FacebookTwitterg+Mail

ਜੌਨ-ਡਾਇਨਾ ਸਟਾਰਰ ਫਿਲਮ 'ਪਰਮਾਣੂ' ਦੀ ਰਿਲੀਜ਼ ਡੇਟ 'ਚ ਬਦਲਾਅ

parmanu  the story of pokhran
20 January, 2018 07:23:12 PM

ਮੁੰਬਈ (ਬਿਉੂਰੋ)— ਬਾਲੀਵੁੱਡ ਅਭਿਨੇਤਾ ਜੌਨ ਅਬ੍ਰਾਹਮ ਦੀ ਆਉਣ ਵਾਲੀ ਫਿਲਮ 'ਪਰਮਾਣੂ : ਦਿ ਸਟੋਰੀ ਆਫ ਪੋਕਰਣ' ਰਿਲੀਜ਼ਿੰਗ ਨੂੰ ਲੈ ਕੇ ਕਾਫੀ ਸਮੇਂ ਤੋਂ ਲਟਕੀ ਹੋਈ ਹੈ। ਪਹਿਲਾਂ ਇਹ ਫਿਲਮ 8 ਦਸੰਬਰ ਨੂੰ ਰਿਲੀਜ਼ ਹੋਣੀ ਵਾਲੀ ਸੀ ਪਰ ਹੁਣ ਇਕ ਵਾਰ ਫਿਰ ਫਿਲਮ ਦੀ ਰਿਲੀਜ਼ ਡੇਟ 'ਚ ਬਦਲਾਅ ਕੀਤਾ ਗਿਆ ਹੈ। 1998 ਦੇ ਪੋਖਰਣ ਪਰਮਾਣੂ 'ਤੇ ਆਧਾਰਿਤ ਇਹ ਫਿਲਮ 2 ਮਾਰਚ, 2018 ਨੂੰ ਰਿਲੀਜ਼ ਹੋਵੇਗੀ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਫਿਲਮ ਦੀ ਰਿਲੀਜ਼ ਡੇਟ ਬਾਰੇ ਜਾਣਕਾਰੀ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਜੌਨ ਅਬ੍ਰਾਹਮ ਨਾਲ ਲੀਡ ਅਭਿਨੇਤਰੀ ਦੇ ਤੌਰ 'ਤੇ ਡਾਇਨਾ ਪੇਂਟੀ ਅਹਿਮ ਭੂਮਿਕਾ ਨਿਭਾਅ ਰਹੀ ਹੈ । ਜੌਨ-ਡਾਇਨਾ ਤੋਂ ਇਲਾਵਾ ਫਿਲਮ 'ਚ ਅਭਿਨੇਤਾ ਬੋਮਨ ਈਰਾਨੀ ਵੀ ਦਿਖਾਈ ਦੇਣਗੇ। ਇਸ ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਸ਼ਰਮਾ ਨੇ ਕੀਤਾ ਹੈ। 'ਪਰਮਾਣੂ' ਨੂੰ ਲਿਖਣ ਵਾਲੇ ਲੇਖਕ ਸੈਵਿਨ ਕਦਰੋਸ ਅਤੇ ਸੰਯੂਕਤਾ ਸ਼ੇਖ ਨੇ ਇਸ ਤੋਂ ਪਹਿਲਾਂ ਫਿਲਮ 'ਨੀਰਜ਼ਾ' ਦੀ ਸਕ੍ਰਿਪਟ ਲਿਖੀ ਹੈ। ਫਿਲਮ ਨੂੰ ਮਿਊਜ਼ਿਕ ਡਾਇਰੈਕਟਰ ਸਚਿਨ-ਜਿਗਰ ਦੇਣਗੇ ।


Tags: John Abraham Diana Penty Boman Irani Parmanu The Story of Pokhran Release Date Hindi Film

Edited By

Kapil Kumar

Kapil Kumar is News Editor at Jagbani.