FacebookTwitterg+Mail

ਜਦੋ ਪਰਵੀਨ ਬੌਬੀ ਮਹੇਸ਼ ਨੂੰ ਮਨਾਉਣ ਲਈ ਘਰੋਂ 'ਨਿਊਡ' ਹੀ ਤੁਰ ਪਈ ਸੀ, ਜਾਣੋ ਪੂਰੀ ਖ਼ਬਰ

    1/9
15 February, 2017 05:16:17 PM
ਮੁੰਬਈ—ਪਿਆਰ ਇਕ ਅਜਿਹਾ ਅਹਿਸਾਸ ਹੈ, ਜਿਸ 'ਚ ਇਨਸਾਨ ਸਭ ਕੁਝ ਕਰਨ ਲਈ ਤਿਆਰ ਹੋ ਜਾਂਦਾ ਹੈ। ਇਹ ਇਕ ਆਮ ਇਨਸਾਨ ਗੱਲ ਨਹੀਂ ਬਾਲੀਵੁੱਡ ਸਿਤਾਰੇ ਵੀ ਅਜਿਹਾ ਕੁਝ ਕਰਨ ਲਈ ਪਿੱਛੇ ਨਹੀਂ ਰਹਿੰਦੇ, ਇਨ੍ਹਾਂ ਸਿਤਾਰਿਆਂ ਚੋਂ ਹੀ ਇਕ ਸੀ ਪਰਵੀਨ ਬੌਬੀ। ਪਰਵੀਨ ਬੌਬੀ ਨੇ ਆਪਣੀ ਐਕਟਿੰਗ ਨਾਲ ਸਭ ਤੋਂ ਵੱਖਰੀ ਪਛਾਣ ਬਣਾਈ। ਜਦੋ ਉਹ ਆਪਣੀ ਐਕਟਿੰਗ ਦੇ ਕੈਰੀਅਰ 'ਚ ਟੌਪ 'ਤੇ ਸੀ, ਤਾਂ ਉਸ ਸਮੇਂ ਉਹ ਮਹੇਸ਼ ਭੱਟ ਨੂੰ ਆਪਣਾ ਦਿਲ ਦੇ ਬੈਠੀ ਸੀ।
ਸਾਲ 1977 'ਚ ਜਦੋ ਦੋਵਾਂ ਦਾ ਇਸ਼ਕ ਸਿਰੇ ਹੀ ਚੜ੍ਹ ਰਿਹਾ ਸੀ ਤਾਂ ਉਸ ਸਮੇਂ ਮਹੇਸ਼ ਭੱਟ ਵਿਆਹੇ ਹੋਏ ਸਨ, ਜਦੋਕਿ ਪਰਵੀਨ ਕਬੀਰ ਬੇਦੀ ਨਾਲ ਬ੍ਰੇਕਅੱਪ ਦੇ ਸਦਮੇ ਤੋਂ ਉਭਰ ਰਹੀ ਸੀ ਤਾਂ ਆਪਣੇ ਜਮਾਨੇ ਦੀ ਸੁਪਰਸਟਾਰ ਪਰਵੀਨ ਨਾਲ ਮਹੇਸ਼ ਭੱਟ ਨੇ ਲਿਵ-ਇਨ ਰਹਿਣਾ ਸ਼ੁਰੂ ਕਰ ਦਿੱਤਾ। ਦੋਵੇਂ ਇਕ-ਦੂਜੇ ਦੇ ਇੰਨੇ ਕਰੀਬ ਆ ਗਏ ਸਨ ਕਿ ਉਹ ਬਾਕੀਆਂ ਦੀ ਪਰਵਾਹ ਨਹੀਂ ਸਨ ਕਰਦੇ। ਜਦੋ ਦੋਵੇਂ ਇਕੱਠੇ ਹੁੰਦੇ ਸੀ ਤਾਂ ਸਟਾਰਡਮ ਕਿਤੇ ਪਿੱਛੇ ਰਹਿ ਜਾਂਦਾ ਸੀ। ਘਰ 'ਚ ਤਾਂ ਪਰਵੀਨ ਇਕ ਸਧਾਰਨ ਲੜਕੀ ਦੀ ਤਰ੍ਹਾਂ ਹੁੰਦੀ ਸੀ, ਜੋ ਮਹੇਸ਼ ਨੂੰ ਹੱਦ ਤੋਂ ਵਧ ਪਿਆਰ ਕਰਦੀ ਸੀ।
ਦੱਸਿਆਂ ਜਾਂਦਾ ਹੈ ਕਿ ਇਕ ਰਾਤ ਜਦੋ ਮਹੇਸ਼ ਪਰਵੀਨ ਨਾਲ ਨਰਾਜ਼ ਹੋ ਕੇ ਚੱਲੇ ਗਏ ਸਨ ਤਾਂ ਉਸ ਸਮੇਂ ਪਰਵੀਨ ਵੀ ਉਨ੍ਹਾਂ ਦੇ ਪਿੱਛੇ ਦੌੜ ਪਈ ਸੀ। ਪਿਆਰ 'ਚ ਪਾਗਲ ਪਰਵੀਨ ਇਹ ਵੀ ਭੁੱਲ ਗਈ ਕਿ ਉਸ ਨੇ ਕੁਝ ਪਾਇਆ ਵੀ ਹੈ ਕਿ ਨਹੀਂ।

Tags: Parveen BabiNudeMahesh BhattKabir Bedi ਪਰਵੀਨ ਬੌਬੀਨਿਊਡਮਹੇਸ਼ ਭੱਟ