FacebookTwitterg+Mail

B'day: ਅਕਸ਼ੈ ਦੀ ਸਕਸੈੱਸ ਗੁਰੂ ਹੈ ਉਨ੍ਹਾਂ ਦੀ ਸਾਬਕਾ ਪ੍ਰੇਮਿਕਾ, ਬਾਲੀਵੁੱਡ ਨੂੰ ਛੱਡ ਹੁਣ ਹਾਲੀਵੁੱਡ 'ਚ ਕਮਾ ਰਹੀ ਹੈ

pooja batra birthday
27 October, 2017 05:30:24 PM

ਮੁੰਬਈ(ਬਿਊਰੋ)— ਮਿਸ ਇੰਡੀਆ ਤੋਂ ਲੈ ਕੇ ਬਾਲੀਵੁੱਡ ਫਿਲਮਾਂ ਤੱਕ ਦਾ ਸਫਰ ਤੈਅ ਕਰਨ ਵਾਲੀ ਅਦਾਕਾਰਾ ਪੂਜਾ ਬਤਰਾ ਅੱਜ 27 ਅਕਤੂਬਰ ਨੂੰ ਆਪਣਾ 41ਵਾਂ ਜਨਮਦਿਨ ਮਨਾ ਰਹੀ ਹੈ। ਯੂ. ਪੀ. ਦੇ ਫੈਜ਼ਾਬਾਦ 'ਚ ਸਾਲ 1976 'ਚ ਜਨਮੀ ਪੂਜਾ ਬਤਰਾ ਭਾਵੇਂ ਬਾਲੀਵੁੱਡ 'ਚ ਆਪਣੀ ਖਾਸ ਪਛਾਣ ਨਹੀਂ ਬਣਾ ਪਾਈ ਪਰ ਫਿਲਮੀ ਦੁਨੀਆ ਦੇ ਸਫਲ ਸਟਾਰ ਅਕਸ਼ੈ ਕੁਮਾਰ ਨੂੰ ਪਛਾਣ ਦਿਵਾਉਣ 'ਚ ਪੂਜਾ ਦਾ ਬਹੁਤ ਵੱਡਾ ਰੋਲ ਰਿਹਾ ਹੈ।

 

A post shared by Pooja Batra (@styloholics) on

ਫਿਲਮ 'ਵਿਰਾਸਤ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਪੂਜਾ ਬਤਰਾ ਮਾਡਲਿੰਗ ਦੇ ਦਿਨਾਂ 'ਚ ਅਕਸ਼ੈ ਕੁਮਾਰ ਨੂੰ ਡੇਟ ਕਰ ਰਹੀ ਸੀ। ਖਬਰਾਂ ਦੀ ਮੰਨੀਏ ਤਾਂ ਅਕਸ਼ੈ, ਪੂਜਾ ਦੇ ਕਾਰਨ ਪੇਜ਼ 3 ਪਾਰਟੀਜ਼ 'ਚ ਜਾਣ ਲੱਗੇ ਤੇ ਉੱਥੋਂ ਉਨ੍ਹਾਂ ਦੀ ਮੁਲਾਕਾਤ ਨਿਰਦੇਸ਼ਕ-ਨਿਰਮਾਤਾ ਨਾਲ ਹੁੰਦੀ ਸੀ। ਇਸ ਤੋਂ ਬਾਅਦ ਅਕਸ਼ੇ ਨੂੰ ਬਾਲੀਵੁੱਡ 'ਚ ਐਂਟਰੀ ਮਿਲੀ। ਅਕਸ਼ੇ ਬਾਲੀਵੁੱਡ 'ਚ ਹਿੱਟ ਹੋ ਗਏ ਤੇ ਬਾਅਦ 'ਚ ਇਹ ਦੋਵੇਂ ਵੀ ਵੱਖ ਹੋ ਗਏ। 

Punjabi Bollywood Tadka

ਪਿਛਲੇ ਲੰਬੇ ਸਮੇਂ ਤੋਂ ਲਾਈਮਲਾਈਟ ਤੋਂ ਦੂਰ ਪੂਜਾ ਅੱਜਕਲ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਵਜ੍ਹਾ ਹੈ ਉਨ੍ਹਾਂ ਦੀ ਫਿੱਟਨੈੱਸ ਤੇ ਉਸ ਨੂੰ ਲੈ ਕੇ ਉਨ੍ਹਾਂ ਦਾ ਪੈਸ਼ਨ। ਪੂਜਾ ਭਾਵੇਂ ਹੀ ਫਿਲਮੀ ਦੁਨੀਆ ਤੋਂ ਦੂਰ ਹੈ ਪਰ ਉਨ੍ਹਾਂ ਦੀ ਖੂਬਸੂਰਤੀ ਤੇ ਫਿੱਟ ਬਾਡੀ ਅੱਜ ਵੀ ਉਵੇਂ ਹੀ ਹੈ। ਹਾਲ ਹੀ 'ਚ ਉਨ੍ਹਾਂ ਦੀਆਂ ਕੁਝ ਤਸਵੀਰਾਂ ਸੋਸ਼ਲ  ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਸੋਸ਼ਲ ਮੀਡੀਆ 'ਤੇ ਮੌਜੂਦ ਤਸਵੀਰਾਂ 'ਚ ਪੂਜਾ ਕਾਫੀ ਵੱਖਰੀਆਂ ਲੋਕੇਸ਼ਨਾਂ 'ਤੇ ਯੋਗ ਪ੍ਰੈਕਟਿਸ ਕਰਦੀ ਨਜ਼ਰ ਆ ਰਹੀ ਹੈ। ਪਿਛਲੇ ਸਾਲ ਮਾਰਸ਼ਲ ਆਰਟ ਸਿੱਖਣ ਵਾਲੀ ਪੂਜਾ 2015 'ਚ 'ਏ. ਬੀ. ਸੀ. ਡੀ. 2' ਕੀਤੀ ਤੇ ਪੰਜਾਬੀ ਫਿਲਮ 'ਕਿਲਰ ਪੰਜਾਬੀ' 'ਚ ਨਜ਼ਰ ਆਈ ਸੀ। 
Punjabi Bollywood Tadka

ਜ਼ਿਕਰਯੋਗ ਹੈ ਕਿ ਪੂਜਾ ਲੰਡਨ 'ਚ ਰਹਿ ਰਹੀ ਹੈ ਤੇ ਫਿਲਹਾਲ ਉਹ ਹਾਲੀਵੁੱਡ ਪ੍ਰੋਜੈਕਟਸ 'ਚ ਕੰਮ ਕਰ ਰਹੀ ਹੈ। ਅਮਰੀਕੀ ਟੀ. ਵੀ. ਸ਼ੋਅ 'ਲੀਥਲ ਵੇਪਨ' 'ਚ ਕੰਮ ਕਰ ਰਹੀ ਪੂਜਾ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਟਵਿਟਰ ਅਕਾਊਂਟ 'ਤੇ ਕੁਝ ਦਿਨਾਂ ਪਹਿਲਾਂ ਸ਼ੇਅਰ ਕੀਤੀ ਸੀ।

Punjabi Bollywood Tadka

ਪੂਜਾ ਬਾਲੀਵੁੱਡ 'ਚ 'ਵਿਰਾਸਤ', 'ਚੰਦਰਲੇਖਾ', 'ਹਸੀਨਾ ਮਾਨ ਜਾਏਗੀ', 'ਕਹੀ ਪਿਆਰ ਨਾ ਹੋ ਜਾਏ', ਤੇ 'ਤਾਜ ਮਹਿਲ: ਐਮ ਇੰਟਰਲ ਲਵ ਸਟੋਰੀ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।ਸਾਲ 2002 'ਚ ਪੂਜਾ ਨੇ ਆਰਥੋਪੀਡਿਸ਼ੀਅਨ ਸਰਜਨ ਡਾਕਟਰ ਸੋਨੂੰ ਆਹਲੂਵਾਲੀਆ ਨਾਲ ਵਿਆਹ ਕੀਤਾ ਸੀ ਪਰ ਇਹ ਵਿਆਹ ਲੰਬੇ ਸਮੇਂ ਤੱਕ ਨਹੀਂ ਚੱਲ ਸਕਿਆ ਤੇ ਸਾਲ 2011 'ਚ ਦੋਹਾਂ ਦਾ ਤਲਾਕ ਹੋ ਗਿਆ।

Punjabi Bollywood Tadka 
ਖਬਰਾਂ ਆਈਆਂ ਸੀ ਕਿ ਪੂਜਾ ਬੱਚਾ ਨਹੀਂ ਚਾਹੁੰਦੀ ਸੀ ਤੇ ਉਨ੍ਹਾਂ ਦੇ ਪਤੀ ਫੈਮਿਲੀ ਅੱਗੇ ਵਧਾਉਣਾ ਚਾਹੁੰਦੇ ਸਨ। ਫਿਲਹਾਲ ਪੂਜਾ ਇਕ ਯੂਰੋਪੀਅਨ ਨੂੰ ਡੇਟ ਕਰ ਰਹੀ ਹੈ ਤੇ ਉਹ ਅਕਸਰ ਉਨ੍ਹਾਂ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka Punjabi Bollywood Tadka Punjabi Bollywood Tadka


Tags: Pooja batraFitness trainerBirthdayAkshaykumarBollywood celebrityਪੂਜਾ ਬਤਰਾਜਨਮਦਿਨ