FacebookTwitterg+Mail

ਜਸਪ੍ਰੀਤ ਸਿੰਘ ਅਟਾਰਨੀ ਵਲੋਂ ਗਾਏ ਗੀਤ 'ਪੱਤ ਰੱਖਿਓ ਮੇਰੀ' ਨੂੰ ਦੇਸ਼ਾਂ-ਵਿਦੇਸ਼ਾਂ ਤੋਂ ਭਰਵਾਂ ਹੁੰਗਾਰਾ (ਵੀਡੀਓ)

patt rakheyo meri
04 November, 2017 02:17:54 PM

ਬੰਗਾ (ਬਿਊਰੋ)— ਅਮਰੀਕਾ 'ਚ ਇੰਮੀਗ੍ਰੇਸ਼ਨ ਦੇ ਪ੍ਰਸਿੱਧ ਵਕੀਲ ਸ. ਜਸਪ੍ਰੀਤ ਸਿੰਘ ਅਟਾਰਨੀ ਵਲੋਂ ਗਾਇਕੀ ਖੇਤਰ 'ਚ ਪਹਿਲੀ ਵਾਰ ਗਾਇਆ ਧਾਰਮਿਕ ਗੀਤ 'ਪੱਤ ਰੱਖਿਓ ਮੇਰੀ', ਜੋ ਕਿ ਪਿਛਲੇ ਦਿਨੀਂ ਪ੍ਰਸਿੱਧ ਕੰਪਨੀ ਸਾਗਾ ਮਿਊਜ਼ਿਕ ਵਲੋਂ ਵਿਸ਼ਵ ਪੱਧਰ 'ਤੇ ਰਿਲੀਜ਼ ਕੀਤਾ ਗਿਆ, ਨੂੰ ਜਿਥੇ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ, ਉਥੇ ਵੱਖ-ਵੱਖ ਫਿਲਮੀ ਹਸਤੀਆਂ, ਪੰਜਾਬੀ ਗਾਇਕਾਂ, ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ ਨੇ ਸ. ਜਸਪ੍ਰੀਤ ਸਿੰਘ ਅਟਾਰਨੀ ਨੂੰ ਉਚੇਚੇ ਤੌਰ 'ਤੇ ਗੀਤ ਦੀ ਸਫਲਤਾ ਲਈ ਵਧਾਈ ਦਿੱਤੀ।

ਫਿਲਮੀ ਹਸਤੀਆਂ 'ਚ ਅਦਾਕਾਰ ਬੀਨੂੰ ਢਿੱਲੋਂ, ਯੋਗਰਾਜ ਸਿੰਘ, ਗਾਇਕ ਸ਼ੈਰੀ ਮਾਨ, ਪ੍ਰੀਤ ਹਰਪਾਲ, ਅਮਰਿੰਦਰ ਗਿੱਲ, ਕੇ. ਐੱਸ. ਮੱਖਣ, ਦੀਪ ਢਿੱਲੋਂ, ਜੈਸਮੀਨ ਜੱਸੀ, ਰੁਪਿੰਦਰ ਹਾਂਡਾ ਆਦਿ ਤੋਂ ਇਲਾਵਾ ਹੋਰਨਾਂ ਗਾਇਕਾਂ ਨੇ ਆਪੋ-ਆਪਣੀ ਵੀਡੀਓ ਕਲਿਪ ਰਾਹੀਂ ਜਿਥੇ ਸ. ਜਸਪ੍ਰੀਤ ਸਿੰਘ ਅਟਾਰਨੀ ਨੂੰ ਇਸ ਉੱਦਮ ਲਈ ਵਧਾਈ ਦਿੱਤੀ, ਉਥੇ ਇਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤੇ ਸੁਣਨ ਦਾ ਸੁਨੇਹਾ ਦਿੱਤਾ। ਸ. ਜਸਪ੍ਰੀਤ ਸਿੰਘ ਅਟਾਰਨੀ ਨੇ ਸਮੂਹ ਸਰੋਤਿਆਂ ਤੇ ਸਪੋਰਟਰਾਂ ਦਾ ਇਸ ਸਮਰਥਨ ਲਈ ਧੰਨਵਾਦ ਕੀਤਾ।
ਦੱਸਣਯੋਗ ਹੈ ਕਿ ਇਸ ਗੀਤ ਦਾ ਮਿਊਜ਼ਿਕ ਜੱਗਾ ਕੈਂਥ ਤੇ ਦਵਿੰਦਰ ਕੈਂਥ ਨੇ ਸਾਂਝੇ ਤੌਰ 'ਤੇ ਤਿਆਰ ਕੀਤਾ ਹੈ, ਜਦਕਿ ਵੀਡੀਓ ਡਾਇਰੈਕਟਰ ਤੇ ਗੀਤਕਾਰ ਖੁਦ ਸ. ਜਸਪ੍ਰੀਤ ਸਿੰਘ ਅਟਾਰਨੀ ਹਨ। ਇਸ ਗੀਤ ਨੂੰ ਯੂਟਿਊਬ 'ਤੇ 28 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।


Tags: Patt Rakheyo Meri Jaspreet Singh Attorney Saga Music ਜਸਪ੍ਰੀਤ ਸਿੰਘ ਅਟਾਰਨੀ ਪੱਤ ਰੱਖਿਓ ਮੇਰੀ