FacebookTwitterg+Mail

Photos: ਹੌਟ ਫੋਟੋਜ਼ ਕਾਰਨ ਇੰਸਟਾਗ੍ਰਾਮ ਨੇ ਬਣਾਇਆ ਮਾਡਲ, ਕਦੇ ਕਰਦੀ ਸੀ ਵਕਾਲਤ

    1/14
14 March, 2017 03:55:49 PM
ਮੁੰਬਈ- ਸੋਸ਼ਲ ਮੀਡੀਆ ਅੱਜ ਦੇ ਸਮੇਂ 'ਚ ਕਿਸੇ ਨੂੰ ਵੀ ਸਟਾਰ ਬਣਾ ਸਕਦਾ ਹੈ, ਜਿਸ 'ਤੇ ਲੋਕ ਆਪਣੀਆਂ ਫੋਟੋਜ਼ ਅਤੇ ਵੀਡੀਓ ਅਪਲੋਡ ਕਰਕੇ ਦੁਨੀਆ 'ਚ ਮਸ਼ਹੂਰ ਹੋ ਰਹੇ ਹਨ। ਸਿਡਨੀ ਦੀ ਰਹਿਣ ਵਾਲੀ ਪਿਆ ਮੁਹਲੇਨਬੇਕ (Pia Muehlenbeck) ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ। ਇੰਸਟਾਗ੍ਰਾਮ ਨੇ ਪਿਆ ਮੁਹਲੇਨਬੇਕ ਦੀ ਜ਼ਿੰਦਗੀ ਹੀ ਬਦਲ ਦਿੱਤੀ, ਜਿਸ ਦਾ ਅੰਦਾਜ਼ਾ ਉਨ੍ਹਾਂ ਨੂੰ ਵੀ ਨਹੀਂ ਹੋ ਰਿਹਾ ਹੈ। ਦਰਅਸਲ, ਪਿਯਾ ਪਹਿਲੇ ਪੇਸ਼ੇ ਤੋਂ ਵਕੀਲ ਸੀ ਪਰ ਹੁਣ ਇਕ ਮਾਡਲ ਹੈ। ਪਿਆ ਦਾ ਕਹਿਣਾ ਹੈ,''ਗ੍ਰੈਜੁਏਸ਼ਨ ਦੀ ਪੜ੍ਹਾਈ ਪੂਰੀ ਹੋਣ ਦੇ ਬਾਅਦ ਮੈਂ ਵਕੀਲ ਬਣ ਗਈ। ਫਿਰ ਮੈਂ ਇੰਸਟਾਗ੍ਰਾਮ 'ਤੇ ਆਪਣਾ ਅਕਾਉਂਟ ਬਣਾਇਆ ਜਿਵੇਂ ਹੀ ਆਪਣੀ ਕੁਝ ਫੋਟੋਜ਼ ਇੰਸਟਾਗ੍ਰਾਮ 'ਤੇ ਅਪਲੋਡ ਕੀਤੀਆਂ ਤਾਂ ਕੁਝ ਹੀ ਸਮੇਂ 'ਚ ਮੈਨੂੰ ਲੋਕਾਂ ਨੇ ਫਾਲੋ ਕਰਨਾ ਸ਼ੁਰੂ ਕਰ ਦਿੱਤਾ।''
ਪਿਆ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਹ ਇਨ੍ਹੀਂ ਜ਼ਿਆਦਾ ਮਸ਼ਹੂਰ ਹੋ ਗਈ ਹੈ। ਇੰਸਟਾਗ੍ਰਾਮ 'ਤੇ ਪਿਆ ਨੂੰ 17 ਲੱਖ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਗਲੈਮਰਸ ਅਤੇ ਹੌਟ ਫੋਟੋਜ਼ ਕਾਰਨ ਉਨ੍ਹਾਂ ਨੂੰ ਮਾਡਲਿੰਗ ਦੇ ਆਫਰ ਮਿਲਣ ਲੱਗੇ ਅਤੇ ਉਨ੍ਹਾਂ ਨੇ ਵਕਾਲਤ ਛੱਡ ਕੇ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਕਈ ਕੰਪਨੀਆਂ ਲਈ ਉਹ ਮਾਡਲਿੰਗ ਵੀ ਕਰ ਚੁੱਕੀ ਹੈ ਅਤੇ ਆਪਣਾ ਬਲਾਗ ਵੀ ਲਿਖਦੀ ਹੈ। ਪਿਆ ਮੁਹਲੇਨਬੇਕ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ।

Tags: pia muehlenbeck Instagram advocateਪਿਆ ਮੁਹਲੇਨਬੇਕਇੰਸਟਾਗ੍ਰਾਮ

About The Author

Anuradha Sharma

Anuradha Sharma is News Editor at Jagbani.