FacebookTwitterg+Mail

ਬਾਲੀਵੁੱਡ ਫਿਲਮਾਂ ਤੋਂ ਕਿਤੇ ਜ਼ਿਆਦਾ ਜ਼ਬਰਦਸਤ ਹੈ ਪਵਨ ਸਿੰਘ ਦੀ 'Wanted' ਦਾ ਟਰੇਲਰ

pawan singh wanted
20 April, 2018 01:00:37 PM

ਮੁੰਬਈ(ਬਿਊਰੋ)— ਭੋਜਪੁਰੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਪਵਨ ਸਿੰਘ ਦੀ ਆਉਣ ਵਾਲੀ ਫਿਲਮ 'ਵਾਂਟੇਡ' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਟਰੇਲਰ 'ਚ ਪਵਨ ਧਮਾਕੇਦਾਰ ਐਕਸ਼ਨ ਕਰਦਾ ਨਜ਼ਰ ਆ ਰਿਹਾ ਹੈ। ਇੰਨਾਂ ਹੀ ਨਹੀਂ ਟਰੇਲਰ 'ਚ ਉਸ ਦੀ ਜ਼ਬਰਦਸਤ ਡਾਈਲਾਗ ਡਿਲੀਵਰੀ ਵੀ ਸੁਣਨ ਨੂੰ ਮਿਲ ਰਹੀ ਹੈ। ਟਰੇਲਰ 'ਚ ਪਵਨ ਦਾ ਇਕ ਡਾਈਲਾਗ ਹੈ, ''ਸ਼ੇਰ ਅਗਰ ਖਾਮੋਸ਼ ਰਹੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਸ਼ਿਕਾਰ ਕਰਨਾ ਭੁੱਲ ਗਿਆ।'' ਪਵਨ ਦਾ ਇਕ ਹੋਰ ਡਾਈਲਾਗ ਹੈ, ''ਅੱਖ ਕਮਜ਼ੋਰ ਔਰ ਲਾਚਾਰ ਲੋਗ ਦਿਖਾਤੇ ਹੈ ਮੰਤਰੀ ਜੀ, ਹਮ ਲੋਗੋਂ ਕੋ ਉਨਕੀ ਔਕਾਤ ਦਿਖਾਤੇ ਹੈ।''

ਦੱਸਣਯੋਗ ਹੈ ਕਿ ਜਦੋਂ ਪਵਨ ਸਿੰਘ ਤੋਂ ਪੁੱਛਿਆ ਗਿਆ ਕਿ ਇਹ ਸਲਮਾਨ ਖਾਨ ਦੀ ਫਿਲਮ 'ਵਾਂਟੇਡ' ਤੋਂ ਪ੍ਰੇਰਿਤ ਹੈ ਤਾਂ ਉਸ ਨੇ ਕਿਹਾ, ਦੂਜੀ ਇੰਡਸਟਰੀ 'ਚ 'ਵਾਂਟੇਡ' ਨਾਂ ਦੀਆਂ ਫਿਲਮਾਂ ਦੀ ਆਪਣੀ ਪਛਾਣ ਹੈ। ਮੇਰੀ ਫਿਲਮ ਦੀ ਵੀ ਆਪਣੀ ਪਛਾਣ ਹੈ।


Tags: Pawan SinghWantedSalman Khan Anjana SinghShreya MishraBhojpuri Celebrity

Edited By

Sunita

Sunita is News Editor at Jagbani.