FacebookTwitterg+Mail

ਪ੍ਰਭਾਸ ਵੱਲੋਂ ਐਕਸ਼ਨ ਸੀਨਜ਼ ਨੂੰ ਅਸਲੀ ਦਿਖਾਉਣ ਲਈ ਟਰੱਕਾਂ ਤੇ ਕਾਰਾਂ 'ਤੇ ਖਰਚ ਕੀਤੇ 90 ਕਰੋੜ

prabhas
22 May, 2018 05:27:30 PM

ਮੁੰਬਈ (ਬਿਊਰੋ)— ਸਾਊਥ ਦੀਆਂ ਫਿਲਮਾਂ ਹੋਣ ਤੇ ਉਨ੍ਹਾਂ 'ਚ ਐਕਸ਼ਨ ਸੀਨ ਨਾ ਹੋਣ ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਪ੍ਰਭਾਸ ਦੀ 'ਬਾਹੂਬਲੀ' ਤੋਂ ਬਾਅਦ ਹੁਣ ਉਡੀਕ ਹੈ ਉਨ੍ਹਾਂ ਦੀ ਫਿਲਮ 'ਸਾਹੋ' ਦੀ।

Punjabi Bollywood Tadka

ਇਸ 'ਚ ਐਕਸ਼ਨ ਸੀਨਜ਼ ਦੀ ਭਰਮਾਰ ਹੈ। ਪ੍ਰਭਾਸ ਇਨ੍ਹੀਂ ਦਿਨੀਂ ਆਪਣੀ ਫਿਲਮ 'ਸਾਹੋ' ਦੀ ਸ਼ੂਟਿੰਗ ਖਤਮ ਕਰਨ 'ਚ ਲੱਗੇ ਹੋਏ ਹਨ। ਫਿਲਮ ਦੇ ਸੀਕਵੈਂਸ ਸੀਨ ਦੀ ਸ਼ੂਟਿੰਗ ਯੂ. ਏ. ਈ. 'ਚ ਹੋ ਰਹੀ ਹੈ।

Punjabi Bollywood Tadka

ਫਿਲਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਇਸ ਫਿਲਮ ਦੇ ਸੀਕਵੈਂਸ ਸੀਨ ਦੀ ਸ਼ੂਟਿੰਗ ਲਈ ਘੱਟੋ-ਘੱਟ 90 ਕਰੋੜ ਖਰਚ ਕੀਤੇ ਗਏ ਹਨ। ਐਕਸ਼ਨ ਸੀਨ ਲਈ ਲਗਜ਼ਰੀ ਕਾਰਾਂ ਦਾ ਯੂਜ਼ ਕੀਤਾ ਗਿਆ ਹੈ। ਇਹ ਐਕਸ਼ਨ ਸੀਨਜ਼ ਇੰਟਰਨੈਸ਼ਨਲ ਸਟੰਟ ਕੋਰੀਓਗ੍ਰਾਫਰ ਕੇਨੀ ਬੇਟਸ ਨੇ ਡਾਇਰੈਕਟ ਕੀਤੇ ਹਨ।

Punjabi Bollywood Tadka

ਇਸ ਫਿਲਮ ਨੂੰ ਅਸਲੀ ਦਿਖਾਉਣ ਲਈ 37 ਕਾਰਾਂ ਤੇ 5 ਟਰੱਕਾਂ ਦਾ ਇਸਤੇਮਾਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਤਬਾਹ ਕੀਤਾ ਹੈ ਪ੍ਰਭਾਸ ਨੇ। ਇਨ੍ਹਾਂ ਸਭ ਦੀ ਵਰਤੋਂ ਇਸ ਲਈ ਕੀਤੀ ਗਈ ਤਾਂ ਜੋ ਲੋਕਾਂ ਨੂੰ ਦੇਖ ਕੇ ਇਹ ਨਕਲੀ ਨਾ ਲੱਗੇ। 
ਪ੍ਰਭਾਸ ਦੀ 'ਸਾਹੋ' 'ਚ ਸ਼ਰਧਾ ਕਪੂਰ ਲੀਡ ਰੋਲ 'ਚ ਨਜ਼ਰ ਆਵੇਗੀ।

Punjabi Bollywood Tadka

ਦੋਹਾਂ ਦੀ ਜੋੜੀ ਪਹਿਲੀ ਵਾਰ ਸਕ੍ਰੀਨ 'ਤੇ ਨਜ਼ਰ ਆਵੇਗੀ। ਫਿਲਮ 'ਚ ਇਨ੍ਹਾਂ ਦੋਹਾਂ ਤੋਂ ਇਲਾਵਾ ਨੀਲ ਨੀਤੀਨ ਮੁਕੇਸ਼, ਮਹੇਸ਼ ਮਾਂਜਰੇਕਰ, ਜੈਕੀ ਸ਼ਰਾਫ ਵੀ ਨਜ਼ਰ ਆਉਣਗੇ। ਪ੍ਰਭਾਸ ਇਸ ਫਿਲਮ 'ਚ ਕਾਫੀ ਵੱਖਰੇ ਅੰਦਾਜ਼ 'ਚ ਨਜ਼ਰ ਆਉਣਗੇ।


Tags: SaahoPrabhasShraddha KapoorNeil Nitin MukeshBaahubali Action Sequence

Edited By

Chanda Verma

Chanda Verma is News Editor at Jagbani.