FacebookTwitterg+Mail

ਪ੍ਰਿਯੰਕਾ ਦੇ ਹੱਕ 'ਚ ਬੋਲੀ ਭੈਣ ਪਰਿਣੀਤੀ, ਨੀਰਵ ਮੋਦੀ ਨਾਲ ਰਿਸ਼ਤਿਆਂ 'ਤੇ ਦਿੱਤਾ ਵੱਡਾ ਬਿਆਨ

parineeti chopra
21 February, 2018 02:40:33 PM

ਮੁੰਬਈ(ਬਿਊਰੋ)— ਦੇਸ਼ ਦੇ ਸਭ ਤੋਂ ਵੱਡੇ ਘਪਲੇ 'ਚੋਂ ਇਕ ਪੰਜਾਬ ਨੈਸ਼ਨਲ ਬੈਂਕ ਦੇ ਮੁੱਖ ਸਾਜਿਸ਼ਕਰਤਾ ਨੀਰਵ ਮੋਦੀ ਨਾਲ ਕਈ ਬਾਲੀਵੁੱਡ ਹਸਤੀਆਂ ਦੇ ਨਾਂ ਜੁੜ ਰਹੇ ਹਨ। ਪ੍ਰਿਯੰਕਾ ਚੋਪੜਾ ਵੀ ਨੀਰਵ ਮੋਦੀ ਨਾਲ ਆਪਣੇ ਸੰਬੰਧਾਂ ਨੂੰ ਲੈ ਕੇ ਸਵਾਲਾਂ ਦੇ ਘੇਰੇ 'ਚ ਆ ਗਈ ਸੀ। ਹੁਣ ਪ੍ਰਿਯੰਕਾ ਚੋਪੜਾ ਦੀ ਅਦਾਕਾਰਾ ਭੈਣ ਪਰਿਣੀਤੀ ਚੋਪੜਾ ਉਨ੍ਹਾਂ ਦੇ ਬਚਾਅ 'ਚ ਆ ਗਈ ਹੈ।

Punjabi Bollywood Tadka

ਹਾਲ ਹੀ 'ਚ ਇਕ ਸਟੋਰ ਦੇ ਲਾਂਚ ਦੌਰਾਨ ਪਰਿਣੀਤੀ ਨੇ ਦੱਸਿਆ ਕਿ ਕਿਸ ਤਰ੍ਹਾਂ ਕਲਾਕਾਰਾਂ ਨੂੰ ਗੈਰ ਜ਼ਰੂਰੀ ਢੰਗ ਨਾਲ ਵਿਵਾਦਾਂ 'ਚ ਘੜੀਸਿਆ ਜਾਂਦਾ ਹੈ। ਪਰਿਣੀਤੀ ਨੇ ਕਿਹਾ, ''ਕੋਈ ਕਲਾਕਾਰ ਜਦੋਂ ਕਿਸੇ ਬ੍ਰਾਂਡ ਨੂੰ ਪੇਸ਼ ਕਰ ਰਿਹਾ ਹੈ ਤਾਂ ਉਹ ਸਿਰਫ ਆਪਣਾ ਕੰਮ ਕਰ ਰਿਹਾ ਹੈ। ਅਸੀਂ ਉਸ ਉਤਪਾਦ ਨੂੰ ਬਣਾ ਨਹੀਂ ਰਹੇ ਤੇ ਨਾ ਹੀ ਮੈਨਿਊਫੈਕਚਰ ਕਰ ਰਹੇ ਹਾਂ।

Punjabi Bollywood Tadka

ਅਸੀਂ ਸਿਰਫ ਆਪਣਾ ਕੰਮ ਕਰ ਰਹੇ ਹਾਂ। ਹਾਲਾਂਕਿ ਕਿਸੇ ਵੀ ਬਿਜ਼ਨੈੱਸ ਡੀਲ ਵਾਂਗ ਹੀ ਸਾਡੀ ਆਪਣੀ ਕਾਨੂੰਨੀ ਟੀਮ, ਬਿਜ਼ਨੈੱਸ ਟੀਮ ਤੇ ਪੀ. ਆਰ. ਟੀਮਸ ਹੁੰਦੀਆਂ ਹਨ।'' ਜ਼ਿਕਰਯੋਗ ਹੈ ਕਿ ਨੀਰਵ ਮੋਦੀ ਦੇ ਪੀ. ਐੱਨ. ਬੀ. ਫ੍ਰਾਡ ਕੇਸ ਨੇ ਹਾਲ ਹੀ 'ਚ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਕਿਉਂਕਿ ਨੀਰਵ ਦੇ ਜਿਊਲਰੀ ਵਾਲੇ ਐਡ 'ਚ ਬ੍ਰਾਂਡ ਅੰਬੈਸਡਰ ਸੀ ਇਸ ਲਈ ਉਨ੍ਹਾਂ ਨੂੰ ਵੀ ਸਵਾਲਾਂ ਦੇ ਘੇਰੇ 'ਚ ਆਉਣਾ ਪਿਆ।

Punjabi Bollywood Tadka Punjabi Bollywood Tadka


Tags: Parineeti ChopraPriyanka ChopraPNB ScamNirav Modi

Edited By

Chanda Verma

Chanda Verma is News Editor at Jagbani.