FacebookTwitterg+Mail

ਬਾਲੀਵੁੱਡ ਦੇ ਤਿੰਨਾਂ ਖਾਨਾਂ ਨਾਲੋਂ ਵੀ ਵੱਡੇ ਸਟਾਰ ਹਨ 'ਬਾਹੂਬਲੀ' ਪ੍ਰਭਾਸ, ਦੇਖੋ ਸਬੂਤ

    1/5
27 March, 2017 02:59:40 PM
ਮੁੰਬਈ—ਫਿਲਮ 'ਬਾਹੂਬਲੀ' ਰਾਹੀਂ ਸਫਲਤਾਂ ਦੀਆਂ ਨਵੀਆਂ ਉਚਾਈਆਂ ਨੂੰ ਛੂਣ ਵਾਲੇ ਪ੍ਰਭਾਸ ਦੀ ਪ੍ਰਸਿੱਧੀ ਦੀ ਲੋਕਪ੍ਰਿਅਤਾ ਦਿਨੋਂ-ਦਿਨੀਂ ਵੱਧਦੀ ਜਾ ਰਹੀ ਹੈ। ਉਸ ਦਾ ਸਟਾਰਡਮ ਹੁਣ ਇਸ ਲੈਬਲ 'ਤੇ ਪਹੁੰਚ ਚੁੱਕਾ ਹੈ ਕਿ ਉਸ ਦੀ ਕਿਸੇ ਵੀ ਰਿਲੀਜ਼ ਦੇ ਮਹੀਨੇ ਤੋਂ ਪਹਿਲਾ ਹੀ ਦਰਸ਼ਕਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਉਨ੍ਹਾਂ ਬਾਰੇ 'ਚ 'ਬਾਹੂਬਲੀ' ਦੇ ਡੀ. ਓ. ਪੀ. ਕੇ. ਕੇ ਸੇਥਿੰਲ ਕੁਮਾਰ ਨੇ ਕੁਝ ਅਜਿਹਾ ਕਿਹਾ ਹੈ, ,ਜਿਸ ਨੂੰ ਸੁਣ ਕਿ ਤੁਸੀਂ ਹੈਰਾਨ ਰਹਿ ਜਾਓਗੇ।
ਬੀਤੇ ਦਿਨ ਐਤਵਾਰ ਨੂੰ ਫਿਲਮ 'ਬਾਹੂਬਲੀ 2- ਦਿ ਕਨਕਲੂਜ਼ਨ' ਦਾ ਮਿਊਜ਼ਿਕ ਲਾਂਚ ਕੀਤਾ ਗਿਆ। ਇਸ ਇਵੇਂਟ 'ਚ ਜਦੋ ਸੇਥਿੰਲ ਕੁਮਾਰ ਨਾਲ ਬਾਹੂਬਲੀ ਪ੍ਰਭਾਸ ਨਾਲ ਕੰਮ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ''ਪ੍ਰਭਾਸ ਅੱਜ ਇੰਡੀਆ ਦੇ ਸਭ ਤੋਂ ਵੱਡੇ ਸਟਾਰ ਹਨ। ਉਹ ਕਿਸੇ ਵੀ ਖ਼ਾਨ ਅਤੇ ਸਟਾਰਜ਼ ਤੋਂ ਵੱਡੇ ਹਨ। ਉਨ੍ਹਾਂ ਦੀ ਇਹ ਫਿਲਮ ਸ਼ਾਇਦ ਪਹਿਲੀ ਫਿਲਮ ਹੋਵੇਗੀ, ਜਿਸ ਨੇ 1000 ਦਾ ਅੰਕੜਾ ਪਾਰ ਕਰੇਗੀ ਅਤੇ ਮੈਨੂੰ ਬਹੁਤ ਮਾਣ ਹੈ ਕਿ ਮੈਂ ਇਸ ਫਿਲਮ ਨਾਲ ਜੁੜਿਆਂ ਹੋਇਆ ਹਾਂ। ਪ੍ਰਭਾਸ ਬਹੁਤ ਹੀ ਨਰਮ ਸੁਭਾਅ ਦੇ ਇਨਸਾਨ ਹਨ।
ਇੰਨਾ ਹੀ ਸੁਣਦੇ ਤਾੜੀਆਂ ਦੀ ਗੜਗੜਾਹਟ ਸ਼ੁਰੂ ਹੋ ਗਈ ਅਤੇ ਪ੍ਰਭਾਸ ਦੇ ਨਾਂ 'ਤੇ ਲੋਕਾਂ ਨੇ ਖੂਬ ਚੀਅਰ ਕੀਤੀ। ਨਾਲ ਹੀ ਫਿਲਮ ਦੇ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਬਾਰੇ ਸੇਥਿੰਲ ਕੁਮਾਰ ਨੇ ਕਿਹਾ, ''ਰਾਜਾਮੌਲੀ ਟਾਲੀਵੁੱਡ ਦੇ ਜੇਮਜ਼ ਕੈਮਰੂਨ ਹਨ ਅਤੇ ਜੇਮਸ ਕੈਮਰੂਨ ਹਾਲੀਵੁੱਡ ਦੇ ਐੱਸ. ਐੱਸ ਰਾਜਾਮੌਲੀ ਹਨ।
ਦੱਸਣਾ ਚਾਹੁੰਦੇ ਹਾਂ ਕਿ ਫਿਲਮ ਦਾ ਮਿਊਜ਼ਿਕ ਲਾਂਚ ਇਵੇਂਟ ਕਾਫੀ ਗ੍ਰੈਂਡ ਸੀ, ਜਿਸ 'ਚ ਫਿਲਮ ਦੀ ਪੂਰੀ ਸਟਾਰਕਾਸਟ ਮੌਜ਼ੂਦ ਸੀ। ਰਾਜਾਮੌਲੀ ਤੋਂ ਲੈ ਕੇ ਪ੍ਰਭਾਸ, ਅਨੁਸ਼ਕਾ ਸ਼ੈਟੀ, ਰਾਣਾ ਡਗੂਪਤੀ, ਸੱਤਿਆਰਾਜ ਅਤੇ ਤਮੰਨਾ ਭਾਟੀਆ ਇਸ ਮੌਕੇ 'ਚ ਜੌਸ਼ੀਲੇ ਅੰਦਾਜ਼ 'ਚ ਨਜ਼ਰ ਆਏ।

Tags: PrabhasBahubaliAnushka ShettySs Rajamouliਪ੍ਰਭਾਸਬਾਹੂਬਲੀਅਨੁਸ਼ਕਾ ਸ਼ੈਟੀ