FacebookTwitterg+Mail

ਜਦੋ ਕਾਮੇਡੀਅਨ ਦੇ ਇਸ ਘਟੀਆਂ ਮਖੌਲ 'ਤੇ ਅਕਸ਼ੈ ਨੇ ਮਾਰਿਆ ਸੀ ਥੱਪੜ, ਬਾਕੀ ਕਾਮੇਡੀਅਨਜ਼ ਨੂੰ ਭਾਰੀ ਪੈ ਚੁੱਕਿਆ ਹੈ ਮਖੌਲ

    1/14
20 February, 2017 05:39:18 PM
ਮੁੰਬਈ—ਟੀ.ਵੀ. ਦੇ ਮਸ਼ਹੂਰ ਕਾਮੇਡੀਅਨ ਅਤੇ ਗਾਇਕ ਸੁਗੰਧਾ ਮਿਸ਼ਰਾ ਨੂੰ ਉਸ ਸਮੇਂ ਮਖੌਲ ਭਾਰੀ ਪਿਆ, ਜਦੋ ਉਨ੍ਹਾਂ ਨੇ ਕਿਹਾ ਕੰਗਣਾ ਰਾਣੌਤ ਦੇ ਸਾਹਮਣੇ ਹੀ ਉਨ੍ਹਾਂ ਹੀ ਮਿਮਕ੍ਰੀ ਕਰ ਦਿੱਤੀ। ਖ਼ਬਰਾਂ ਅਨੁਸਾਰ ਇਸ 'ਤੇ ਕੰਗਣਾ ਉਸ ਸਮੇਂ ਭੜਕ ਪਈ ਸੀ ਅਤੇ ਉਨ੍ਹਾਂ ਨੇ ਸੁਗੰਧਾ ਨੂੰ ਥੱਪੜ ਮਾਰ ਦੀ ਧਮਕੀ ਦੇ ਦਿੱਤੀ ਸੀ। ਪਹਿਲਾ ਮਾਮਲਾ ਨਹੀਂ ਸੀ ਕਿ ਅਜਿਹਾ ਕੋਈ ਕ੍ਰਿਸ਼ਣਾ ਅਤੇ ਉਨ੍ਹਾਂ ਦੀ ਟੀਮ 'ਤੇ ਕਿਸੇ ਨੂੰ ਕੁਮੇਂਟ ਕਰਕੇ ਵਿਵਾਦ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਪਹਿਲਾ ਵੀ ਸ਼ੋਅ ਨੂੰ ਲੈ ਕੇ ਕਾਫੀ ਵਿਵਾਦ ਹੋ ਚੁੱਕੇ ਹਨ।
ਅਕਸ਼ੈ ਨੇ ਮਾਰਿਆ ਸੀ ਥੱਪੜ
►ਸ਼ੋਅ 'ਕਾਮੇਡੀ ਨਾਈਟਸ ਬਚਾਓ' ਜਦੋ 'ਹਾਊਸਫੁਲ-3' ਦੀ ਟੀਮ ਪ੍ਰਮੋਸ਼ਨ ਲਈ ਪਹੁੰਚੀ, ਉਸ ਸਮੇਂ ਖੂਬ ਵਿਵਾਦ ਹੋਇਆ ਸਨ, ਕਿਹਾ ਜਾਂਦਾ ਹੈ ਕਿ ਇਸ ਦੌਰਾਨ ਅਕਸ਼ੈ ਕੁਮਾਰ ਨੇ ਸਿਧਾਰਥ ਯਾਦਵ ਨੂੰ ਥੱਪੜ ਮਾਰ ਦਿੱਤਾ ਸੀ। ਦਰਅਸਲ, ਸ਼ੂਟਿੰਗ ਦੌਰਾਨ ਸਿਧਾਰਥ ਨੇ ਲੀਸਾ ਹੇਡਨ 'ਤੇ ਨਸਲਵਾਦੀ ਕੁਮੈਂਟ ਕੀਤਾ ਸੀ, ਉਸ ਨੂੰ 'ਬਲੈਕ ਅਫਰੀਕਨ' ਕਹਿ ਦਿੱਤਾ ਸੀ। ਅਕਸ਼ੈ ਨੂੰ ਇਹ ਮਖੌਲ ਬਰਦਾਸ਼ਤ ਨਹੀਂ ਹੋਇਆ। ਉਨ੍ਹਾਂ ਨੇ ਕੇਵਲ ਸਿਧਾਰਥ ਨੂੰ ਰੋਕਿਆ, ਬਲਕਿ ਉਨ੍ਹਾਂ ਨੂੰ ਥੱਪੜ ਵੀ ਮਾਰ ਦਿੱਤਾ। ਬਾਅਦ 'ਚ ਅਭਿਸ਼ੇਕ ਬੱਚਨ ਨੇ ਇਸ 'ਤੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਸ਼ੋਅ ਦੌਰਾਨ ਜੋ ਹੋਇਆ, ਉਹ ਸਿਰਫ ਮਖੌਲ ਸੀ।
'ਚੰਦਰਮੁਖੀ ਚੌਟਾਲਾ' ਨੂੰ ਵੀ ਕੀਤਾ ਸੀ ਅਜਿਹਾ ਮਖੌਲ
►ਬੀਤੇ ਸਾਲ 2015 'ਚ 'ਐੱਫ. ਆਈ. ਆਰ.' ਦੀ ਅਦਾਕਾਰਾ ਚੰਦਰਮੁਖੀ ਚੌਟਾਲਾ ਕਵਿਤਾ ਕੌਸ਼ਿਕ 'ਝਲਕ ਦਿਖਾਲਾ ਜਾ-8' ਨੂੰ ਇਵੀਕਸ਼ਨ ਤੋਂ ਪਹਿਲਾ ਹੀ ਛੱੜ ਦਿੱਤਾ ਸੀ। ਦਰਅਸਲ, ਸ਼ੋਅ ਦੇ ਫਿਨਾਲੇ 'ਚ ਕੁਝ ਦਿਨ ਪਹਿਲਾ 'ਕਾਮੇਡੀ ਨਾਈਟਸ ਬਚਾਓ' ਦੇ ਮੈਂਬਰ ਨੇ ਕਵਿਤਾ ਕੌਸ਼ਿਕ ਨੂੰ 'ਕਵਿਤਾ ਕੋਸ਼ਿਸ਼' ਕਹਿ ਦਿੱਤਾ ਸੀ, ਜੋ ਉਸ ਨੂੰ ਬਹੁਤ ਬੁਰਾ ਲੱਗਿਆ। ਇਸ ਕੁਮੇਂਟ ਤੋਂ ਗੁੱਸੇ ਹੋ ਕੇ ਇਹ ਸ਼ੋਅ ਛੱਡ ਦਿੱਤਾ ਸੀ।
ਭਾਣਜੇ ਦੇ ਕੁਮੈਂਟ 'ਤੇ ਗੁੱਸੇ ਹੋਏ ਮਾਮਾ
►ਪਿਛਲੇ ਸਾਲ ਜੂਨ 'ਚ ਜਦੋ ਗੋਵਿੰਦਾ ਆਪਣੇ ਭਾਣਜੇ ਕ੍ਰਿਸ਼ਣਾ ਦੇ ਸ਼ੋਅ 'ਚ ਕਿਸੇ ਵਜ੍ਹਾ ਕਰਕੇ ਨਾ ਪਹੁੰਚੇ ਸਕੇ, ਉਸ ਸਮੇਂ ਖੂਬ ਵਿਵਾਦ ਹੋਇਆ ਸੀ। ਇਸ ਦੌਰਾਨ ਜਿੱਥੇ ਕ੍ਰਿਸ਼ਣਾ ਨੇ ਗੋਵਿੰਦਾ 'ਤੇ ਆਪਣੇ ਸ਼ੋਅ 'ਚ ਆਉਣ ਲਈ ਬਹਾਨੇ ਬਣਾਉਣ ਦਾ ਦੋਸ਼ ਲਗਾਇਆ ਸੀ।
ਕਪਿਲ ਨੇ ਕੀਤਾ ਸੀ ਗਰਭਵਤੀ ਔਰਤ 'ਤੇ ਕੁਮੈਂਟ
►ਜਨਵਰੀ 2014 'ਚ ਆਈ ਖ਼ਬਰ ਅਨੁਸਾਰ, 'ਕਾਮੇਡੀ ਨਾਈਟਸ ਵਿਦ ਕਪਿਲ' ਉਸ ਸਮੇਂ ਵਿਵਾਦਾਂ 'ਚ ਆ ਗਿਆ ਸੀ, ਜਦੋ ਇਕ ਐਪੀਸੋਡ 'ਚ ਕਪਿਲ ਸ਼ਰਮਾ ਨੇ ਗਰਭਵਤੀ ਔਰਤ ਦਾ ਮਜਾਕ ਉਡਾਇਆ। ਇਸ ਦੌਰਾਨ ਕਈ ਮਹਿਲਾ ਸੰਗਠਨਾਂ ਨੇ ਇਸ ਦਾ ਸਖਤ ਵਿਰੋਧ ਕੀਤਾ ਸੀ। ਕਪਿਲ ਨੂੰ ਮਾਫੀ ਮੰਗਣ ਲਈ ਵੀ ਕਿਹਾ ਗਿਆ ਸੀ।

Tags: Akshay Kumar Comedy Nights BachaoKangana Ranautਅਕਸ਼ੈ ਕੁਮਾਰਕਾਮੇਡੀ ਨਾਈਟਸ ਬਚਾਓ