FacebookTwitterg+Mail

ਪੂਜਾ ਗੌਰ ਨੇ ਇਸ ਪਿਆਰੇ ਅੰਦਾਜ਼ ਨਾਲ ਕੀਤਾ ਪ੍ਰੇਮੀ ਨੂੰ ਜਨਮਦਿਨ ਵਿਸ਼

    1/3
27 September, 2016 12:35:43 PM
ਨਵੀਂ ਦਿੱਲੀ— ਟੀ.ਵੀ. ਅਦਾਕਾਰਾ ਪੂਜਾ ਗੌਰ ਨੇ ਆਪਣੇ ਪ੍ਰੇਮੀ ਅਤੇ ਅਦਾਕਾਰ ਰਾਜ ਸਿੰਘ ਅਰੋੜਾ ਨੂੰ 'ਆਈ ਲਵ ਯੂ' ਬੋਲ ਕੇ ਜਨਮਦਿਨ ਦੀ ਵਧਾਈ ਦਿੱਤੀ। ਸੀਰੀਅਲ 'ਯੇ ਹੈ ਮੁਹੱਬਤੇ' 'ਚ 'ਮਿਹੀਰ' ਦੇ ਕਿਰਦਾਰ ਨਾਲ ਪ੍ਰਸਿੱਧ ਹੋਏ ਰਾਜ 32 ਸਾਲ ਦੇ ਹੋ ਗਏ ਹਨ। ਪੂਜਾ ਨੇ ਆਪਣੀ ਅਤੇ ਰਾਜ ਦੀ ਇਕ ਪਿਆਰੀ ਜਿਹੀ ਤਸਵੀਰ ਇੰਸਟਾਗਰਾਮ 'ਤੇ ਪੋਸਟ ਕੀਤੀ ਹੈ।
ਜ਼ਿਕਰਯੋਗ ਹੈ ਕਿ ਰਾਜ ਅਤੇ ਪੂਜਾ ਕਾਫੀ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਹੈ। ਇਸ ਜੋੜੀ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁਕਿਆ ਹੈ। ਉਨ੍ਹਾਂ ਨੇ ਆਪਣੇ ਪ੍ਰੇਮ ਸੰਬੰਧਾਂ ਨੂੰ ਵੀ ਮੀਡੀਆ ਸਾਹਮਣੇ ਸਵੀਕਾਰ ਕੀਤਾ ਹੈ। ਇਹ ਦੋਵੇਂ ਆਪਣੇ ਇਸ ਰਿਲੇਸ਼ਨ ਤੋਂ ਕਾਫੀ ਖੁਸ਼ ਹਨ। ਰਾਜ ਨੇ ਵੀ ਇੰਸਟਾਗਰਾਮ 'ਤੇ ਇਕ ਮੈਸਜ ਰਾਹੀ ਆਪਣੇ ਪ੍ਰਸ਼ੰਸਕਾਂ ਦਾ ਵੀ ਧੰਨਵਾਦ ਕੀਤਾ ਹੈ।

Tags: ਪੂਜਾ ਗੌਰਰਾਜ ਸਿੰਘਜਨਮਦਿਨpooja gaurraj singhbirthday