FacebookTwitterg+Mail

ਸੈਫ ਦੇ ਬਰੀ ਹੋਣ 'ਤੇ ਬੇਬੋ ਨੇ ਰੱਖੀ ਪਾਰਟੀ, ਕਪੂਰ ਤੇ ਖਾਨ ਫੈਮਿਲੀ ਨੇ ਮਨਾਇਆ ਜਸ਼ਨ

party in saif s home
07 April, 2018 02:26:17 PM

ਮੁੰਬਈ(ਬਿਊਰੋ)— 20 ਸਾਲ ਪੁਰਾਣੇ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ 'ਚ ਸੈਫ ਅਲੀ ਖਾਨ ਬਰੀ ਹੋ ਕੇ ਜਿਵੇਂ ਹੀ ਮੁੰਬਈ ਪੁੱਜੇ, ਉਨ੍ਹਾਂ ਦੇ ਘਰ ਰਿਸ਼ਤੇਦਾਰਾਂ ਦਾ ਆਉਣਾ-ਜਾਣਾ ਸ਼ੁਰੂ ਹੋ ਗਿਆ। ਦੇਰ ਰਾਤ ਕਰਿਸ਼ਮਾ ਕਪੂਰ ਵੀ ਸੈਫ ਅਲੀ ਖਾਨ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੀ। ਉਨ੍ਹਾਂ ਨਾਲ ਉਨ੍ਹਾਂ ਦੇ ਬੁਆਏਫ੍ਰੈਂਡ ਸੰਦੀਪ ਤੋਸ਼ਨੀਵਾਲ ਵੀ ਸਨ। ਸੈਫ ਅਲੀ ਖਾਨ ਦੀ ਭੈਣ ਸੋਹਾ ਅਲੀ ਖਾਨ ਵੀ ਪਤੀ ਕੁਣਾਲ ਖੇਮੂ ਨਾਲ ਉਨ੍ਹਾਂ ਦੇ ਘਰ ਪਹੁੰਚੀ।

Punjabi Bollywood Tadkaਸੈਫ ਅਲੀ ਖਾਨ ਨੂੰ ਸਾਲਾਂ ਬਾਅਦ ਮਿਲੀ ਇਸ ਰਾਹਤ ਦਾ ਜਸ਼ਨ ਮਨਾਉਣ ਲਈ ਕਰੀਨਾ ਕਪੂਰ ਨੇ ਘਰ 'ਚ ਇਕ ਛੋਟੀ ਜਿਹੀ ਪਾਰਟੀ ਰੱਖੀ, ਜਿਸ 'ਚ ਸਿਰਫ ਕਪੂਰ ਅਤੇ ਖਾਨ ਫੈਮਿਲੀ ਸ਼ਾਮਲ ਹੋਈ। ਜਾਣਕਾਰੀ ਮੁਤਾਬਕ ਕਰਿਸ਼ਮਾ ਕਪੂਰ ਅਤੇ ਸੈਫ ਅਲੀ ਖਾਨ ਨੇ ਫਿਲਮ 'ਹਮ ਸਾਥ-ਸਾਥ ਹੈਂ' 'ਚ ਕੰਮ ਕੀਤਾ ਸੀ।

Punjabi Bollywood Tadka

ਦੋਹਾਂ ਨੇ ਫਿਲਮ 'ਚ ਲਵ ਕੱਪਲ ਦਾ ਕਿਰਦਾਰ ਨਿਭਾਇਆ ਸੀ। ਇਸੇ ਫਿਲਮ ਦੀ ਸ਼ੂਟਿੰਗ ਦੌਰਾਨ ਸੈਫ ਅਲੀ ਖਾਨ 'ਤੇ ਕਾਲੇ ਹਿਰਨ ਦਾ ਸ਼ਿਕਾਰ ਕਰਨ ਦਾ ਦੋਸ਼ ਲੱਗਾ ਸੀ। ਇਨ੍ਹਾਂ ਤੋਂ ਇਲਾਵਾ ਇਸ ਮਾਮਲੇ 'ਚ ਫਿਲਮ ਦੇ ਤਿੰਨ ਹੋਰ ਸਿਤਾਰੇ ਸੋਨਾਲੀ ਬੇਂਦਰੇ, ਨੀਲਮ, ਤੱਬੂ ਨੂੰ ਵੀ ਸਹਿ-ਦੋਸ਼ੀ ਦੱਸਿਆ ਗਿਆ ਸੀ।

Punjabi Bollywood Tadka

ਸੈਫ ਨਾਲ ਉਨ੍ਹਾਂ ਨੂੰ ਵੀ ਇਸ ਮਾਮਲੇ 'ਚੋਂ ਬਰੀ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਇਸ ਮਾਮਲੇ ਦੇ ਮੁੱਖ ਦੋਸ਼ੀ ਸਲਮਾਨ ਖਾਨ ਨੂੰ ਬੀਤੇ ਵੀਰਵਾਰ 5 ਸਾਲ ਦੀ ਸਜ਼ਾ ਸੁਣਾਈ ਗਈ। ਉੱਥੇ ਜੋਧਪੁਰ ਸੈਂਟਰਲ ਜੇਲ 'ਚ ਬੰਦ ਸਲਮਾਨ ਖਾਨ ਨੂੰ ਮਿਲਣ ਉਨ੍ਹਾਂ ਦੀ ਖਾਸ ਦੋਸਤ ਅਤੇ ਅਦਾਕਾਰਾ ਪ੍ਰੀਤੀ ਜ਼ਿੰਟਾ ਪਹੁੰਚੀ।

Punjabi Bollywood Tadka

ਫਿਲਮ ਨਿਰਮਾਤਾ ਸਾਜਿਦ ਨਾਡਿਆਡਵਾਲਾ ਵੀ ਆਪਣੀ ਫਿਲਮ 'ਬਾਗੀ 2' ਦੀ ਸਕਸੈੱਸ ਪਾਰਟੀ ਕੈਂਸਲ ਕਰ ਕੇ ਭਾਈਜਾਨ ਨੂੰ ਮਿਲਣ ਜੋਧਪੁਰ ਪਹੁੰਚੇ। ਸਲਮਾਨ ਦੀ ਭੈਣਾਂ ਅਲਵੀਰਾ ਅਤੇ ਅਰਪਿਤਾ ਪਿਛਲੇ 2 ਦਿਨਾਂ ਤੋਂ ਜੋਧਪੁਰ 'ਚ ਹੀ ਹਨ। ਮਾਮਲੇ 'ਚ ਬਰੀ ਹੋਈ ਨੀਲਮ ਕੋਠਾਰੀ ਦੇ ਪਤੀ ਸਮੀਰ ਸੋਨੀ ਨੇ ਕਿਹਾ ਕਿ ਕੇਸ 'ਚ ਨਿਆਂ ਅੱਧਾ-ਅਧੂਰਾ ਹੋਇਆ ਹੈ ਅਤੇ ਉਹ ਸਲਮਾਨ ਖਾਨ ਨੂੰ ਮਿਲੀ ਸਜ਼ਾ ਤੋਂ ਦੁਖੀ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਸਲਮਾਨ ਖਾਨ ਦੀ ਜ਼ਮਾਨਤ ਦੀ ਅਰਜ਼ੀ 'ਤੇ ਸ਼ਨੀਵਾਰ ਨੂੰ ਸੁਣਵਾਈ ਹੋਵੇਗੀ। ਲਿਹਾਜ਼ਾ ਉਨ੍ਹਾਂ ਨੂੰ ਇਕ ਰਾਤ ਹੋਰ ਜੇਲ 'ਚ ਕੱਢਣੀ ਪਵੇਗੀ।

Punjabi Bollywood Tadka  Punjabi Bollywood Tadka


Tags: Salman KhanKareena KapoorSaif Ali KhanKarisma KapoorSandeep Toshniwal Soha Ali KhanKunal Khemu

Edited By

Chanda Verma

Chanda Verma is News Editor at Jagbani.