FacebookTwitterg+Mail

ਪਰਮੀਸ਼ ਵਰਮਾ ਦੀ ਡੈਬਿਊ ਫਿਲਮ 'ਰੌਕੀ ਮੈਂਟਲ' ਦਾ ਐਕਸ਼ਨ ਭਰਪੂਰ ਟੀਜ਼ਰ ਰਿਲੀਜ਼

parmish verma
29 June, 2017 04:48:19 PM

ਜਲੰਧਰ— ਪੰਜਾਬੀ ਮਸ਼ਹੂਰ ਪਰਮੀਸ਼ ਵਰਮਾ ਨੇ ਪਹਿਲਾ ਅਸਿਸਟੈਂਟ ਡਾਇਰੈਕਟਰ ਤੇ ਫੇਰ ਮਾਡਲਿੰਗ ਅਤੇ ਡਾਇਰੈਕਟਰ ਵਜੋਂ ਆਪਣੇ ਆਪ ਨੂੰ ਸਾਬਿਤ ਕੀਤਾ। ਪਰਮੀਸ਼ ਵਰਮਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਸ਼ਹੂਰ ਪੰਜਾਬੀ ਡਾਇਰੈਕਟਰ ਜਸ਼ਨ ਨੰਨੜ ਦੇ ਗੀਤਾਂ 'ਚ ਮਾਡਲਿੰਗ ਤੋਂ ਕੀਤੀ ਅਤੇ  ਫਿਰ ਪਰਮੀਸ਼ ਖੁਦ ਆਪ ਡਾਇਰੈਕਸ਼ਨ ਦੇ ਕੰਮ 'ਚ ਆ ਗਿਆ। ਪਰਮੀਸ਼ ਵਰਮਾ ਦਾ ਪਹਿਲਾ ਡਾਇਰੈਕਟਡ ਗੀਤ ਗਾਇਕ ਨਿੰਜਾ ਦਾ 'ਠੋਕਦਾ ਰਿਹਾ' ਸੀ। ਇਸ ਗੀਤ ਨਾਲ ਪਰਮੀਸ਼ ਅਤੇ ਨਿੰਜਾ ਨੂੰ ਕਾਫੀ ਪ੍ਰਸਿੱਧੀ ਮਿਲੀ। ਹੁਣ ਪਰਮੀਸ਼ ਵਰਮਾ ਮਾਡਲਿੰਗ ਅਤੇ ਡਾਇਰੈਕਟਰ ਤੋਂ ਬਾਅਦ ਅਭਿਨੇਤਾ ਬਣ ਚੁੱਕੇ ਹਨ । ਪਰਮੀਸ਼ ਵਰਮਾ ਬਹੁਤ ਜਲਦ ਆਪਣੀ ਪਲੇਠੀ ਫਿਲਮ 'ਰੌਕੀ ਮੈਂਟਲ' 'ਚ ਨਜ਼ਰ ਆਉਣ ਜਾ ਰਹੇ ਹਨ। ਇਸ ਫਿਲਮ 'ਚ ਪਰਮੀਸ਼ ਵਰਮਾ ਲੀਡ ਭੂਮਿਕਾ 'ਚ ਹਨ। ਪਰਮੀਸ਼ ਨਾਲ ਫਿਲਮ 'ਚ ਮੁੱਖ ਭੂਮਿਕਾ 'ਚ ਤਨੂੰ ਕੌਰ ਗਿੱਲ ਹੈ। ਪਰਮੀਸ਼ ਵਰਮਾ ਦੀ ਇਹ ਫਿਲਮ ਅਗਸਤ 'ਚ ਰਿਲੀਜ਼ ਹੋਣ ਜਾ ਰਹੀ।


ਹਾਲ ਹੀ 'ਚ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਪਰਮੀਸ਼ ਵਰਮਾ ਦੀ ਪਲੇਠੀ ਫਿਲਮ 'ਰੌਕੀ ਮੈਂਟਲ' ਨੂੰ ਵਿਕਰਮ ਥੌਹਰੀ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਕਹਾਣੀ ਵੀ ਵਿਕਰਮ ਥੌਹਰੀ ਅਤੇ ਸੰਜੇ ਸੈਣੀ ਦੁਆਰਾ ਲਿਖੀ ਗਈ ਹੈ। ਫਿਲਮ 'ਚ ਪਰਮੀਸ਼ ਤੋਂ ਇਲਾਵਾ ਦਰਸ਼ਨ ਔਲਖ , ਜਗਜੀਤ ਸੰਧੂ , ਕਨਿਕਾ ਮਾਨ ਅਤੇ ਮਹਾਬੀਰ ਭੁੱਲਰ ਵੀ ਲੀਡ ਰੋਲ 'ਚ ਹਨ। ਇਸ ਫਿਲਮ ਲਈ ਗੀਤ ਸ਼ੈਰੀ ਮਾਨ, ਨਿੰਜਾ, ਦਿਲਪ੍ਰੀਤ ਢਿੱਲੋਂ ਅਤੇ ਮਨਜੀਤ ਸਹੋਤਾ ਦੁਆਰਾ ਗਾਏ ਗਏ ਹਨ। 'ਰੌਕੀ ਮੈਂਟਲ' ਦੇ ਟੀਜ਼ਰ ਨੂੰ ਰਿਲੀਜ਼ ਹੋਏ ਹਾਲੇ ਕੁਝ ਹੀ ਦਿਨ ਹੋਇਆ ਹੈ ਅਤੇ ਟੀਜ਼ਰ ਯੂਟਿਊਬ ਟਰੈਡਿੰਗ 'ਤੇ ਪਹਿਲੇ ਨੰਬਰ 'ਤੇ ਚੱਲ ਰਿਹਾ ਹੈ। ਪਰਮੀਸ਼ ਵਰਮਾ ਦੀ ਫਿਲਮ 'ਰੌਕੀ ਮੈਂਟਲ' 18 ਅਗਸਤ 2017 ਨੂੰ ਰਿਲੀਜ਼ ਹੋਵੇਗੀ।


Tags: Rocky MentalParmish Verma Tannu Kaur Gill Mahabir Bhullar Dheeraj Kumar Jagjeet Sandhu Kanika Mann Karanveer Khullar Jagjit Singh Darshan Aulakhਪਰਮੀਸ਼ ਵਰਮਾ ਰੌਕੀ ਮੈਂਟਲ