FacebookTwitterg+Mail

ਪ੍ਰਭਾਸ ਦੀ ਫਿਲਮ 'ਸਾਹੋ' ਦੀ ਸ਼ੂਟਿੰਗ ਸ਼ੁਰੂ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾਣਕਾਰੀ

prabhas
19 August, 2017 12:07:44 PM

ਮੁੰਬਈ— 'ਬਾਹੂਬਲੀ' ਦੀ ਸਫਲਤਾ ਤੋਂ ਬਾਅਦ ਫਾਇਨਲੀ ਪ੍ਰਭਾਸ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਚੁੱਕੇ ਹਨ। ਇਸ ਗੱਲ ਬਾਰੇ ਜਾਣਕਾਰੀ ਪ੍ਰਭਾਸ ਨੇ ਸੋਸ਼ਲ ਮੀਡੀਆ ਰਾਹੀ ਆਪਣੇ ਫੈਨਜ਼ ਨੂੰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਿਆ, ''ਸ਼ੂਟਿੰਗ ਸ਼ੁਰੂ...ਬਾਹੂਬਲੀ 2 ਦੇ ਬਾਅਦ 4 ਸਾਲ ਬਾਅਦ ਸਾਹੋ ਦੀ ਸ਼ੂਟਿੰਗ ਸ਼ੁਰੂ''। ਤੁਹਾਨੂੰ ਇਹ ਦੱਸ ਦੇਈਏ ਕਿ 'ਸਾਹੋ' ਦੀ ਸ਼ੂਟਿੰਗ ਹੈਦਰਾਬਾਦ ਸਥਿਤ ਰਾਮੋਜੀ ਫਿਲਮ ਸਿਟੀ 'ਚ ਸ਼ੁਰੂ ਕੀਤੀ ਗਈ ਹੈ। ਫਿਲਮ ਦੀ ਸ਼ੂਟਿੰਗ ਲਈ ਰਾਮੋਜੀ ਫਿਲਮ ਸਿਟੀ ਨੇ ਇਕ ਗਾਰਡਨ ਬੁੱਕ ਕੀਤਾ ਗਿਆ ਹੈ।

ਪਹਿਲਾਂ 'ਬਾਹੂਬਲੀ' 'ਚ ਦੇਵਸੇਨਾ ਦੇ ਕਿਰਦਾਰ 'ਚ ਨਜ਼ਰ ਆਈ ਅਨੁਸ਼ਕਾ ਸ਼ੈੱਟੀ ਨੂੰ ਫਿਲਮ ਦੀ ਲੀਡ ਅਭਿਨੇਤਰੀ ਮੰਨਿਆ ਜਾ ਰਿਹਾ ਸੀ ਪਰ ਵੱਧੇ ਹੋਏ ਜ਼ਿਆਦਾ ਭਾਰ ਕਾਰਨ ਇਸ ਫਿਲਮ 'ਚੋਂ ਉਸਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਹਾਲ ਹੀ 'ਚ ਇਸ ਲਈ ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਨੂੰ ਫਾਇਨਲ ਕਰ ਦਿੱਤਾ ਹੈ। ਤੁਹਾਨੂੰ ਇਹ ਦੱਸ ਦੇਈਏ ਕਿ 'ਸਾਹੋ' ਡਰਾਮਾ ਐਕਸ਼ਨ ਨਾਲ ਭਰਪੂਰ ਹੋਵੇਗੀ। ਇਸ ਨੂੰ ਤੇਲਗੂ, ਤਾਮਿਲ, ਹਿੰਦੀ ਭਾਸ਼ਾਵਾਂ 'ਚ ਬਣਾਈ ਜਾਵੇਗੀ।


Tags: Bollywood actor Prabhas Shraddha Kapoor Saaho Shooting Start ਪ੍ਰਭਾਸ ਸਾਹੋ