FacebookTwitterg+Mail

ਪਾਰਥ ਸਮਥਾਨ ਮੁੜ ਵਿਵਾਦਾਂ 'ਚ, ਨਾਬਾਲਿਗ ਨਾਲ ਕਰਦੇ ਸਨ ਛੇੜਛਾੜ

parth samthaan
23 April, 2017 07:58:10 PM
ਮੁੰਬਈ— ਟੀ. ਵੀ. ਅਭਿਨੇਤਾ ਪਾਰਥ ਸਮਥਾਨ ਇਕ ਵਾਰ ਮੁੜ ਵਿਵਾਦਾਂ 'ਚ ਹਨ। ਹਾਲ ਹੀ 'ਚ ਪਾਰਥ 'ਤੇ ਇਕ ਲੜਕੀ ਨੇ ਛੇੜਛਾੜ ਦਾ ਦੋਸ਼ ਲਗਾਇਆ ਸੀ ਤੇ ਹੁਣ ਇਸ ਕੇਸ 'ਚ ਪਾਰਥ 'ਤੇ ਪੀ. ਓ. ਸੀ. ਐੱਸ. ਓ. ਐਕਟ ਵੀ ਲਗਾਇਆ ਗਿਆ ਹੈ।
ਪੀ. ਓ. ਸੀ. ਐੱਸ. ਓ. ਐਕਟ ਦੀ ਧਾਰਾ 8 ਤੇ ਧਾਰਾ 12 ਪਾਰਥ 'ਤੇ ਲਗਾਈ ਗਈ ਹੈ। ਇਸ ਕੇਸ 'ਚ ਪਹਿਲਾਂ ਤੋਂ ਹੀ ਪਾਰਥ 'ਤੇ ਆਈ. ਪੀ. ਸੀ. ਦੀ ਧਾਰਾ 354 (ਏ) ਲਗਾਈ ਗਈ ਹੈ। ਮੁੰਬਈ ਦੇ ਬਾਂਗੁਰ ਨਗਰ ਪੁਲਸ ਸਟੇਸ਼ਨ 'ਚ ਇਹ ਮਾਮਲਾ ਦਰਜ ਹੈ, ਜਿਸ 'ਚ ਪੀੜਤ ਲੜਕੀ ਨੇ ਪੁਲਸ ਨੂੰ ਦੱਸਿਆ ਕਿ ਪਾਰਥ ਛੇੜਛਾੜ ਦੀ ਘਟਨਾ ਨੂੰ ਉਦੋਂ ਤੋਂ ਅੰਜਾਮ ਦੇ ਰਿਹਾ ਹੈ, ਜਦੋਂ ਉਹ 16 ਸਾਲ ਦੀ ਸੀ।
ਫਿਲਹਾਲ ਪਾਰਥ ਨੇ ਮੁੰਬਈ ਦੇ ਦਿੰਡੋਸ਼ੀ ਕੋਰਟ 'ਚ ਅਗ੍ਰਿਮ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ, ਜਿਸ ਦੀ ਸੁਣਵਾਈ ਸੋਮਵਾਰ ਨੂੰ ਹੋਵੇਗੀ। ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਪਾਰਥ ਅਜਿਹੀਆਂ ਖਬਰਾਂ ਨੂੰ ਲੈ ਕੇ ਚਰਚਾ 'ਚ ਹਨ। 2013 'ਚ ਪਾਰਥ ਨੇ ਟੀ. ਵੀ. ਪ੍ਰੋਡਿਊਸਰ ਵਿਕਾਸ ਗੁਪਤਾ 'ਤੇ ਛੇੜਛਾੜ ਦਾ ਦੋਸ਼ ਲਗਾਇਆ ਸੀ। ਉਸ ਸਮੇਂ ਖਬਰਾਂ ਆਈਆਂ ਸਨ ਕਿ ਵਿਕਾਸ ਤੇ ਪਾਰਥ ਗੇਅ ਰਿਲੇਸ਼ਨਸ਼ਿਪ 'ਚ ਸਨ ਤੇ ਪਾਰਥ ਨੇ ਟੀ. ਵੀ. 'ਚ ਆਪਣਾ ਕਰੀਅਰ ਬਣਾਉਣ ਲਈ ਵਿਕਾਸ ਨੂੰ ਯੂਜ਼ ਕੀਤਾ ਸੀ।

Tags: Parth Samthaan Molestation ਪਾਰਥ ਸਮਥਾਨ ਛੇੜਛਾੜ