FacebookTwitterg+Mail

Box Office: ਓਪਨਿੰਗ ਵੀਕੇਂਡ 'ਚ 'ਫਿਲੌਰੀ' ਨੇ ਕੀਤਾ ਇੰਨੇ ਕਰੋੜ ਦਾ ਅੰਕੜਾ ਪਾਰ

phillauri box office collection
27 March, 2017 01:07:03 PM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਰੀ ਅਨੁਸ਼ਕਾ ਸ਼ਰਮਾ ਅਤੇ ਪਾਲੀਵੁੱਡ-ਬਾਲੀਵੁੱਡ ਅਭਿਨੇਤਾ ਦਿਲਜੀਤ ਦੋਸਾਂਝ ਦੀ ਫਿਲਮ 'ਫਿਲੌਰੀ' ਨੇ ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਦਸਤਕ ਦਿੱਤੀ ਸੀ ਅਤੇ ਇਹ ਫਿਲਮ ਚੰਗੀ ਕਮਾਈ ਕਰ ਰਹੀ ਹੈ। ਫਿਲਮ ਨੇ ਸ਼ੁਰੂਆਤੀ ਤਿੰਨ ਦਿਨਾਂ 'ਚ ਅਰਥਾਤ ਓਪਨਿੰਗ ਵੀਕੈਂਡ 'ਚ ਕੁੱਲ 15.25 ਕਰੋੜ ਦੀ ਕਮਾਈ ਕੀਤੀ ਹੈ। ਮਾਰਕਿਟ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਹੈ ਕਿ, ਇਸ ਫਿਲਮ ਨੇ ਪਹਿਲੇ ਦਿਨ 4.02 ਕਰੋੜ, ਦੂਜੇ ਦਿਨ 5.20 ਕਰੋੜ ਅਤੇ ਤੀਜੇ ਦਿਨ 6.03 ਕਰੋੜ ਦੀ ਕਮਾਈ ਕੀਤੀ ਹੈ। ਕੁੱਲ ਮਿਲਾ ਕੇ ਇਸ ਫਿਲਮ 15.25 ਕਰੋੜ ਦਾ ਕਾਰੋਬਾਰ ਕਰ ਚੁੱਕੀ ਹੈ।
'ਫਿਲੌਰੀ' ਇੱਕ ਛੋਟੇ ਬਜਟ ਦੀ ਫਿਲਮ ਹੈ। ਇਸ ਫਿਲਮ ਬਣਾਉਣ ਦੀ ਕੁੱਲ ਲਾਗਤ ਤਕਰੀਬਨ 21 ਕਰੋੜ ਰੁਪਏ ਹੈ ਪਰ ਖਾਸ ਗੱਲ ਇਹ ਹੈ ਕਿ ਫਿਲਮ ਆਪਣੀ ਲਾਗਤ ਲਗਭਗ ਵਸੂਲ ਕਰ ਚੁੱਕੀ ਹੈ। ਸੈਟੇਲਾਈਟ ਰਾਇਟ੍ਰਸ ਅਤੇ ਮਿਊਜ਼ਿਕ ਰਾਇਟ੍ਰਸ ਨਾਲ ਹੀ ਇਸ ਫਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ 12 ਕਰੋੜ ਦੀ ਕਮਾਈ ਕਰ ਲਈ ਸੀ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਇਸ ਫਿਲਮ ਨੇ ਹੁਣ ਤੱਕ 27 ਕਰੋੜ ਦਾ ਕਾਰੋਬਾਰ ਕਰ ਚੁੱਕੀ ਹੈ। ਇਹ ਦੂਜੀ ਫਿਲਮ ਹੈ, ਜਿਸ ਨੂੰ ਅਨੁਸ਼ਕਾ ਨੇ ਪ੍ਰੋਡਿਊਸ ਕੀਤਾ ਹੈ ਅਤੇ ਫਿਲਮ 'ਚ ਐਕਟਿੰਗ ਕਰਦੀ ਵੀ ਨਜ਼ਰ ਆਈ ਹੈ। ਇਸ ਫਿਲਮ ਨੂੰ ਅੰਸ਼ੁਈ ਲਾਲ ਨੇ ਡਾਇਰੈਕਟ ਕੀਤਾ ਹੈ।

Tags: Anushka SharmaPhillauriDiljit DosanjhTaran Adarsh27 croreਅਨੁਸ਼ਕਾ ਸ਼ਰਮਾਦਿਲਜੀਤ ਦੋਸਾਂਝਫਿਲੌਰੀਓਪਨਿੰਗ ਵੀਕੇਂਡ