FacebookTwitterg+Mail

ਵਿਵਾਦਾਂ 'ਚ ਘਿਰੇ ਰਹਿਣ ਵਾਲੇ ਸ਼ੋਅ 'ਪਹਿਰੇਦਾਰ...' 'ਤੇ ਲਿਆ ਗਿਆ ਹੈ ਹੁਣ ਇਹ ਐਕਸ਼ਨ

pehredaar piya ki
17 August, 2017 05:55:41 PM

ਮੁੰਬਈ— ਟੀ. ਵੀ. ਸੀਰੀਅਲ 'ਪਹਿਰੇਦਾਰ ਪੀਆ ਕੀ' ਪਿਛਲੇ ਕਾਫੀ ਦਿਨਾਂ ਤੋਂ ਵਿਵਾਦਾਂ 'ਚ ਘਿਰਿਆ ਹੋਇਆ ਹੈ। 9 ਸਾਲ ਦੇ ਬੱਚੇ ਦੀ 19 ਸਾਲ ਦੀ ਲੜਕੀ ਨਾਲ ਵਿਆਹ ਅਤੇ ਉਸ ਤੋਂ ਬਾਅਦ ਹਨੀਮੁਨ ਸੀਕਵੇਂਸ ਨੂੰ ਦਿਖਾਏ ਜਾਣ ਦਾ ਵਿਰੋਧ ਟੀ. ਵੀ. ਪ੍ਰਸ਼ੰਸਕਾਂ ਵਲੋਂ ਕੀਤਾ ਜਾ ਰਿਹਾ ਹੈ। ਇਸ ਮਾਮਲੇ 'ਤੇ ਬਰਾਡਕਾਸਟਿੰਗ ਕੰਟੇਂਟ ਕਮਪਲੇਂਟ ਕਾਊਸਲਿੰਗ (BCCC) ਇਕ ਪਟੀਸ਼ਨ ਦਾਇਰ ਕਰਕੇ ਸ਼ੋਅ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ ਸੀ। ਹਾਲ ਹੀ 'ਚ ਪਟੀਸ਼ਨ ਤੋਂ ਬਾਅਦ ਸ਼ੋਅ ਦਾ ਸਮਾਂ ਬਦਲ ਦਿੱਤਾ ਗਿਆ ਹੈ। ਫੈਸਲੇ ਮੁਤਾਬਕ ਇਹ ਸ਼ੋਅ 16 ਅਗਸਤ ਤੋਂ ਰਾਤ 10 ਵਜੇ ਟੈਲੀਕਾਸਟ ਕੀਤਾ ਜਾਵੇਗਾ।

Punjabi Bollywood Tadka
ਜ਼ਿਕਰਯੋਗ ਹੈ ਕਿ ਇੰਨਫੋਰਸਮੈਂਟ ਐਂਡ ਬਰਾਡਕਾਸਟ ਮੰਤਰੀ ਸਮ੍ਰਿਤੀ ਇਰਾਨੀ ਨੂੰ ਭੇਜੀ ਗਈ ਯਾਚਿਕਾ 'ਚ ਕਿਹਾ ਗਿਆ ਸੀ ਕਿ 'ਪਹਿਰੇਦਾਰ ਪਿਆ ਕੀ ਸੀਰੀਅਲ' 'ਚ 10 ਸਾਲ ਦੇ ਲੜਕੇ ਨੂੰ ਆਪਣੇ ਤੋਂ ਦੋਗੁਣਾ ਉਮਰ ਦੀ ਲੜਕੀ ਦਾ ਪਿਛਾ ਕਰਦੇ ਹੋਏ ਅਤੇ ਉਸਦੀ ਮਾਂਗ 'ਚ ਸਿੰਦੂਰ ਭਰਦੇ ਦਿਖਾਇਆ ਜਾ ਰਿਹਾ ਹੈ।

Punjabi Bollywood Tadka

ਇਹ ਸੀਰੀਅਲ 8:30 ਵਜੇ ਇਕ ਟੀ. ਵੀ. ਚੈਨਲ 'ਤੇ ਆਉਂਦਾ ਸੀ ਜੋ ਕਿ ਪਰਿਵਾਰਕ ਸਮਾਂ ਹੁੰਦਾ ਹੈ। ਇਸ ਸੀਰੀਅਲ ਨਾਲ ਪ੍ਰਸ਼ੰਸਕਾਂ ਦੀ ਮਾਨਸਿਕਤਾ ਕਾਫੀ ਪ੍ਰਭਾਵਿਤ ਹੋਵੇਗੀ। ਅਸੀਂ ਸਭ ਇਸ ਸੀਰੀਅਲ 'ਤੇ ਬੈਨ ਚਾਹੁੰਦੇ ਹਾਂ। ਪ੍ਰਸ਼ੰਸਕਾਂ ਦੀ ਮੰਗ ਮੁਤਾਬਕ ਉਹ ਨਹੀਂ ਚਾਹੁੰਦੇ ਹਨ ਕਿ ਸਾਡੇ ਬੱਚੇ ਇਹ ਸੀਰੀਅਲ ਦੇਖ ਕੇ ਪ੍ਰਭਾਵਿਤ ਹੋਣ।
 


Tags: Pehredaar Piya Ki Smriti Irani BCCC Petition to Ban TV Serial ਪਹਿਰੇਦਾਰ ਪੀਆ ਕੀ ਬੋਲਡ ਡਾਈਲੋਗ