FacebookTwitterg+Mail

ਪਿਤਾ ਨਾਲ ਕੀਤਾ ਲਿਪ-ਲੌਕ, ਤਾਂ ਕਦੇ ਨਿਊਡ ਫੋਟੋਸ਼ੂਟ, ਕੁਝ ਅਜਿਹੀ ਰਹੀ ਹੈ ਪੂਜਾ ਭੱਟ ਦੀ ਜ਼ਿੰਦਗੀ

    1/13
24 February, 2017 05:45:45 PM
ਮੁੰਬਈ- ਬਾਲੀਵੁੱਡ 'ਚ ਭੱਟ ਕੈਂਪ ਬਹੁਤ ਮਸ਼ਹੂਰ ਹੈ, ਜਿਸ ਬੈਨਰ 'ਚ ਬਹੁਤ ਐਡਲਟ ਫਿਲਮਾਂ ਅਤੇ ਅਦਾਕਾਰਾਂ ਨੇ ਜਨਮ ਲਿਆ। ਮਹੇਸ਼ ਭੱਟ ਦੀ ਬੇਟੀ ਹੈ ਪੂਜਾ ਭੱਟ। ਜਿਸ ਨੇ ਆਪਣੇ ਬੋਲਡ ਅਵਤਾਰ ਨਾਲ ਬਾਲੀਵੁੱਡ 'ਚ ਇਕ ਅਦਾਕਾਰਾ ਬਣਨ ਦਾ ਸੁਪਨਾ ਦੇਖਿਆ ਸੀ ਪਰ ਕੁਝ ਫਿਲਮਾਂ ਦੇ ਬਾਅਦ ਉਨ੍ਹਾਂ ਨੂੰ ਸਫਲਤਾ ਹਾਸਿਲ ਨਹੀਂ ਹੋਈ ਅਤੇ ਉਹ ਨਿਰਦੇਸ਼ਕ ਬਣ ਗਈ। ਪੂਜਾ ਅਕਸਰ ਕੰਟਰੋਵਰਸੀ 'ਚ ਰਹੀ ਤਾਂ ਕਦੇ ਨਿਊਡ ਪੈਟਿੰਗਜ਼ ਨੂੰ ਲੈ ਕੇ ਤਾਂ ਕਦੇ ਆਪਣੇ ਪਿਤਾ ਨਾਲ ਸੰਬੰਧ ਜੁੜਣ ਦੇ ਕਾਰਨ ਤੋਂ। ਅੱਜ ਤੁਹਾਨੂੰ ਪੂਜਾ ਭੱਟ ਦੇ ਬਾਰੇ 'ਚ ਕੁਝ ਗੱਲਾਂ ਨਾਲ ਰੂ-ਬ-ਰੂ ਕਰਵਾਉਂਦੇ ਹਾਂ—
ਪੂਜਾ ਭੱਟ ਦਾ ਜਨਮ 24 ਫਰਵਰੀ 1972 ਨੂੰ ਮੁੰਬਈ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਭਾਰਤੀ ਹਿੰਦੀ ਸਿਨੇਮਾ ਦੇ ਮਸ਼ਹੂਰ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਮਹੇਸ਼ ਭੱਟ ਹਨ। ਉਨ੍ਹਾਂ ਦੀ ਮਾਂ ਨਾ ਕਿਰਨ ਭੱਟ ਹੈ। ਪੂਜਾ ਭੱਟ ਦਾ ਇਕ ਭਰਾ ਰਾਹੁਲ ਭੱਟ ਅਤੇ ਦੌ ਸੌਤੇਲੀਆਂ ਭੈਣਾਂ ਆਲੀਆ ਭੱਟ ਅਤੇ ਸ਼ਾਹੀਨ ਭੱਟ ਹੈ।
ਪੂਜਾ ਦੇ ਦੋ ਚਚੇਰੇ ਭਰਾ ਮੋਹਿਤ ਸੂਰੀ ਜੋ ਕਿ ਫਿਲਮ ਨਿਰਦੇਸ਼ਕ ਹਨ ਅਤੇ ਇਮਰਾਨ ਹਾਸ਼ਮੀ ਜੋ ਕਿ ਬਾਲੀਵੁੱਡ 'ਚ 'ਸੀਰੀਅਲ ਕਿਸਰ' ਦੇ ਨਾਂ ਤੋਂ ਲੋਕਪ੍ਰਿਯ ਹਨ।
ਪੂਜਾ ਨੇ ਫਿਲਮੀ ਕਰਿਅਰ 17 ਸਾਲ ਦੀ ਉਮਰ 'ਚ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀ ਪਹਿਲੀ ਫਿਲਮ 'ਡੈਡੀ' ਸੀ ਜਿਸ ਨੂੰ ਉਨ੍ਹਾਂ ਦੇ ਪਿਤਾ ਮਹੇਸ਼ ਭੱਟ ਨੇ ਡਾਇਰੈਕਟ ਕੀਤਾ ਸੀ। ਮਹੇਸ਼ ਭੱਟ ਨੇ ਇਸ ਫਿਲਮ 'ਚ ਉਨ੍ਹਾਂ ਨੂੰ ਕਾਫੀ ਬੋਲਡ ਅੰਦਾਜ਼ 'ਚ ਪੇਸ਼ ਕੀਤਾ ਸੀ, ਫਿਲਮ ਲਈ ਪੂਜਾ ਨੂੰ ਫਿਲਮਫੇਅਰ ਨਿਊ ਫੇਸ ਆਫ ਦਿ ਈਅਰ' ਦਾ ਐਵਾਰਡ ਮਿਲਿਆ ਸੀ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਸੁਪਰਹਿੱਟ ਫਿਲਮ 'ਆਸ਼ਿਕੀ' 'ਚ ਉਨ੍ਹਾਂ ਨੂੰ ਹੀ ਕਾਸਟ ਕੀਤਾ ਜਾਣਾ ਸੀ ਪਰ ਪੂਜਾ ਦੇ ਬੁਆਏਫ੍ਰੈਂਡ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਫਿਲਮਾਂ 'ਚ ਕੰਮ ਕਰੇਗੀ ਤਾਂ ਉਹ ਪੂਜਾ ਨਾਲ ਵਿਆਹ ਨਹੀਂ ਕਰਨਗੇ। ਇਸ ਲਈ ਉਹ ਫਿਲਮ ਉਨ੍ਹਾਂ ਦੇ ਹੱਥੋਂ ਨਿਕਲ ਗਈ ਜਦੋਂਕਿ ਬਾਅਦ 'ਚ ਉਨ੍ਹਾਂ ਦਾ ਬ੍ਰੇੇਕਅੱਪ ਹੋ ਗਿਆ ਸੀ।
ਸਾਲ 1991 'ਚ ਪੂਜਾ, ਆਮਿਰ ਖਾਨ ਨਾਲ ਫਿਲਮ 'ਦਿਲ ਹੈ ਕਿ ਮਾਨਤਾ ਨਹੀਂ' 'ਚ ਕੰਮ ਕੀਤਾ ਅਤੇ ਇਸ ਫਿਲਮ ਲਈ ਪੂਜਾ ਨੂੰ ਫਿਲਮਫੇਅਰ ਸਰਵਸ਼੍ਰੇਠ ਅਦਾਕਾਰਾ ਦੇ ਪੁਰਸਕਾਰ ਨਾਲ ਨਵਾਜਿਆ ਗਿਆ ਸੀ।
ਉਨ੍ਹਾਂ ਨੇ ਹਿੰਦੀ ਸਿਨੇਮਾ 'ਚ ਆਪਣੇ ਫਿਲਮੀ ਕਰਿਅਰ ਦੌਰਾਨ ਕਈ ਫਿਲਮਾਂ 'ਚ ਕੰਮ ਕੀਤਾ ਪਰ ਕੁਝ ਹਿੱਟ ਰਹੀਆਂ ਜਿਵੇਂ ਸੜਕ, ਜੁਨੂੰਨ, ਫਿਰ ਤੇਰੀ ਕਹਾਣੀ ਯਾਦ ਆਈ, ਅੰਗਰਕਸ਼ਕ, ਚਾਹਤ, ਨਾਰਾਜ਼ ਆਦਿ ਫਿਲਮਾਂ ਸ਼ਾਮਲ ਹਨ।
ਉਨ੍ਹਾਂ ਨੇ ਬਤੌਰ ਨਿਰਦੇਸ਼ਕ ਪਹਿਲੀ ਫਿਲਮ 'ਪਾਪ ' ਬਣਾਈ। ਇਸ ਫਿਲਮ 'ਚ ਜਾਨ ਅਬ੍ਰਾਹਿਮ ਅਤੇ ਉਦਿਤ ਗੌਸਵਾਮੀ ਨਜ਼ਰ ਆਏ ਸਨ। ਫਿਲਮ ਨੇ ਬਾਕਸ ਆਫਿਸ 'ਤੇ ਥੋੜ੍ਹੀ ਕਮਾਈ ਕੀਤੀ ਸੀ। ਉਸ ਦੇ ਬਾਅਦ ਉਹ ਇਨ੍ਹਾਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੀ ਹੈ-''ਹਾਲੀਡੇਅ, ਧੋਖਾ, ਕਜਰਾਰੇ, ਜਿਸਮ ਅਤੇ ਜਿਸਮ-2।''
ਪੂਜਾ ਭੱਟ ਆਪਣੇ ਜ਼ਮਾਨੇ 'ਚ ਬਹੁਤ ਬੋਲਡ ਸੀ, ਉਨ੍ਹਾਂ ਨੇ ਆਪਣੇ ਪਿਤਾ ਮਹੇਸ਼ ਭੱਟ ਨਾਲ ਇਕ ਫੋਟੋਸ਼ੂਟ ਵੀ ਕਰਵਾਇਆ ਸੀ, ਜਿਸ 'ਚ ਉਨ੍ਹਾਂ ਨੂੰ 'ਕਿੱਸ' ਕਰ ਰਹੀ ਸੀ।
ਬਾਲੀਵੁੱਡ ਇੰਡਸਟ੍ਰੀ 'ਚ ਮਹੇਸ਼ ਭੱਟ ਅਤੇ ਪੂਜਾ ਭੱਟ ਦੀ ਖੂਬ ਗਾਸਿਪ ਹੋਈ ਸੀ। ਇਨ੍ਹਾਂ ਹੀ ਨਹੀਂ ਪਿਤਾ ਮਹੇਸ਼ ਭੱਟ ਨੇ ਇਹ ਤੱਕ ਕਹਿ ਦਿੱਤਾ ਸੀ ਕਿ 'ਜੇਕਰ ਪੂਜਾ ਭੱਟ ਮੇਰੀ ਬੇਟੀ ਨਾ ਹੁੰਦੀ ਤਾਂ ਮੈਂ ਉਸ ਨਾਲ ਵਿਆਹ ਕਰ ਲੈਂਦਾ।' ਦੱਸ ਦਈਏ ਕਿ ਪੂਜਾ ਦਾ ਨਿਊਡ ਬਾਡੀ ਪੇਂਟ ਵੀ ਬਹੁਤ ਲੋਕਪ੍ਰਿਯ ਰਿਹਾ ਸੀ।

Tags: Pooja Bhatt controversial lifeBirthdayMahesh bhatt ਪੂਜਾ ਭੱਟਮਹੇਸ਼ ਭੱਟ

About The Author

Anuradha Sharma

Anuradha Sharma is News Editor at Jagbani.