FacebookTwitterg+Mail

Prachi Desai

prachi desai
19 March, 2018 09:07:25 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਪ੍ਰਾਚੀ ਦੇਸਾਈ ਨੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ 'ਰਾਕ ਆਨ' ਫਿਲਮ ਨਾਲ ਕੀਤੀ ਸੀ। ਸਾਲ 2008 'ਚ ਪ੍ਰਾਚੀ ਨੇ ਵੱਡੇ 'ਤੇ ਫਿਲਮ 'ਰਾਕ ਆਨ' ਨਾਲ ਪੈਰ ਰੱਖਣ ਤੋਂ ਪਹਿਲਾਂ ਛੋਟੇ ਪਰਦੇ 'ਤੇ ਏਕਤਾ ਕਪੂਰ ਦਾ ਸੀਰੀਅਲ 'ਕਸਮ ਸੇ' 'ਚ ਵੱਡੀ ਭੈਣ ਦੇ ਕਿਰਦਾਰ ਨੂੰ ਨਿਭਾਇਆ ਸੀ। ਬਾਲੀਵੁੱਡ ਅਭਿਨੇਤਰੀ ਪ੍ਰਾਚੀ ਦੇਸਾਈ ਹੁਣ ਹਰ ਸ਼ੈਲੀ ਦੀ ਫਿਲਮ ਕਰੇਗੀ।
Punjabi Bollywood Tadka

ਫਿਲਮ 'ਕੋਸ਼ਾ' ਨਾਲ ਪ੍ਰਾਚੀ ਆਪਣਾ ਅਕਸ ਬਦਲਣ ਜਾ ਰਹੀ ਹੈ। ਪ੍ਰਾਚੀ ਨੇ ਕਿਹਾ, ''ਅਕਸ ਬਦਲਣ ਵਰਗੀ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਹਰ ਕਹਾਣੀ ਦੀ ਇਕ ਵੱਖਰੀ ਅਪੀਲ ਹੁੰਦੀ ਹੈ। 'ਕੋਸ਼ਾ' ਅਜਿਹੀ ਫਿਲਮ ਹੈ, ਜਿਸ ਨਾਲ ਮੈਂ ਸਕ੍ਰਿਪਟ ਤੇ ਕਿਰਦਾਰ ਦੇ ਪੱਧਰ 'ਤੇ ਸਿੱਧਾ ਜੁੜ ਗਈ। ਇਕ ਕਲਾਕਾਰ ਹਮੇਸ਼ਾ ਨਵੀਂ ਸ਼ੈਲੀ ਨਾਲ ਐਕਸਪੈਰੀਮੈਂਟ ਕਰਨ ਲਈ ਤਿਆਰ ਰਹਿੰਦਾ ਹੈ।'' ਇਹ ਇਕ ਸ਼ਹਿਰੀ ਡਾਰਕ ਫੈਂਟੇਸੀ ਹੈ। 'ਕੋਸ਼ਾ' ਇਕ ਅਜਿਹੀ ਲੜਕੀ ਦੀ ਕਹਾਣੀ ਹੈ, ਜੋ ਇਕ ਰੌਕ ਬੈਂਡ ਦੀ ਮੈਂਬਰ ਹੈ।
Punjabi Bollywood Tadka

Punjabi Bollywood Tadka


Tags: Prachi Desai

Edited By

Manju

Manju is News Editor at Jagbani.