FacebookTwitterg+Mail

Trailer : ਗੁਜਰਾਤੀ ਤੇ ਪੰਜਾਬੀ ਦਾ ਮਸਾਲੇਦਾਰ ਮਿਕਸ ਹੈ 'ਪਟੇਲ ਕੀ ਪੰਜਾਬੀ ਸ਼ਾਦੀ'

patel ki punjabi shaadi trailer out now
22 August, 2017 07:15:33 PM

ਮੁੰਬਈ— ਰਿਸ਼ੀ ਕਪੂਰ ਤੇ ਪਰੇਸ਼ ਰਾਵਲ ਸਟਾਰਰ ਫਿਲਮ 'ਪਟੇਲ ਕੀ ਪੰਜਾਬੀ ਸ਼ਾਦੀ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ 'ਚ ਰਿਸ਼ੀ ਕਪੂਰ ਇਕ ਪੰਜਾਬੀ ਤੇ ਪਰੇਸ਼ ਰਾਵਲ ਇਕ ਗੁਜਰਾਤੀ ਦਾ ਕਿਰਦਾਰ ਨਿਭਾਅ ਰਹੇ ਹਨ। ਦੋਵਾਂ ਦੇ ਬੱਚੇ ਇਕ-ਦੂਜੇ ਦੇ ਪਿਆਰ 'ਚ ਪੈ ਜਾਂਦੇ ਹਨ ਤੇ ਇਥੇ ਹੀ ਆਉਂਦਾ ਹੈ ਫਿਲਮ ਦੀ ਕਹਾਣੀ 'ਚ ਟਵਿਸਟ। ਫਿਲਮ ਦਾ ਟਰੇਲਰ ਕਾਫੀ ਮਜ਼ੇਦਾਰ ਹੈ। ਇਸ ਨੂੰ ਦੇਖਣ ਤੋਂ ਬਾਅਦ ਫਿਲਮ 'ਚ ਹੋਣ ਵਾਲੀ ਜ਼ਬਰਦਸਤ ਕਾਮੇਡੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਟਰੇਲਰ ਦੇ ਵਨ-ਲਾਈਨਰਜ਼ ਵੀ ਤੁਹਾਨੂੰ ਹੱਸਣ 'ਤੇ ਮਜਬੂਰ ਕਰ ਦੇਣਗੇ।

ਟਰੇਲਰ 'ਚ ਪਰੇਸ਼ ਰਾਵਲ ਸਖਤ ਗੁਜਰਾਤੀ ਪਿਤਾ ਬਣੇ ਹਨ, ਜਦਕਿ ਰਿਸ਼ੀ ਕਪੂਰ ਮਸਤਮੌਲਾ ਪੰਜਾਬੀ ਦਾ ਕਿਰਦਾਰ ਨਿਭਾਅ ਰਹੇ ਹਨ। ਦੋਵੇਂ ਸਟਾਰ ਗੁਜਰਾਤੀ ਤੇ ਪੰਜਾਬੀ ਨੂੰ ਲੈ ਕੇ ਲੜਾਈ ਕਰਦੇ ਦਿਖ ਰਹੇ ਹਨ। ਪਰੇਸ਼ ਰਾਵਲ ਕਹਿੰਦੇ ਹਨ ਕਿ ਗੁਜਰਾਤੀਆਂ ਦੇ ਸਮਰਥਨ ਦੇ ਬਿਨਾਂ ਦੇਸ਼ ਦਾ ਵਪਾਰ ਠੱਪ ਹੋ ਜਾਵੇਗਾ ਤਾਂ ਰਿਸ਼ੀ ਕਹਿੰਦੇ ਹਨ ਕਿ ਪੰਜਾਬੀਆਂ ਦੇ ਬਿਨਾਂ ਫੌਜ ਅੱਧੀ ਹੋ ਜਾਵੇਗੀ। ਇਸੇ ਰੂਪ 'ਚ ਰਿਸ਼ੀ ਕਪੂਰ ਤੇ ਪਰੇਸ਼ ਰਾਵਲ ਆਪਸ 'ਚ ਲੜਦੇ-ਝਗੜਦੇ ਨਜ਼ਰ ਆ ਰਹੇ ਹਨ।
ਫਿਲਮ ਨੂੰ ਸੰਜੇ ਛੈਲ ਨੇ ਡਾਇਰੈਕਟ ਤੇ ਭਾਰਤ ਪਟੇਲ ਨੇ ਪ੍ਰੋਡਿਊਸ ਕੀਤਾ ਹੈ। ਦੱਸਣਯੋਗ ਹੈ ਕਿ ਇਸ ਫਿਲਮ 'ਚ ਵੀਰ ਦਾਸ ਅਭਿਨੇਤਰੀ ਪਾਇਲ ਘੋਸ਼ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਕਾਮੇਡੀ ਨਾਲ ਭਰਪੂਰ ਫਿਲਮ 'ਪਟੇਲ ਕੀ ਪੰਜਾਬੀ ਸ਼ਾਦੀ' 15 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।


Tags: Patel Ki Punjabi Shaadi Rishi Kapoor Paresh Rawal Trailer