FacebookTwitterg+Mail

ਬੈੱਡਰੂਮ ਤੋਂ ਲੈ ਕੇ ਬਾਥਰੂਮ ਤਕ, ਪੂਨਮ ਪਾਂਡੇ ਨੇ ਵੈਲੇਨਟਾਈਨ ਡੇਅ ਮੌਕੇ ਸ਼ੇਅਰ ਕੀਤੀ ਹੌਟ ਵੀਡੀਓ

15 February, 2017 10:29:01 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਪੂਨਮ ਪਾਂਡੇ ਹਮੇਸ਼ਾ ਆਪਣੀ ਹੌਟਨੈੱਸ ਕਾਰਨ ਚਰਚਾ 'ਚ ਰਹਿੰਦੀ ਹੈ। ਇਕ ਵਾਰ ਮੁੜ ਪੂਨਮ ਦੀ ਹੌਟ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਇਸ ਵੀਡੀਓ 'ਚ ਪੂਨਮ ਨੇ ਦੱਸਿਆ ਕਿ ਕਿਵੇਂ ਉਸ ਨੇ ਆਪਣਾ ਵੈਲੇਨਟਾਈਨ ਡੇਅ ਮਨਾਇਆ ਹੈ।
ਦੱਸਣਯੋਗ ਹੈ ਕਿ ਇਸ ਵੀਡੀਓ 'ਚ ਪੂਨਮ ਪਾਂਡੇ ਆਪਣੇ ਬੈੱਡ 'ਤੇ ਸੌਂ ਰਹੀ ਹੈ। ਉਸ ਨੂੰ ਉਠਾਇਆ ਜਾਂਦਾ ਹੈ, ਬੈੱਡ 'ਤੇ ਹੀ ਖਾਣਾ ਪਰੋਸਿਆ ਜਾਂਦਾ ਹੈ ਤੇ ਉਸ ਨੂੰ ਗੁਲਾਬਾਂ ਨਾਲ ਸਜਿਆ ਗੁਲਦਸਤਾ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਪੂਨਮ ਪੂਰੇ ਦਿਨ ਨੂੰ ਕਿਵੇਂ ਇੰਜੁਆਏ ਕਰਦੀ ਹੈ, ਇਹ ਦਿਖਾਇਆ ਗਿਆ ਹੈ।
ਪੂਨਮ ਵੱਖ-ਵੱਖ ਥਾਵਾਂ 'ਤੇ ਜਾਂਦੀ ਹੈ ਤੇ ਘੁੰਮਦੀ ਹੈ। ਇਸ ਵੀਡੀਓ ਰਾਹੀਂ ਕਿਤੇ ਨਾ ਕਿਤੇ ਉਸ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਆਪਣਾ ਵੈਲੇਨਟਾਈਨ ਡੇਅ ਕਿੰਝ ਮਨਾਉਣ ਵਾਲੀ ਹੈ। ਪੂਨਮ ਨੇ ਇਸ ਵੀਡੀਓ ਨੂੰ ਆਪਣੇ ਯੂਟਿਊਬ ਚੈਨਲ 'ਤੇ 'ਵੈਲੇਨਟਾਈਨ ਡੇਅ ਆਊਟ ਵਿਦ ਪੂਨਮ ਪਾਂਡੇ' ਦੇ ਨਾਂ ਨਾਲ ਪੋਸਟ ਕੀਤਾ ਹੈ।

Tags: Poonam Pandey Valentine Day Hot Video Instagram Youtube ਪੂਨਮ ਪਾਂਡੇ ਵੈਲੇਨਟਾਈਨ ਡੇਅ