FacebookTwitterg+Mail

ਮਸ਼ਹੂਰ ਅਦਾਕਾਰ ਵਿਨੋਦ ਖੰਨਾ ਦੀ ਮ੍ਰਿਤਕ ਦੇਹ ਘਰ ਪਹੁੰਚੀ

    1/9
27 April, 2017 06:42:21 PM
ਮੁੰਬਈ— ਮਸ਼ਹੂਰ ਅਦਾਕਾਰ ਵਿਨੋਦ ਖੰਨਾ ਦੀ ਮ੍ਰਿਤਕ ਦੇਹ ਮਾਲਾਬਾਰ ਹਿਲ ਸਥਿਤ ਉਨਾਂ ਦੇ ਘਰ ਪਹੁੰਚ ਚੁੱਕੀ ਹੈ। ਗਿਰਗਾਂਵ ਦੇ ਐੱਚ. ਐੱਨ. ਐੱਚ. ਰਿਲਾਇੰਸ ਫਾਊਂਡੇਸ਼ਨ ਐਂਡ ਰਿਸਰਚ ਸੈਂਟਰ ਤੋਂ ਐਂਬੂਲੇਸ ਰਾਹੀਂ ਉਨ੍ਹਾਂ ਦੀ ਮ੍ਰਿਤਕ ਦੇਹ ਘਰ ਲਿਆਈ ਗਈ। ਦੱਸਣਾ ਚਾਹੁੰਦੇ ਹਾਂ ਕਿ ਹਸਪਤਾਲ 'ਚ ਅੱਜ ਵੀਰਵਾਰ ਸਵੇਰੇ 11.20 'ਤੇ ਵਿਨੋਦ ਨੇ ਆਖਰੀ ਸਾਹ ਲਿਆ ਅਤੇ ਅੱਜ ਸ਼ਾਮ ਨੂੰ 5 ਵਜੇ ਵਰਲੀ ਸ਼ਮਸ਼ਾਨ ਘਾਟ 'ਚ ਉਨਾਂ ਦੀ ਸੰਸਕਾਰ ਕੀਤਾ ਜਾਵੇਗਾ।
ਵਿਨੋਦ ਖੰਨਾ ਦੇ ਘਰ ਦੇ ਬਾਹਰ ਫੈਨਜ਼ ਦੀ ਭੀੜ ਲੱਗ ਚੁੱਕੀ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਆਉਣ ਵਾਲੀ ਮੁਸ਼ਕਿਲ ਤੋਂ ਨਿਪਟਣ ਲਈ ਪੁਲਸ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ। ਮੁੰਬਈ ਦੇ ਵਰਲੀ ਸਮਸ਼ਾਨਘਾਟ 'ਚ ਵਿਨੋਦ ਖੰਨਾ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਬਾਲੀਵੁੱਡ ਦੇ ਕਈ ਸਿਤਾਰੇ ਸ਼ਰਧਾਂਜਲੀ ਦੇਣ ਪਹੁੰਚੇ। ਅਮਿਤਾਭ ਬੱਚਨ ਆਪਣੇ ਬੇਟੇ ਅਭਿਸ਼ੇਕ ਬੱਚਨ ਨਾਲ ਨਜ਼ਰ ਆਏ। ਉਨ੍ਹਾਂ ਦੇ ਕਰੀਬੀ ਦੋਸਤ ਅਕਬਰ ਤੇ ਐਂਥਨੀ ਵੀ ਸ਼ਰਧਾਂਜਲੀ ਦੇਣ ਪਹੁੰਚੇ ਸਨ।

Tags: Vinod Khannadead bodyfuneralਵਿਨੋਦ ਖੰਨਾਮ੍ਰਿਤਕ ਦੇਹਸੰਸਕਾਰ