FacebookTwitterg+Mail

ਫਿਲਮ ਰਿਵਿਊ : ਬਾਲੀਵੁੱਡ ਪੂਰਨ ਨਹੀਂ ਹੋ ਸਕਦਾ ਸੀ 'ਪੂਰਣਾ' ਬਿਨਾਂ

poorna movie reviews
31 March, 2017 11:28:40 AM
ਮੁੰਬਈ— ਅੱਜਕਲ ਬਾਇਓਪਿਕ ਦਾ ਦੌਰ ਚੱਲ ਰਿਹਾ ਹੈ। ਕੋਈ ਖੇਡ ਜਗਤ ਦੀ ਕਈ ਫਿਲਮਕਾਰਾਂ ਦੀ ਅਤੇ ਕਈ ਕਵੀਆਂ ਦੀ ਜੀਵਨੀ ਨੂੰ ਪਰਦੇ 'ਤੇ ਦਰਸਾਉਣ ਦੀ ਕੋਸ਼ਿਸ਼ 'ਚ ਰੁੱਝੇ ਹੋਏ ਹਨ। ਅਜਿਹੀ ਹੀ ਇੱਕ ਕੋਸ਼ਿਸ਼ ਅਭਿਨੇਤਾ, ਨਿਰਦੇਸ਼ਕ ਅਤੇ ਪ੍ਰੋਡਿਊਸਰ ਰਾਹੁਲ ਬੋਸ ਨੇ ਕੀਤੀ। ਰਾਹੁਲ ਨੇ 25 ਮਈ 2014 ਨੂੰ ਮਾਊਂਟ ਐਵਰੇਸਟ 'ਤੇ ਚੜਾਈ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਭਾਰਤੀ ਲੜਕੀ 'ਪੂਰਣਾ ਮਾਲਾਵਤ' ਦੀ ਜ਼ਿੰਦਗੀ 'ਤੇ ਆਧਾਰਿਤ ਇਹ ਫਿਲਮ 'ਪੂਰਣਾ' ਬਣਾਈ ਹੈ।
ਕਹਾਣੀ
ਇਹ ਕਹਾਣੀ ਪੂਰਣਾ ਮਾਲਾਵਤ (ਅਦਿਤਿ ਇਨਾਮਦਰਾ) ਦੀ ਹੈ, ਜੋ ਤੇਲੰਗਾਨਾ ਦੇ ਇੱਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਲੜਕੀ ਹੈ ਅਤੇ ਉਸ ਦੇ ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਉਹ ਆਪਣੇ ਸਕੂਲ ਦੀ ਫੀਸ ਵੀ ਦੇ ਪਾਉਂਦੀ। ਪੂਰਣਾ ਆਪਣੇ ਚਾਚਾ ਦੀ ਬੇਟੀ ਪ੍ਰਿਯਾ ਨਾਲ ਸਕੂਲ ਜਾਂਦੀ ਸੀ। ਫਿਰ ਛੋਟੀ ਉਮਰ 'ਚ ਹੀ ਪ੍ਰਿਯਾ ਦਾ ਵਿਆਹ ਹੋ ਜਾਂਦਾ ਹੈ, ਜਿਸ ਤੋਂ ਬਾਅਦ ਪੂਰਣਾ ਦੇ ਪਿਤਾ ਉਸ ਦੇ ਕਹਿਣ 'ਤੇ ਉਸ ਦਾ ਸਰਕਾਰੀ ਸਕੂਲ ਦਾਖਿਲਾ ਕਰਵਾ ਦਿੰਦਾ ਹੈ। ਸਕੂਲ ਦੇ ਅਧਿਕਾਰੀ ਪ੍ਰਵੀਣ ਕੁਮਾਰ (ਰਾਹੁਲ ਬੋਸ) ਨੂੰ ਜਦੋਂ ਪਤਾ ਲੱਗਦਾ ਹੈ ਕਿ ਸਹੀਂ ਢੰਗ ਨਾਲ ਭੋਜਨ ਨਾ ਮਿਲਣ ਕਾਰਨ ਪੂਰਣਾ ਸਕੂਲ ਛੱਡ ਕੇ ਭੱਜ ਗਈ ਹੈ ਤਾਂ ਉਹ ਸਾਰਿਆਂ ਦੀ ਖੂਬ ਕਲਾਸ ਲਾਉਂਦਾ ਹੈ। ਪੂਰਾਣ ਨੂੰ ਵਾਪਾਸ ਲਿਆਉਣ ਤੋਂ ਬਾਅਦ ਪੂਰਣਾ ਸਕੂਲ ਦੇ ਬੱਚਿਆਂ ਨਾਲ ਪਹਾੜ ਚੜਣ ਦੇ ਟ੍ਰਿਪ 'ਤੇ ਜਾਂਦੀ ਹੈ ਅਤੇ ਉਸ ਦੇ ਰੁਝਾਨ ਨੂੰ ਦੇਖਦਿਆਂ ਕੋਚ ਵੀ ਕਾਫੀ ਖੁਸ਼ ਹੁੰਦੇ ਹਨ। ਹੌਲੀ-ਹੌਲੀ ਉਹ ਪਹਾੜ 'ਤੇ ਚੜਣਾ ਸਿਖ ਜਾਂਦੀ ਹੈ ਅਤੇ ਉਹ ਮਾਊਂਟ ਐਵਰੇਸਟ 'ਤੇ ਚੜਾਈ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਕੁੜੀ ਬਣ ਜਾਂਦੀ ਹੈ।
ਬੇਹਤਰੀਨ ਪੇਸ਼ਕਾਰੀ
ਇਸ ਫਿਲਮ 'ਚ ਤੁਹਾਨੂੰ ਹਰ ਤਰ੍ਹਾਂ ਦੇ ਇਮੋਸ਼ਨ ਮਿਲਦੇ ਹਨ, ਭਾਵੇਂ ਉਹ ਜ਼ਜਬੇ ਨਾਲ ਅੱਗੇ ਵਧਣਾ ਹੋਵੇ ਜਾਂ ਫਿਰ ਕਦੇ ਕੋਈ ਉਮੀਦ ਟੁੱਟਦੇ ਹੋਏ ਅੱਖਾਂ 'ਚ ਹੰਝੂ ਆਉਣਾ ਹੋਵੇ। ਟਾਈਟਲ ਰੋਲ ਨੂੰ ਨਿਭਾਉਂਦੇ ਹੋਏ ਅਦਿਤਿ ਨੇ ਬੇਹਤਰੀਨ ਪ੍ਰਫੋਮੈਂਸ ਦਿੱਤੀ ਹੈ। ਸਹਿ-ਕਲਾਕਾਰ ਨਾਲ ਰਾਹੁਲ ਬੋਸ ਦਾ ਕੰਮ ਵੀ ਵਧੀਆ ਹੈ। ਇਸ ਫਿਲਮ ਦਾ ਸਕ੍ਰੀਨਪਲੇਅ ਅਤੇ ਸਿਨੇਮਾਟੋਗ੍ਰਾਫੀ ਵੀ ਕਾਫੀ ਬੇਹਿਤਰੀਨ ਹੈ। ਜਿਸ ਕਾਰਨ ਠਹਿਰਾਅ ਬਣਿਆ ਰਹਿੰਦਾ ਹੈ ਅਤੇ ਤੁਸੀਂ ਵੀ ਫਿਲਮ ਨਾਲ ਜੁੜੇ ਰਹਿੰਦੇ ਹੋ।
ਮਿਊਜ਼ਿਕ ਅਤੇ ਕਈ ਮੁੱਦਿਆਂ 'ਤੇ ਗੰਭੀਰ
ਫਿਲਮ ਦੇ ਗਾਣੇ ਬੇਹੱਦ ਕਮਾਲ ਦੇ ਹਨ, ਜੋ ਕਹਾਣੀ ਦੇ ਨਾਲ-ਨਾਲ ਚੱਲਦੇ ਨੇ ਅਤੇ ਬੈਕਰਾਊਂਡਸਕੋਰ ਵੀ ਕਮਾਲ ਦਾ ਹੈ। ਇਸ ਫਿਲਮ 'ਚ ਪੂਰਣਾ ਦੀ ਕਹਾਣੀ ਦੇ ਨਾਲ-ਨਾਲ ਕਈ ਮੁੱਦਿਆਂ 'ਤੇ ਪ੍ਰਕਾਸ਼ ਪਾਇਆ ਗਿਆ ਹੈ। ਫਿਲਮ ਦੇ ਆਖਿਰੀ 15 ਮਿੰਟ ਬੇਹੱਦ ਖਾਸ ਹਨ ਅਤੇ ਸਿਨੇਮਾਘਰਾਂ 'ਚ ਤਾਲਿਆਂ ਦੀ ਗੂੰਜ ਵੀ ਸੁਣਾਈ ਦਿੰਦੀ ਹੈ।
ਬਾਕਸ ਆਫਿਸ
ਇਸ ਫਿਲਮ ਦਾ ਬਜਟ ਘੱਟ ਹੀ ਹੈ ਕਿਉਂਕਿ ਪ੍ਰੋਡਕਸ਼ਨ ਪੱਧਰ 'ਤੇ ਹੀ ਰਾਹੁਲ ਬੋਸ ਨੇ ਕਾਸਟਿੰਗ ਬਿਲਕੁਲ ਠੀਕ ਰੱਖੀ ਸੀ। ਆਖਿਰਕਾਰ ਕਿਹਾ ਜਾ ਸਕਦਾ ਹੈ ਕਿ ਰਾਹੁਲ ਬੋਸ ਦੀ ਮਿਹਨਤ ਦਰਸ਼ਕਾਂ ਨੂੰ ਜਰੂਰ ਪਸੰਦ ਆਵੇਗੀ।

Tags: Rahul BosePoornaAditi InamdarArif ZakariaHeeba ShahDhritiman Chatterjeeਰਾਹੁਲ ਬੋਸਪੂਰਣਾ