FacebookTwitterg+Mail

'ਬਾਹੂਬਲੀ : ਦਿ ਬਿਗਨਿੰਗ' ਦੇ 2 ਸਾਲ ਪੂਰੇ ਹੋਣ 'ਤੇ ਪ੍ਰਭਾਸ ਨੇ ਸਾਂਝੀਆਂ ਕੀਤੀਆਂ ਦਿਲ ਦੀਆਂ ਗੱਲਾਂ।

prabhas baahubali
11 July, 2017 09:17:24 PM

ਮੁੰਬਈ— 'ਬਾਹੂਬਲੀ' ਸੀਰੀਜ਼ ਦੀਆਂ ਦੋ ਫਿਲਮਾਂ 'ਚ ਚਾਰ ਸਾਲ ਦੇਣ ਵਾਲੇ ਅਭਿਨੇਤਾ ਪ੍ਰਭਾਸ ਇਸ ਸੀਰੀਜ਼ ਦੀ ਪਹਿਲੀ ਫਿਲਮ 'ਬਾਹੂਬਲੀ : ਦਿ ਬਿਗਨਿੰਗ' ਦੇ ਦੋ ਸਾਲ ਪੂਰੇ ਹੋਣ ਦੇ ਮੌਕੇ 'ਤੇ ਯਾਦਾਂ 'ਚ ਗੁਆਚ ਗਏ। ਉਨ੍ਹਾਂ ਨੇ ਫਿਲਮ ਦੀ ਸਫਲਤਾ ਲਈ ਇਸ ਦੀ ਪੂਰੀ ਟੀਮ ਤੇ ਫਿਲਮ ਦੇ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਨੂੰ ਧੰਨਵਾਦ ਕੀਤਾ। ਪ੍ਰਭਾਸ ਨੇ ਇਕ ਫੇਸਬੁੱਕ ਪੋਸਟ 'ਚ ਸੋਮਵਾਰ ਨੂੰ ਲਿਖਿਆ, 'ਅੱਜ ਮੇਰੀ ਸਭ ਤੋਂ ਖਾਸ ਫਿਲਮ 'ਬਾਹੂਬਲੀ : ਦਿ ਬਿਗਨਿੰਗ' ਨੇ ਆਪਣੀ ਰਿਲੀਜ਼ ਦੇ ਦੋ ਸਾਲ ਪੂਰੇ ਕਰ ਲਏ ਹਨ। ਮੈਨੂੰ ਬਹੁਤ ਹੀ ਪੁਰਾਣੀਆਂ ਗੱਲਾਂ ਯਾਦ ਆ ਰਹੀਆਂ ਹਨ, ਜਦੋਂ ਪੂਰੀ ਟੀਮ ਫਿਲਮ 'ਤੇ ਜਨੂੰਨ ਨਾਲ ਕੰਮ ਕਰ ਰਹੀ ਸੀ।'

ਉਨ੍ਹਾਂ ਲਿਖਿਆ, 'ਮੈਂ ਇਸ ਮੌਕੇ 'ਤੇ ਆਪਣੇ ਸਾਰੇ ਫੈਨਜ਼ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਤੇ ਖਾਸ ਮਹਿਸੂਸ ਕਰਵਾਉਣ ਦਾ ਕੋਈ ਮੌਕਾ ਨਹੀਂ ਛੱਡਿਆ। ਇਸ ਖਾਸ ਦਿਨ ਲਈ ਬਾਹੂਬਲੀ ਦੀ ਪੂਰੀ ਟੀਮ, ਖਾਸ ਕਰ ਐੱਸ. ਐੱਸ. ਰਾਜਾਮੌਲੀ ਨੂੰ ਵਧਾਈ, ਜਿਨ੍ਹਾਂ ਦੀ ਵਜ੍ਹਾ ਕਾਰਨ ਇਹ ਸੱਚ ਹੋ ਸਕਿਆ। ਅਸੀਂ ਇਸ ਨੂੰ ਤੁਹਾਨੂੰ ਸਾਰਿਆਂ ਨੂੰ ਸਮਰਪਿਤ ਕਰਦੇ ਹਾਂ।'
ਅਭਿਨੇਤਾ ਨੇ 'ਬਾਹੂਬਲੀ :  ਦਿ ਬਿਗਨਿੰਗ' ਤੇ 'ਬਾਹੂਬਲੀ : ਦਿ ਕਨਕਲੂਜ਼ਨ' 'ਚ ਬਾਹੂਬਲੀ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ ਰਿਕਾਰਡ ਕਮਾਈ ਦੇ ਨਾਲ ਭਾਰਤੀ ਸਿਨੇਮਾ 'ਚ ਸਫਲਤਾ ਦੇ ਨਵੇਂ ਝੰਡੇ ਗੱਡੇ ਹਨ।'


Tags: Prabhas Baahubali SS Rajamouli Rana Daggubati Anushka Shetty Tamanna Bhatia