FacebookTwitterg+Mail

ਇਸ ਖਾਸ ਸਮਾਨਤਾ ਕਾਰਨ ਪਰਿਣੀਤੀ ਨਿਭਾਅ ਸਕਦੀ ਹੈ ਸਾਨੀਆ ਮਿਰਜ਼ਾ ਦਾ ਕਿਰਦਾਰ

parineeti chopra sania mirza
17 August, 2017 05:49:43 PM

ਮੁੰਬਈ— ਪਰਿਣੀਤੀ ਚੋਪੜਾ ਤੇ ਸਾਨੀਆ ਮਿਰਜ਼ਾ ਵਿਚਾਲੇ ਚੰਗੀ ਦੋਸਤੀ ਹੈ। ਪਰਿਣੀਤੀ ਚੋਪੜਾ ਹਾਲ ਹੀ 'ਚ ਨੇਹਾ ਧੂਪੀਆ ਦੇ ਚੈਟ ਸ਼ੋਅ 'ਨੋ ਫਿਲਟਰ ਨੇਹਾ' 'ਚ ਸ਼ਾਮਲ ਹੋਈ। ਇਸ ਦੌਰਾਨ ਪਰਿਣੀਤੀ ਨੇ ਆਪਣੇ ਤੇ ਸਾਨੀਆ ਵਿਚਾਲੇ ਇਕ ਅਜੀਬ ਸਮਾਨਤਾ ਦੱਸੀ ਹੈ। ਜਦੋਂ ਉਸ ਕੋਲੋਂ ਪੁੱਛਿਆ ਗਿਆ ਕਿ ਉਸ ਨੂੰ ਸਾਨੀਆ ਦੀ ਬਾਇਓਪਿਕ 'ਚ ਉਸ ਦਾ ਕਿਰਦਾਰ ਕਿਉਂ ਨਿਭਾਉਣਾ ਚਾਹੀਦਾ ਹੈ ਤਾਂ ਪਰਿਣੀਤੀ ਨੇ ਜਵਾਬ ਦਿੱਤਾ ਕਿ ਉਸ ਦੀ ਤੇ ਸਾਨੀਆ ਦੀ ਸਰੀਰਕ ਬਨਾਵਟ ਇਕੋ-ਜਿਹੀ ਹੈ। ਇਸ ਸਭ ਦੇ ਪਿੱਛੇ ਇਕ ਲੰਮੀ ਕਹਾਣੀ ਹੈ।
ਪਰਿਣੀਤੀ ਨੇ ਇਸ ਨਾਲ ਜੁੜਿਆ ਇਕ ਕਿੱਸਾ ਸ਼ੇਅਰ ਕੀਤਾ। ਉਸ ਨੇ ਕਿਹਾ, 'ਮੈਨੂੰ ਯਾਦ ਆਉਂਦਾ ਹੈ ਕਿ ਸਾਨੀਆ ਯੂ. ਐੱਸ. ਓਪਨ ਖੇਡ ਰਹੀ ਸੀ ਤੇ ਉਸ ਨੇ ਮੈਨੂੰ ਅੱਧੀ ਰਾਤ ਨੂੰ ਲਗਭਗ 2-3 ਵਜੇ ਫੋਨ ਕੀਤਾ ਤੇ ਕਿਹਾ, 'ਹਾਏ, ਮੈਂ ਸਾਨੀਆ ਮਿਰਜ਼ਾ ਹਾਂ, ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਕੱਲ ਇਕ ਇੰਟਰਵਿਊ ਦਿੱਤਾ, ਜਿਸ 'ਚ ਮੈਂ ਤੁਹਾਡਾ ਨਾਂ ਲਿਆ ਹੈ। ਇਹ ਹੁਣ ਇਕ ਜਗ੍ਹਾ ਛੱਪ ਗਿਆ ਹੈ ਤੇ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਤੁਹਾਨੂੰ ਦੱਸ ਦਵਾਂ ਕਿ ਅਜਿਹਾ ਕਿਉਂ ਹੋਇਆ।' ਅਸਲ 'ਚ ਇੰਟਰਵਿਊ 'ਚ ਸਾਨੀਆ ਨੇ ਕਿਹਾ ਸੀ ਕਿ ਉਹ ਚਾਹੁੰਦੀ ਹੈ ਕਿ ਉਸ 'ਤੇ ਜੇਕਰ ਬਾਇਓਪਿਕ ਬਣੇ ਤਾਂ ਪਰਿਣੀਤੀ ਚੋਪੜਾ ਉਸ ਦਾ ਕਿਰਦਾਰ ਨਿਭਾਵੇ।'
ਪਰਿਣੀਤੀ ਚੋਪੜਾ ਨੇ ਸ਼ੋਅ 'ਚ ਦੱਸਿਆ, 'ਮੈਂ ਉਸ ਨੂੰ ਕਿਹਾ ਕਿ ਇਹ ਬਹੁਤ ਵਧੀਆ ਹੈ ਕਿ ਤੁਸੀਂ ਬਾਇਓਪਿਕ ਲਈ ਮੇਰਾ ਨਾਂ ਲਿਆ। ਸਾਨੀਆ ਨੇ ਪਰਿਣੀਤੀ ਨੂੰ ਕਿਹਾ ਕਿ ਤੁਸੀਂ ਮੇਰੇ ਵਾਂਗ ਦਿਖਦੇ ਹੋ ਤੇ ਤੁਹਾਡੀ ਤੇ ਮੇਰੀ ਸਰੀਰਕ ਬਨਾਵਟ ਵੀ ਇਕੋ-ਜਿਹੀ ਹੈ। ਖਾਸ ਤੌਰ 'ਤੇ ਚੈਸਟ ਏਰੀਆ 'ਚ। ਮੈਨੂੰ ਲੱਗਦਾ ਹੈ ਕਿ ਤੁਸੀਂ ਸਭ ਤੋਂ ਜ਼ਿਆਦਾ ਮੇਰੇ ਵਰਗੇ ਮਿਜਾਜ਼ ਦੀ ਦਿਖਦੇ ਹੋ।' ਮੈਂ ਉਸ ਨੂੰ ਧੰਨਵਾਦ ਕਿਹਾ। ਉਸ ਸਮੇਂ ਤੋਂ ਅਸੀਂ ਦੋਵੇਂ ਕਾਫੀ ਚੰਗੇ ਦੋਸਤ ਹਾਂ। ਪਰਿਣੀਤੀ ਚੋਪੜਾ ਤੇ ਸਾਨੀਆ ਮਿਰਜ਼ਾ ਵਿਚਾਲੇ ਹੋਰ ਵੀ ਕਈ ਸਮਾਨਤਾਵਾਂ ਹਨ।'


Tags: Parineeti Chopra Sania Mirza Biopic Tennis