FacebookTwitterg+Mail

'ਲਿਪਸਟਿਕ ਅੰਡਰ ਮਾਯ ਬੁਰਕਾ' ਕਾਰਨ ਮੁੜ ਵਿਵਾਦਾਂ 'ਚ ਸੇਂਸਰ ਬੋਰਡ ਪ੍ਰਮੁੱਖ ਪਹਿਲਾਜ ਨਿਲਹਾਨੀ

prakash jha
25 February, 2017 03:04:32 PM
ਨਵੀਂ ਦਿੱਲੀ— ਸੇਂਸਰ ਬੋਰਡ ਇੱਕ ਵਾਰ ਫਿਰ ਵਿਵਾਦਾਂ 'ਚ ਹੈ। ਇਹ ਫਿਲਮ ਵਿਦੇਸ਼ 'ਚ ਰਿਲੀਜ਼ ਹੋ ਚੁੱਕੀ ਹੈ ਅਤੇ ਐਵਾਰਡ ਵੀ ਹਾਸਲ ਕਰ ਚੁੱਕੀ ਹੈ ਪਰ ਭਾਰਤ 'ਚ ਸੇਂਸਰ ਬੋਰਡ ਨੇ ਇਸ ਫਿਲਮ ਨੂੰ ਰਿਲੀਜ਼ ਕਰਨ ਦੀ ਆਗਿਆ ਨਹੀਂ ਦਿੱਤੀ। ਇਸ ਫਿਲਮ ਦਾ ਨਾਂ 'ਲਿਪਸਟਿਕ ਅੰਡਰ ਮਾਯ ਬੁਰਕਾ', ਜਿਸ 'ਚ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਰਹਿਣ ਵਾਲੀਆਂ ਚਾਰ ਵੱਖ-ਵੱਖ ਉਮਰ ਦੀਆਂ ਔਰਤਾਂ ਦੀ ਕਹਾਣੀ ਹੈ। ਫਿਲਮ ਦੀ ਨਿਰਦੇਸ਼ਕ ਅਲੰਕ੍ਰਿਤਾ ਸ਼੍ਰੀਵਾਸਤਵ ਅਤੇ ਨਿਰਮਾਤਾ ਪ੍ਰਕਾਸ਼ ਝਾ ਹੈ। ਸੇਂਸਰ ਬੋਰਡ ਤੋਂ ਆਗਿਆ ਕਿਉਂ ਨਹੀਂ ਮਿਲ ਰਹੀ ਇਹ ਜਾਣਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਫਿਲਮ 'ਚ ਉਨ੍ਹਾਂ 4 ਔਰਤਾਂ ਦੀ ਕਿ ਭੂਮਿਕਾ ਹੈ। ਕੋਂਕਣਾ ਸੇਨ ਸ਼ਰਮਾ, ਪਲਬਿਤਾ, ਅਹਾਨਾ ਅਤੇ ਰਤਰਾ ਪਾਠਕ ਸ਼ਾਹ ਨੇ ਇਨ੍ਹਾਂ ਚਾਰ ਮਹਿਲਾਵਾਂ ਦੀ ਭੂਮਿਕਾ ਨਿਭਾਈ ਹੈ। ਕੋਂਕਣਾ ਅਜਿਹੇ ਕਿਰਦਾਰ 'ਚ ਹੈ, ਜੋ ਤਿੰਨ ਬੱਚਿਆਂ ਦੀ ਮਾਂ ਹੈ ਪਰ ਜ਼ਿੰਦਗੀ ਤੋਂ ਖੁਸ਼ ਨਹੀਂ ਹੈ। ਪਲਬਿਤਾ ਕਾਲਜ ਗਰਲ ਹੈ, ਜੋ ਪਿਛਲੇ ਮਾਹੌਲ 'ਚ ਵੱਡੀ ਹੋਈ ਹੈ ਪਰ ਉਸ ਦਾ ਸੁਪਨਾ ਪੌਪ ਸਿੰਗਰ ਬਣਨ ਦਾ ਹੈ।
ਜ਼ਿਕਰਯੋਗ ਹੈ ਕਿ, ਇਸ ਫਿਲਮ 'ਚ ਦਿਖਾਏ ਗਏ ਯੌਨ ਸੀਨ ਸਮਾਜ ਦੇ ਹਿਸਾਬ ਨਾਲ ਠੀਕ ਨਹੀਂ ਹੈ। ਬੋਰਡ ਨੂੰ ਇਹ ਵੀ ਇਤਰਾਜ਼ ਹੈ ਕਿ ਫਿਲਮ 'ਲਿਪਸਟਿਕ ਅੰਡਰ ਮਾਯ ਬੁਰਕਾ' ਦੀ ਕਹਾਣੀ 'ਚ ਅਸਲੀਅਤ ਘੱਟ ਹੈ ਅਤੇ ਕਲਪਨਾਵਾਂ ਜ਼ਿਆਦਾ ਹੈ। ਇਸ ਫਿਲਮ ਨੇ ਸਮਾਜ ਦੇ ਕੁਝ ਅਜਿਹੇ ਹਿੱਸਿਆਂ ਨੂੰ ਛੂਹਿਆ ਹੈ, ਜੋ ਕਾਫੀ ਸੰਵੇਦਨਸ਼ੀਲ ਹਨ। ਫਿਲਮ ਦੇ ਨਾਂ 'ਚ ਬੁਰਕਾ ਸ਼ਬਦ ਜੋੜਨ ਨੂੰ ਲੈ ਕੇ ਸਵਾਲ ਉੱਠ ਚੁੱਕਾ ਹੈ। ਇਸ ਤੋਂ ਇਲਾਵਾ ਫਿਲਮ ਦੇ ਕਈ ਸੰਵਾਦਾਂ 'ਚ ਇਤਰਾਜ਼ਯੋਗ ਅਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਦਾ ਵੀ ਦਾਵਾ ਕੀਤਾ ਗਿਆ ਹੈ। ਜਦੋਂਕਿ ਇਸ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਸੇਂਸਰ ਬੋਰਡ ਦੇ ਵਰਤਾਓ 'ਤੇ ਸਵਾਲ ਚੁੱਕ ਰਹੇ ਹਨ।

Tags: Prakash JhaCensor BoardLipstick Under my BurkhaAlankrita Shrivastavaਸੇਂਸਰ ਬੋਰਡ ਲਿਪਸਟਿਕ ਅੰਡਰ ਮਾਯ ਬੁਰਕਾਅਲੰਕ੍ਰਿਤਾ ਸ਼੍ਰੀਵਾਸਤਵਪ੍ਰਕਾਸ਼ ਝਾ