FacebookTwitterg+Mail

'ਪੋਸਟਰ ਬੁਆਏਜ਼' : ਸਰਕਾਰੀ ਗਲਤੀ ਨਾਲ ਬੁਰੀ ਤਰ੍ਹਾਂ ਫਸੇ ਸੰਨੀ, ਬੌਬੀ ਅਤੇ ਸ਼ਰੇਅਸ (ਵੀਡੀਓ)

poster boys trailer
24 July, 2017 03:12:23 PM

ਮੁੰਬਈ— ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਦੀ ਆਉਣ ਵਾਲੀ ਫਿਲਮ 'ਪੋਸਟਰ ਬੁਆਏਜ਼' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫਿਲਮ 'ਚ ਸੰਨੀ ਅਤੇ ਬੋਬੀ ਦਿਓਲ ਤੋਂ ਇਲਾਵਾ ਸ਼ਰੇਅਸ ਤਲਪੜੇ ਨਜ਼ਰ ਆਉਣਗੇ। ਫਿਲਮ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਇਕ ਗਲਤੀ ਤੋਂ ਬਾਅਦ ਤਿੰਨਾਂ ਕਿਰਦਾਰਾਂ ਦੀ ਜ਼ਿੰਦਗੀ 'ਚ ਬਦਲਾਵ ਆ ਜਾਂਦਾ ਹੈ। ਇਹ ਇਕ ਹਲਕੀ ਫੁਲਕੀ ਕਾਮੇਡੀ ਫਿਲਮ ਹੈ। ਨਿਰਮਾਤਾਵਾਂ ਨੇ 'ਦਿ ਕਪਿਲ ਸ਼ਰਮਾ ਸ਼ੋਅ' 'ਤੇ ਇਸ ਫਿਲਮ ਬਾਰੇ ਐਲਾਨ ਕੀਤਾ ਸੀ। 'ਪੋਸਟਰ ਬੁਆਏਜ਼' ਮਰਾਠੀ ਫਿਲਮ ਦਾ ਰੀਮੇਕ ਹੈ। ਅਸਲ ਫਿਲਮ 'ਚ ਜਿੱਥੇ ਸ਼ਰੇਅਸ ਤਲਪੜੇ ਪ੍ਰੋਡਿਊਸ ਕਰ ਰਹੇ ਹਨ ਉੱਥੇ ਹੀ ਉਨ੍ਹਾਂ ਹਿੰਦੀ ਰੀਮੇਕ ਦਾ ਨਿਰਦੇਸ਼ਨ ਕੀਤਾ ਹੈ। ਹਾਲ ਹੀ 'ਚ 24 ਜੁਲਾਈ ਨੂੰ ਇਸਦਾ ਸਵੇਰੇ ਇਸਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ ਜਿਸ 'ਤੇ ਲਿਖਿਆ ਸੀ, ਅਸੀਂ ਨੰਸਬੰਦੀ ਕਰਵਾ ਲਈ, ਤੁਸੀਂ ਵੀ ਕਰਵਾ ਲੋ'। ਇਸਦੇ ਨਾਲ ਹੀ ਟਰੇਲਰ ਰਿਲੀਜ਼ ਦਾ ਸਮਾਂ ਵੀ ਦੱਸਿਆ ਸੀ। ਇਸ ਪੋਸਟਰ ਨੂੰ ਸੰਨੀ ਦਿਓਲ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਸੀ। 


ਫਿਲਮ ਦੇ ਟਰੇਲਰ ਨੂੰ ਸੰਨੀ ਦਿਓਲ ਨੇ ਆਪਣੇ ਟਵਿਟਰ ਅਕਾਉਂਟ 'ਤੇ ਸ਼ੇਅਰ ਕੀਤਾ ਸੀ। ਇਸਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, 'ਤਾਰੀਖ ਪਰ ਤਾਰੀਖ, ਤਾਰੀਖ ਪਰ ਤਾਰੀਖ ਪਰ ਪੋਸਟਰ ਬੁਆਏਜ਼ ਦਾ ਟਰੇਲਰ ਫਾਇਨਲੀ ਰਿਲੀਜ਼ ਹੋ ਗਿਆ ਹੈ। ਟਰੇਲਰ ਨੂੰ ਦੇਖੀਏ ਤਾਂ ਕਹਾਣੀ ਤਿੰਨ ਵਿਅਕਤੀਆਂ 'ਤੇ ਆਧਾਰਿਤ ਹੈ ਜੋ ਆਪਣੀ-ਆਪਣੀ ਜ਼ਿੰਦਗੀ 'ਚ ਵਿਅਸਥ ਹਨ ਪਰ ਇਕ ਸਰਕਾਰੀ ਗਲਤੀ ਇਨ੍ਹਾਂ ਦੀ ਪੂਰੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੀ ਹੈ। ਇਸ ਤੋਂ ਇਲਾਵਾ ਇਹ ਫਿਲਮ 8 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Poster Boys Hindi Film Sunny Deol Bobby Deol Shreyas Talpade ਸੰਨੀ ਦਿਓਲ ਪੋਸਟਰ ਬੁਆਏਜ਼