FacebookTwitterg+Mail

ਪੂਨਮ ਪਾਂਡੇ ਨੇ ਬੋਲਡ ਅਵਤਾਰ 'ਚ ਲਾਂਚ ਕੀਤਾ ਐਪ, ਗੂਗਲ ਨੇ ਕੀਤਾ ਬੈਨ

    1/14
18 April, 2017 05:14:39 PM
ਮੁੰਬਈ- ਸੋਸ਼ਲ ਮੀਡੀਆ 'ਤੇ ਹੌਟ ਫੋਟੋ ਅਤੇ ਵੀਡੀਓ ਪੋਸਟ ਕਰਕੇ ਸਨਸਨੀ ਮਚਾਉਣ ਵਾਲੀ ਪੂਨਮ ਪਾਂਡੇ ਨੇ ਆਪਣਾ ਐਪ ਲਾਂਚ ਕੀਤਾ ਹੈ, ਜਿਸ 'ਚ ਉਹ ਆਜ਼ਾਦੀ ਨਾਲ ਜੋ ਚਾਹੇ ਪੋਸਟ ਕਰੇਗੀ। ਪੂਨਮ ਨੇ ਕਿਹਾ ਹੈ,''ਇਸ ਐਪ 'ਚ ਸਭ ਕੁਝ ਮੇਰੇ ਬਾਰੇ 'ਚ ਹੈ। ਜੇਕਰ ਤੁਸੀਂ ਸੋਚਦੇ ਹੋ ਕਿ ਮੈਂ ਬੋਲਡ ਹਾਂ ਤਾਂ ਮੇਰਾ ਐਪ ਵੀ ਬੋਲਡ ਹੀ ਮਿਲੇਗਾ। ਪੂਨਮ ਦੀ ਵੈੱਬਸਾਈਟ ਨਾਲ ਇਸ ਨੂੰ ਡਾਊਨਲੋਡ ਕੀਤਾ ਜਾ ਸਕੇਗਾ।'' ਦੱਸ ਦਈਏ ਕਿ ਪੂਨਮ ਕਈ ਦਿਨਾਂ ਤੋਂ ਐਪ ਦੇ ਬਾਰੇ 'ਚ ਸੋਚ ਹੀ ਰਹੀ ਸੀ। ਪੂਨਮ ਨੇ 17 ਅਪ੍ਰੈਲ ਨੂੰ ਇਸ ਨੂੰ ਲਾਂਚ ਕੀਤਾ ਹੈ ਅਤੇ ਉਹ ਪ੍ਰੋਗਰਾਮ 'ਚ ਬੇਹੱਦ ਬੋਲਡ ਅਵਤਾਰ 'ਚ ਨਜ਼ਰ ਆਈ।
ਦੱਸ ਦਈਏ ਕਿ ਐਪ ਲਾਂਚ ਤੋਂ ਪਹਿਲੇ ਪੂਨਮ ਨੇ ਆਪਣੇ ਕਈ ਹੌਟ ਫੋਟੋਜ਼ ਵੀ ਸ਼ੇਅਰ ਕੀਤੇ ਸਨ ਪਰ ਐਪ ਲਾਂਚ ਦੇ ਕੁਝ ਹੀ ਦੇਰ ਬਾਅਦ ਇਸ ਨੂੰ ਬੈਨ ਕਰ ਦਿੱਤਾ ਗਿਆ। ਇਸ ਦੀ ਸੂਚਨਾ ਖੁਦ ਪੂਨਮ ਨੇ ਹੀ ਦਿੱਤੀ ਹੈ। ਉਨ੍ਹਾਂ ਕਿਹਾ,''ਗੂਗਲ ਨੇ ਮੇਰੇ ਐਪ 'ਤੇ ਬੈਨ ਲੱਗਾ ਦਿੱਤਾ ਹੈ ਪਰ ਐਂਡਰਾਇਡ ਯੂਜ਼ਰਸ ਇਸ ਨੂੰ ਮੇਰੇ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਇਸ ਦੇ ਨਾਲ ਹੀ ਇਸ ਦਾ ਲਿੰਕ ਵੀ ਦਿੱਤਾ ਹੈ।''

Tags: Poonam Pandey launch app Google Banਪੂਨਮ ਪਾਂਡੇ ਐਪ ਗੂਗਲ

About The Author

Anuradha Sharma

Anuradha Sharma is News Editor at Jagbani.