FacebookTwitterg+Mail

ਪਰਮੀਸ਼ ਵਰਮਾ ਨੇ ਇਨ੍ਹਾਂ ਟਾਪ ਗੀਤਾਂ ਨਾਲ ਇੰਡਸਟਰੀ ਨੂੰ ਦਿਵਾਈ ਵੱਖਰੀ ਪਛਾਣ

parmish verma s top songs
14 April, 2018 05:40:42 PM

ਜਲੰਧਰ(ਬਿਊਰੋ)— ਮਸ਼ਹੂਰ ਗਾਇਕ ਪਰਮੀਸ਼ ਵਰਮਾ 'ਤੇ ਬੀਤੀ ਰਾਤ ਹੋਏ ਮੰਦਭਾਗੇ ਹਾਦਸੇ ਨਾਲ ਪੂਰਾ ਪਾਲੀਵੁੱਡ ਸਹਿਮ ਗਿਆ ਹੈ। ਉਨ੍ਹਾਂ ਨੇ ਪੰਜਾਬੀ ਗੀਤਾਂ 'ਚ ਮਾਡਲਿੰਗ ਕਰਕੇ ਇੰਨੀ ਜ਼ਿਆਦਾ ਪ੍ਰਸਿੱਧੀ ਹਾਸਲ ਕਰ ਲਈ ਹੈ ਕਿ ਹਰ ਵਰਗ ਦਾ ਵਿਅਕਤੀ ਉਨ੍ਹਾਂ ਨੂੰ ਅੱਜ ਜਾਣਦਾ ਹੈ।

ਅੱਜ-ਕੱਲ ਪਰਮੀਸ਼ ਵਰਮਾ ਨੂੰ ਹਰ ਗਾਇਕ ਆਪਣੇ ਗੀਤਾਂ 'ਚ ਮਾਡਲ ਬਣਾਉਣਾ ਚਾਹੁੰਦਾ ਹੈ। ਪਰਮੀਸ਼ ਵਰਮਾ ਹਰ ਗੀਤ ਰਿਲੀਜ਼ ਹੁੰਦੇ ਟਰੈਂਡਿੰਗ 'ਚ ਬਣ ਜਾਂਦਾ ਹੈ, ਜਿਸ ਤੋਂ ਤੁਸੀਂ ਉਨ੍ਹਾਂ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਲਾ ਸਕਦੇ ਹੋ। 

ਪਰਮੀਸ਼ ਵਰਮਾ ਨੇ ਉਂਝ ਤਾਂ ਕੁਝ ਹੀ ਗੀਤ ਗਾਏ ਹਨ ਪਰ ਅਜਿਹੇ ਕਈ ਗੀਤ ਹਨ, ਜਿਨ੍ਹਾਂ 'ਚ ਪਰਮੀਸ਼ ਦੀ ਮੌਜੂਦੀ ਤੇ ਨਿਰਦੇਸ਼ਨ ਨੇ ਇਨ੍ਹਾਂ ਗੀਤਾਂ ਨੂੰ ਬੇਹੱਦ ਲੋਕਪ੍ਰਿਯਤਾ ਦਿਵਾਈ। ਅੱਜ ਅਸੀਂ ਤੁਹਾਡੇ ਸਾਹਮਣੇ ਪਰਮੀਸ਼ ਵਰਮਾ ਦੇ ਅਜਿਹੇ ਹੀ ਕੁਝ ਸੁਪਰਹਿੱਟ ਗੀਤ ਲੈ ਕੇ ਆਏ ਹਾਂ, ਜਿਨ੍ਹਾਂ ਰਾਹੀਂ ਉਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ।

ਜ਼ਿਕਰਯੋਗ ਹੈ ਕਿ ਪਰਮੀਸ਼ ਵਰਮਾ ਨੂੰ ਮੋਹਾਲੀ 'ਚ ਦੇਰ ਰਾਤ 1.30 ਵਜੇ ਗੋਲੀ ਮਾਰ ਦਿੱਤੀ ਸੀ।

ਮੋਹਾਲੀ 'ਚ ਹਮਲੇ ਤੋਂ ਬਾਅਦ ਉਨਾਂ ਨੂੰ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ। ਫਿਲਹਾਲ ਹੁਣ ਉਹ ਖਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਦੀ ਸਥਿਤੀ 'ਚ ਸੁਧਾਰ ਹੋ ਰਿਹਾ ਹੈ।

 


Tags: Parmish VermaGaal ni kadniMohaliShadaLe Chakk Main Aa GyaPunjabi Singer

Edited By

Chanda Verma

Chanda Verma is News Editor at Jagbani.