FacebookTwitterg+Mail

ਵਾਪਸੀ ਲਈ ਤਿਆਰ ਪਰਮੀਸ਼ ਵਰਮਾ, ਸ਼ੇਅਰ ਕੀਤਾ ਨਵੇਂ ਗੀਤ ਦਾ ਪੋਸਟਰ

parmish verma comeback
12 June, 2018 04:21:10 PM

ਜਲੰਧਰ (ਬਿਊਰੋ)— ਅਪ੍ਰੈਲ ਮਹੀਨੇ ਜਾਨਲੇਵਾ ਹਮਲੇ ਦਾ ਸ਼ਿਕਾਰ ਹੋਏ ਵੀਡੀਓ ਡਾਇਰੈਕਟਰ, ਐਕਟਰ ਤੇ ਸਿੰਗਰ ਪਰਮੀਸ਼ ਵਰਮਾ ਜਲਦ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਜੀ ਹਾਂ, ਪਰਮੀਸ਼ ਵਰਮਾ ਨੇ ਆਪਣੇ ਨਵੇਂ ਗੀਤ 'ਢੋਲ ਵੱਜਿਆ' ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਪਰਮੀਸ਼ ਵਰਮਾ ਨੇ ਦੱਸਿਆ ਕਿ ਫਿਲਹਾਲ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਤੇ ਰਿਕਵਰੀ ਹੋ ਰਹੀ ਹੈ। 'ਢੋਲ ਵੱਜਿਆ' ਗੀਤ ਦੀ ਅਜੇ ਸਿਰਫ ਲਿਰੀਕਲ ਵੀਡੀਓ ਰਿਲੀਜ਼ ਹੋਵੇਗੀ, ਜਦਕਿ ਵੀਡੀਓ ਕੁਝ ਦਿਨਾਂ ਬਾਅਦ ਪੂਰੀ ਤਿਆਰੀ ਨਾਲ ਸ਼ੂਟ ਹੋਵੇਗੀ। 'ਢੋਲ ਵੱਜਿਆ' ਗੀਤ ਪਰਮੀਸ਼ ਵਰਮਾ ਦੇ ਆਪਣੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਵੇਗਾ।
Punjabi Bollywood Tadka
ਦੱਸਣਯੋਗ ਹੈ ਕਿ ਇਸ ਗੀਤ 'ਚ ਅਰਬਨ ਫਲੇਵਰ ਵਾਲੀਆਂ ਬੋਲੀਆਂ ਸੁਣਨ ਨੂੰ ਮਿਲਣਗੀਆਂ, ਜਿਨ੍ਹਾਂ ਨੂੰ ਪਰਮੀਸ਼ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਲਗਭਗ 6 ਮਹੀਨੇ ਪਹਿਲਾਂ ਬਣਾਇਆ ਸੀ। ਗੀਤ ਦਾ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ। ਇਹ ਗੀਤ ਇਸ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਰਿਲੀਜ਼ ਹੋਵੇਗਾ। ਪਰਮੀਸ਼ ਨੇ ਨਾਲ ਇਹ ਵੀ ਕਿਹਾ ਕਿ ਫੈਨਜ਼ ਦੇ ਕੁਮੈਂਟਸ ਨੇ ਉਨ੍ਹਾਂ ਦਾ ਹੌਸਲਾ ਵਧਾ ਦਿੱਤਾ ਹੈ। ਉਨ੍ਹਾਂ ਉਮੀਦ ਕੀਤੀ ਕਿ ਜਿੰਨਾ ਪਿਆਰ ਫੈਨਜ਼ ਨੇ ਪੋਸਟਰ ਨੂੰ ਦਿੱਤਾ ਹੈ, ਉਸ ਤੋਂ ਕਿਤੇ ਵੱਧ ਉਹ ਗੀਤ ਨੂੰ ਦੇਣਗੇ।


Tags: Parmish Verma Dhol Wajea Desi Crew Goldy Satta

Edited By

Rahul Singh

Rahul Singh is News Editor at Jagbani.