FacebookTwitterg+Mail

'ਪਟੇਲ ਕੀ ਪੰਜਾਬੀ ਸ਼ਾਦੀ' ਦਾ ਟੀਜ਼ਰ ਹੋਇਆ ਰਿਲੀਜ਼ (ਵੀਡੀਓ)

patel ki punjabi shaadi
17 August, 2017 05:20:46 PM

ਮੁੰਬਈ— ਕਾਮੇਡੀ ਫਿਲਮ 'ਪਟੇਲ ਕੀ ਪੰਜਾਬੀ ਸ਼ਾਦੀ' ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਹ ਫਿਲਮ ਗੁਜਰਾਤੀ ਲੜਕੇ ਅਤੇ ਪੰਜਾਬੀ ਲੜਕੇ ਦੇ ਵਿਆਹ ਦੇ ਮੁੱਦੇ ਨੂੰ ਲੈ ਕੇ ਆ ਰਹੀ ਹੈ। 'ਪਟੇਲ ਕੀ ਪੰਜਾਬੀ ਸ਼ਾਦੀ' ਦਾ ਟੀਜ਼ਰ ਬੀਤੇ ਦਿਨ ਵੀਰਵਾਰ ਨੂੰ ਰਿਲੀਜ਼ ਹੋਇਆ ਸੀ ਜਿਸ 'ਚ ਪਰੇਸ਼ ਰਾਵਲ ਅਤੇ ਰਿਸ਼ੀ ਕਪੂਰ ਦਿਖਾਈ ਦੇ ਰਹੇ ਹਨ ਅਤੇ ਅਭਿਨੇਤਾ ਵੀਰਦਾਸ ਦੀ ਆਵਾਜ਼ ਸੁਣਵਾਈ ਦੇ ਰਹੀ ਹੈ। ਟੀਜ਼ਰ ਦੀ ਸ਼ੁਰੂਆਤ 'ਚ ਵੀਰਦਾਸ ਦੱਸਦੇ ਹਨ ਕਿ ਪਰੇਸ਼ ਰਾਵਲ ਉਨ੍ਹਾਂ ਦੇ ਸਸੁਰ ਹੈ ਅਤੇ ਰਿਸ਼ੀ ਕਪੂਰ ਉਨ੍ਹਾਂ ਦੇ ਪਿਤਾ ਹਨ। ਇਸ ਫਿਲਮ 'ਚ ਵੀਰਦਾਸ ਨਾਲ ਪਾਇਲ ਘੋਸ਼ ਦੀ ਜੋੜੀ ਦਿਖਾਈ ਦੇਵੇਗੀ। ਇਹ ਫਿਲਮ 15 ਸਤੰਬਰ ਨੂੰ ਰਿਲੀਜ਼ ਹੋਵੇਗੀ।

ਇਸਦੇ ਟੀਜ਼ਰ 'ਚ ਪਰੇਸ਼ ਰਾਵਲ ਅਤੇ ਰਿਸ਼ੀ ਕਪੂਰ ਇਕ ਦੂਜੇ ਨਾਲ ਦਿਖਾਈ ਦੇ ਰਹੇ ਹਨ ਪਰ ਇਕ ਦੂਜੇ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ ਹਨ। ਇਸ ਤੋਂ ਇਲਾਵਾ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਗੈਸਟ ਇੰਨ ਲੰਡਨ' 'ਚ ਨਜ਼ਰ ਆ ਚੁੱਕੇ ਹਨ। ਇਹ ਫਿਲਮ ਬਾਕਸ ਆਫਿਸ 'ਤੇ ਜ਼ਿਆਦਾ ਨਹੀਂ ਚੱਲੀ ਸੀ। ਰਿਸ਼ੀ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ '102 ਨਾਟ ਆਉਟ' ਦੀ ਸ਼ੂਟਿੰਗ 'ਚ ਵਿਅਸਥ ਹਨ।


Tags: Hindi Film Teaser Rishi Kapoor Paresh Rawal Patel Ki Punjabi Shaadi ਪਟੇਲ ਕੀ ਪੰਜਾਬੀ ਸ਼ਾਦੀ ਟੀਜ਼ਰ