FacebookTwitterg+Mail

'ਬਾਹੂਬਲੀ 2' ਤੋਂ ਬਾਅਦ ਇਸ ਪ੍ਰੋਜੈਕਟ 'ਤੇ ਕੰਮ ਕਰੇਗਾ ਪ੍ਰਭਾਸ (ਵੀਡੀਓ)

30 April, 2017 05:27:46 PM

ਮੁੰਬਈ— ਬਾਹੂਬਲੀ ਦਾ ਮਸ਼ਹੂਰ ਅਭਿਨੇਤਾ ਪ੍ਰਭਾਸ ਇਨ੍ਹੀਂ ਦਿਨੀਂ ਆਪਣੀ ਫਿਲਮ ਦੀ ਸਫਲਤਾ ਨੂੰ ਸੈਲੀਬ੍ਰੇਟ ਕਰ ਰਹੇ ਹਨ। ਫਿਲਮ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਆਪਣੀ ਇਸ ਸਫਲਤਾ ਤੋ ਬਾਅਦ ਪ੍ਰਭਾਸ ਹੁਣ ਆਪਣਾ ਪੂਰਾ ਧਿਆਨ ਆਪਣੀ ਆਉਣ ਵਾਲੀ ਤੇਲਗੂ ਫਿਲਮ 'ਚ ਲਗਾਉਣਗੇ।

ਸੂਤਰਾਂ ਮੁਤਾਬਕ ਪ੍ਰਭਾਸ ਦਾ ਕਹਿਣਾ ਹੈ ਕਿ ਮੇਰੇ ਕੋਲ ਨਿਰਦੇਸ਼ਕ ਸੁਜੀਤ ਅਤੇ ਰਾਧਾ ਕ੍ਰਿਸ਼ਨ ਦੀ ਫਿਲਮਾਂ ਹਨ। ਮੈਂ ਦੋਵੇਂ ਫਿਲਮਾਂ 'ਤੇ ਕੰਮ ਕਰ ਸਕਦਾ ਹਾਂ, ਅਸੀਂ ਅਗਲੇ ਮਹੀਨੇ ਤੋਂ ਸੁਜੀਤ ਦੀ 'ਸਾਹੋ' 'ਤੇ ਕੰਮ ਸ਼ੁਰੂ ਕਰਾਗੇ। ਹਿੰਦੀ ਫਿਲਮਾਂ 'ਚ ਕਰਾਰ 'ਤੇ ਪੁੱਛੇ ਜਾਣ 'ਤੇ ਪ੍ਰਭਾਸ ਨੇ ਕਿਹਾ, ''ਜੇਕਰ ਕੁਝ ਦਿਲਚਸਪ ਹੁੰਦਾ ਹੈ ਤਾਂ ਮੈਂ ਜਰੂਰ ਕਰਾਗਾ।'' ਹਾਲ ਹੀ 'ਚ ਬਾਹੂਬਲੀ ਦੇ ਨਾਲ ਫਿਲਮ 'ਸਾਹੋ' ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋ ਸਕਦੀ ਹੈ।


Tags: Prabhas bahubali saaho Telugu ਪ੍ਰਭਾਸ ਬਾਹੂਬਲੀ ਸਾਹੋ