FacebookTwitterg+Mail

B'day Spcl: ਪੂਜਾ ਭੱਟ ਦੀਆਂ ਇਹ ਤਸਵੀਰਾਂ ਨੇ ਕੀਤਾ ਸਾਬਿਤ, ਹੌਟਨੈੱਸ ਦੇ ਮਾਮਲੇ 'ਚ ਭੈਣ ਆਲੀਆ ਤੋਂ ਘੱਟ ਨਹੀਂ

    1/17
24 February, 2017 05:23:44 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਅਤੇ ਫਿਲਮਮੇਕਰ ਪੂਜਾ ਭੱਟ ਅੱਜ 44 ਸਾਲ ਦੀ ਹੋ ਗਈ ਹੈ ਪਰ ਉਨ੍ਹਾਂ ਦੀ ਖੂਬਸੂਰਤੀ ਦੇਖ ਕੇ ਕੋਈ ਵੀ ਨਹੀਂ ਕਹਿ ਸਕਦਾ ਕਿ, ਉਨ੍ਹਾਂ ਦੀ ਇਨ੍ਹੀ ਜ਼ਿਆਦਾ ਉਮਰ ਹੈ। ਪੂਜਾ ਭੱਟ ਦਾ ਜਨਮ 24 ਫਰਵਰੀ 1972 'ਚ ਹੋਇਆ ਸੀ। ਪੂਜਾ ਅੱਜਕਲ ਦੀ ਹਿੱਟ ਅਭਿਨੇਤਰੀ ਆਲੀਆ ਭੱਟ ਦੀ ਸੌਤੇਲੀ ਭੈਣ ਹੈ। ਮਸ਼ਹੂਰ ਫਿਲਮਮੇਕਰ ਮਹੇਸ਼ ਭੱਟ ਉਨ੍ਹਾਂ ਦੇ ਪਿਤਾ ਹਨ। ਅੱਜ ਤੁਹਾਨੂੰ ਸੁਣਾਉਂਦੇ ਹਾਂ ਪੂਜਾ ਦੀ ਕਹਾਣੀ ਇਨ੍ਹਾਂ ਤਸਵੀਰਾਂ ਦੀ ਜੁਬਾਨੀ। ਤਸਵੀਰਾਂ ਵੀ ਕੁਝ ਇਸ ਤਰ੍ਹਾਂ ਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਮੰਨ ਜਾਓਗੇ ਕਿ, ਉਹ ਆਪਣੀ ਛੋਟੀ ਭੈਣ ਆਲੀਆ ਤੋਂ ਘੱਟ ਹੌਟ ਨਹੀਂ ਹੈ।
ਸਾਲ 1996 'ਚ ਉਨ੍ਹਾਂ ਨੇ ਪੂਜਾ ਭੱਟ ਪ੍ਰੋਡਕਸ਼ਨ ਦੇ ਨਾਂ ਨਾਲ ਆਪਣੀ ਫਿਲਮ ਕੰਪਨੀ ਸ਼ੁਰੂ ਕੀਤੀ, ਜਿਸ ਦੇ ਬੈਨਰ 'ਚ ਪਹਿਲੀ ਫਿਲਮ 'ਤੰਮਨਾ' ਬਣੀ ਸੀ। ਸਾਲ 2004 'ਚ ਫਿਲਮ 'ਪਾਪ' ਨਾਲ ਪੂਜਾ ਨੇ ਡਾਇਰੈਕਟਰ ਦੀ ਦੁਨੀਆ 'ਚ ਕਦਮ ਰੱਖਿਆ ਸੀ। ਪੂਜਾ ਕਈ ਮੈਗਜ਼ੀਨਜ਼ ਦੇ ਕਵਰ 'ਤੇ ਵੀ ਨਜ਼ਰ ਆ ਚੁੱਕੀ ਹੈ। ਇਕ ਵਾਰ ਤਾਂ ਉਨ੍ਹਾਂ ਦਾ ਨਿਊਡ ਬੌਡੀ ਪੇਂਟ ਦੀ ਕਵਰ ਤਸਵੀਰ ਵੀ ਕਾਫੀ ਚਰਚਾ 'ਚ ਰਹੀ ਸੀ। ਘਰੇਲੂ ਹਿੰਸਾ ਦਾ ਸ਼ਿਕਾਰ ਹੋ ਚੁੱਕੀ ਪੂਜਾ ਹੁਣ ਮਹਿਲਾਵਾਂ ਦੇ ਸ਼ਕਤੀਕਰਨ 'ਤੇ ਕੰਮ ਕਰਨਾ ਚਾਹੁੰਦੀ ਹੈ। ਸੁਣਨ 'ਚ ਆਇਆ ਹੈ ਕਿ ਇਸ ਲਈ ਉਹ ਇੱਕ ਬੋਲਡ ਸੀਰੀਜ਼ ਬਣਾਉਣ ਬਾਰੇ ਵੀ ਸੋਚ ਰਹੀ ਹੈ, ਜਿਸ 'ਚ ਮਹਿਲਾਵਾਂ ਦੀ ਦੈਹਿਕ ਸਰੀਰਕ ਜ਼ਰੂਰਤਾਂ ਅਤੇ ਸੰਤੁਸ਼ਟੀ ਦਾ ਜ਼ਿਕਰ ਹੋਵੇਗਾ।
ਜ਼ਿਕਰਯੋਗ ਹੈ ਕਿ, ਪੂਜਾ ਭੱਟ ਨੇ ਆਪਣਾ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਸਾਲ 1989 'ਚ ਫਿਲਮ 'ਡੈਡੀ' ਨਾਲ ਕੀਤਾ ਸੀ, ਜਿਸ ਨੂੰ ਉਨ੍ਹਾਂ ਦੇ ਪਿਤਾ ਮਹੇਸ਼ ਭੱਟ ਨੇ ਡਾਇਰੈਕਟ ਕੀਤਾ ਸੀ। ਇਸ ਫਿਲਮ 'ਚ ਉਨ੍ਹਾਂ ਦੇ ਪਿਤਾ ਦੀ ਭੂਮਿਕਾ 'ਚ ਅਨੁਪਮ ਖੇਰ ਨਜ਼ਰ ਆਇਆ ਸੀ। ਪੂਜਾ ਦੀ ਇਸ ਫਿਲਮ ਨੇ ਦੱਸ ਦਿੱਤਾ ਸੀ ਕਿ ਉਸ ਦੀ ਆਪਣੇ ਪਿਤਾ ਨਾਲ ਕਿੰਨੀ ਸ਼ਾਨਦਾਰ ਸਮੀਕਰਣ ਹੈ। ਜਦੋਂਕਿ ਪਿਤਾ ਨਾਲ ਆਪਣੀਆਂ ਨਜ਼ਦੀਕੀਆਂ ਨੂੰ ਲੈ ਕੇ ਕਈ ਵਾਰ ਵਿਵਾਦਾਂ 'ਚ ਆ ਚੁੱਕੀ ਹੈ। ਇੱਕ ਵਾਰ ਮਹੇਸ਼ ਭੱਟ ਨੇ ਆਖ ਦਿੱਤਾ ਸੀ ਕਿ, ਪੂਜਾ ਇਨ੍ਹੀ ਜ਼ਿਆਦਾ ਖੂਬਸੂਰਤ ਹੈ ਕਿ, ਜੇਕਰ ਉਹ ਬੇਟੀ ਨਾ ਹੁੰਦੀ ਤਾਂ ਮੈਂ ਉਸ ਨਾਲ ਵਿਆਹ ਕਰਵਾ ਲੈਂਦਾ। ਉਸ ਸਮੇਂ ਉਹ ਇੱਕ ਮੈਗਜ਼ੀਨ ਦੇ ਕਵਰ 'ਤੇ ਆਪਣੇ ਪਿਤਾ ਨੂੰ ਕਿੱਸ ਕਰਦੀ ਨਜ਼ਰ ਆਈ ਸੀ। ਇਸ ਤੋਂ ਅਫਵਾਹਾਂ ਦੀ ਲਹਿਰ ਆ ਗਈ ਸੀ। ਪੂਜਾ ਦੀਆਂ ਮਸ਼ਹੂਰ ਫਿਲਮਾਂ 2 ਦਾ ਜ਼ਿਕਰ ਜ਼ਰੂਰ ਆਉਂਦਾ ਹੈ, ਜਿਨ੍ਹਾਂ 'ਚੋਂ ਇੱਕ 'ਦਿਲ ਹੈ ਕਿ ਮਾਨਤਾ ਨਹੀਂ' ਹੈ। ਇਸ ਫਿਲਮ 'ਚ ਉਨ੍ਹਾਂ ਦੇ ਓਪਜਿਟ ਆਮਿਰ ਖਾਨ ਸੀ। ਇਸ ਫਿਲਮ 'ਚ ਵੀ ਅਨੁਪਮ ਖੇਰ ਉਨ੍ਹਾਂ ਦੇ ਪਿਤਾ ਦੇ ਕਿਰਦਾਰ 'ਚ ਨਜ਼ਰ ਆਏ ਸਨ। ਦੂਜੀ ਫਿਲਮ ਸੀ 'ਸੜਕ' ਜਿਸ 'ਚ ਉਨ੍ਹਾਂ ਦੇ ਓਪਜਿਟ ਸੰਜੇ ਦੱਤ ਸੀ।

Tags: Pooja BhattBirthdayMahesh BhattAlia Bhattਪੂਜਾ ਭੱਟਮਹੇਸ਼ ਭੱਟਆਲੀਆ ਭੱਟ