਲਾਨ ਕੀਤਾ ਸੀ। ਦੱਸਿਆ ਗਿਆ ਸੀ ਕਿ ਫਿਲਮ 'ਸੰਦੀਪ ਅਤੇ ਪਿੰਕੀ' ਫਰਾਰ ਨਾਲ ਇਕ ਵਾਰ ਫਿਰ ਤੋਂ ਪਰਿਣੀਤੀ ਚੋਪੜਾ ਅਤੇ ਅਰਜੁਨ ਕਪੂਰ ਦੀ ਜੋੜੀ ਦੇਖਣ ਨੂੰ ਮਿਲੇਗੀ। ਇਸ ਫਿਲਮ ਦੀ ਸ਼ੂਟਿੰਗ ਅਗਸਤ 'ਚ ਸ਼ੁਰੂ ਹੋਣ ਵਾਲੀ ਸੀ ਪਰ ਹੁਣ ਇਸਦੀ ਤਾਰੀਖ ਨੂੰ ਟਾਲ ਕੇ ਅੱਗੇ ਕਰ ਦਿੱਤਾ ਹੈ।
ਦਰਸਅਲ ਪਰਿਣੀਤੀ ਨੂੰ ਆਪਣੇ ਘਰ 'ਚ ਕੱਚ ਦੇ ਟੁਕੜੇ ਨਾਲ ਸੱਟ ਲੱਗ ਗਈ ਜਿਸ ਕਾਰਨ ਉਸਨੂੰ ਪੈਰਾਂ 'ਤੇ ਪੱਟੀਆਂ ਬੰਨ੍ਹ ਕੇ ਚਲਣਾ ਪੈ ਰਿਹਾ ਹੈ। ਉਝੰ ਤਾਂ ਪਰਿਣੀਤੀ ਇਸਦੇ ਬਾਵਜੂਦ ਵੀ ਆਪਣੀ ਫਿਲਮ 'ਗੋਲਮਾਲ ਅਗੇਨ' ਨੂੰ ਪ੍ਰਮੋਟ ਕਰਨ ਲਈ ਈਵੈਂਟ 'ਤੇ ਜਾ ਰਹੀ ਹੈ ਪਰ ਉਸਦੀ ਸੱਟ ਕਰਕੇ 'ਸੰਦੀਪ ਅਤੇ ਪਿੰਕੀ ਫਰਾਰ' ਦੇ ਮੇਕਰਜ਼ ਨੇ ਫਿਲਮ ਦੀ ਸ਼ੂਟਿੰਗ ਤਾਰੀਖ 'ਚ ਬਦਲਾਅ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਹੁਣ ਇਹ ਫਿਲਮ ਅਗਲੇ ਮਹੀਨੇ ਦੇ ਅੰਤ ਤੱਕ ਸ਼ੁਰੂ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ 'ਦਿਬਾਕਰ ਬੈਨਰਜੀ ਕਰਨ ਜਾ ਰਹੇ ਹਨ। ਅਰਜੁਨ ਅਤੇ ਪਰਿਣੀਤੀ ਨੇ ਇਸ ਤੋਂ ਪਹਿਲਾਂ ਫਿਲਮ 'ਇਸ਼ਕਜਾਦੇ' 'ਚ ਇਕੱਠੇ ਕੰਮ ਕੀਤਾ ਸੀ। ਇਹ ਫਿਲਮ ਅਗਲੇ ਸਾਲ 3 ਅਗਸਤ 2018 ਨੂੰ ਰਿਲੀਜ਼ ਹੋਵੇਗੀ।


Tags: Arjun Kapoor Parineeti Chopra Yash Raj Films Sandeep Aur Pinky Faraar Delay Hindi Film