FacebookTwitterg+Mail

ਹੋਲੀ ਫੋਟੋ ਸ਼ੇਅਰ ਕਰ ਪੂਨਮ ਪਾਂਡੇ ਨੇ ਦਿੱਤਾ ਹੋਲੀ ਗਿਫਟ

11 March, 2017 06:32:06 PM
ਮੁੰਬਈ— ਪੂਨਮ ਪਾਂਡੇ ਹਮੇਸ਼ਾ ਹੀ ਸੁਰਖੀਆਂ 'ਚ ਰਹਿਣ ਦਾ ਕੋਈ ਨਾ ਕੋਈ ਕਾਰਨ ਲੱਭ ਲੈਂਦੀ ਹੈ। ਆਪਣੇ ਬੋਲਡ ਅੰਦਾਜ਼ ਨਾਲ ਮਸ਼ਹੂਰ ਹੋਈ ਪੂਨਮ ਨੇ ਇਸ ਹੋਲੀ ਨੂੰ ਵੀ ਆਪਣੇ ਫੈਂਸ ਲਈ ਖਾਸ ਬਣਾ ਦਿੱਤਾ ਹੈ। ਪੂਨਮ ਪਾਂਡੇ ਨੇ ਆਪਣੇ ਪ੍ਰਸ਼ੰਸਕਾਂ ਨੂੰ ਹੋਲੀ ਦੇ ਤਿਓਹਾਰ 'ਤੇ ਇਕ ਖਾਸ ਤੋਹਫਾ ਦਿੱਤਾ ਹੈ। ਪੂਨਮ ਪਾਂਡੇ ਨੇ ਹਾਲ ਹੀ 'ਚ ਸੋਸ਼ਲ ਸਾਈਟ ਇੰਸਟਾਗ੍ਰਾਮ 'ਤੇ ਆਪਣੀ ਇਕ ਤਸਵੀਰ ਲਗਾਈ ਹੈ ਜਿਸ 'ਚ ਉਹ ਰੰਗਾਂ 'ਚ ਰੰਗੀ ਹੋਈ ਹੈ। ਪੂਨਮ ਸਫੈਦ ਰੰਗ ਦੀ ਡਰੈਸ 'ਚ ਸੀ ਅਤੇ ਕਈ ਰੰਗਾਂ ਦੇ ਗੁਲਾਲ ਨਾਲ ਰੰਗੀ ਹੋਈ ਸੀ। ਇਕ ਫੋਟੋ ਨੂੰ ਅਪਡੇਟ ਕਰਦੇ ਹੋਏ ਪੂਨਮ ਨੇ ਲਿਖਿਆ,''ਕੀ ਤੁਸੀਂ ਮੇਰੇ ਨਾਲ ਹੋਲੀ ਖੇਡਣਾ ਪਸੰਦ ਕਰੋਗੇ?'' ਇਸ ਦੇ ਨਾਲ ਹੀ ਪੂਨਮ ਨੇ ਆਪਣੇ ਵੀਡੀਓ ਦਾ ਵੀ ਜ਼ਿਕਰ ਕੀਤਾ ਹੈ।

  ਹੋਲੀ ਫੋਟੋ ਨਾਲ ਸ਼ੇਅਰ ਕੀਤੀ ਹੋਲੀ ਵੀਡੀਓ 

ਟਵਿਟਰ 'ਤੇ ਇਸ ਵੀਡੀਓ ਦਾ ਲਿੰਕ ਸ਼ੇਅਰ ਕਰਦੇ ਹੋਏ ਪੂਨਮ ਪਾਂਡੇ ਨੇ ਲਿਖਿਆ ਹੈ,''ਮੇਰੇ ਵਲੋਂ ਇਕ ਛੋਟਾ ਜਿਹਾ ਹੋਲੀ ਗਿਫਟ।'' ਯੂਟਿਊਬ 'ਤੇ ਅਪਲੋਡ ਹੁੰਦੇ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਿਆ ਹੈ। ਕੁਝ ਹੀ ਦੇਰ 'ਚ ਇਸ ਵੀਡੀਓ ਨੂੰ ਹਜ਼ਾਰਾਂ ਲੋਕ ਦੇਖ ਚੁੱਕੇ ਹਨ। ਇਸ ਵੀਡੀਓ 'ਚ ਪੂਨਮ ਸੈਕਸੀ ਅਦਾਵਾਂ ਬਿਖੇਰਦੀ ਨਜ਼ਰ ਆ ਰਹੀ ਹੈ। ਪੂਨਮ ਦਾ ਇਹ ਅੰਦਾਜ਼ ਅੱਜ ਟ੍ਰੈਂਡ ਕਰ ਰਿਹਾ ਹੈ। ਤੁਸੀਂ ਵੀ ਤਸਵੀਰਾਂ 'ਚ ਦੇਖੋ ਕਿ ਬਿਕਨੀ 'ਚ ਹੋਲੀ ਖੇਡਦੀ ਪੂਨਮ ਪਾਂਡੇ ਨੂੰ, ਨਾਲ ਹੀ ਪੂਨਮ ਨੇ ਹੋਲੀ ਦੀਆਂ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਹਨ।
 

Tags: Poonam PandeyHoliHoli SpecialGiftYouTubeHoli Celebrationਪੂਨਮ ਪਾਂਡੇਹੋਲੀ

Edited By

Anuradha

Anuradha is News Editor at Jagbani.